ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ ਵਿਖੇ ਬੀਐੱਸਐੱਫ ਨੇ ਕਰਵਾਇਆ 'ਸਿਵਕ ਐਕਸ਼ਨ ਪ੍ਰੋਗਰਾਮ'
ਬੀਐੱਸਐੱਫ ਨੇ ਬੱਚਿਆਂ ਨੂੰ ਵੰਡੇ ਸਾਈਕਲ,ਸਕੂਲ ਬੈਗ ਅਤੇ ਸਟੇਸ਼ਨਰੀ, ਪਿੰਡ ਨੂੰ ਦਿੱਤਾ ਆਰ ਓ ਸਿਸਟਮ
5 Dariya News
ਫਿਰੋਜ਼ਪੁਰ 22-Sep-2018
ਸਰਹੱਦੀ ਪਿੰਡ ਕਾਮਲ ਵਾਲਾ ਵਿਖੇ ਬੀਐਸਐਫ ਵੱਲੋਂ 'ਸਿਵਿਕ ਐਕਸ਼ਨ ਪ੍ਰੋਗਰਾਮ' ਕਰਵਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿਚ 105 ਬਟਾਲੀਅਨ ਦੇ ਸੀਓ ਸ਼ਿਵ ਓਮ ਬਤੌਰ ਮੁੱਖ ਮਹਿਮਾਨ ਪਹੁੰਚੇ ਜਦਕਿ ਇਸ ਮੌਕੇ ਬੀਐੱਸਐੱਫ ਦੇ ਉੁਚ ਅਧਿਕਾਰੀ ਅਮਰਜੀਤ ਸਿੰਘ, ਅਨਿਲ ਸ਼ਰਮਾ, ਡਿਪਟੀ ਕਮਾਂਡੈਂਟ ਸਮੁੰਦਰ ਸਾਹਿਬ, ਅਸਿਸਟੈਂਟ ਕਮਾਂਡੈਂਟ ਸਮਸ਼ੇਰ ਸਿੰਘ, ਅਸਿਸਟੈਂਟ ਕਮਾਡੈਂਟ ਦਵਿੰਦਰ ਸਿੰਘ, ਇੰਸਪੈਕਟਰ ਬੀਡੀ ਸ਼ਰਮਾ ਵੀ ਉਚੇਚੇ ਤੌਰ 'ਤੇ ਹਾਜਰ ਸਨ। ਇਸ ਪ੍ਰੋਗਰਾਮ ਵਿਚ 3 ਸਕੂਲਾਂ ਦੇ ਲਗਭਗ 300 ਬੱਚਿਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਉਣਾ ਸੀ ਤਾਂ ਜੋ ਇਸ ਸਰਹੱਦੀ ਇਲਾਕੇ ਦੇ ਗਰੀਬ ਬੱਚੇ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰ ਸਕਣ। ਇਸ ਕੈਂਪ ਵਿਚ ਸੀਓ ਸ਼ਿਵ ਓਮ ਵੱਲੋਂ ਬੱਚਿਆਂ ਨੂੰ 16 ਸਾਈਕਲ, 200ਬੈਗ, 600ਕਾਪੀਆਂ, 400 ਪੈਨਸ਼ਲਾਂ ਅਤੇ ਪਿੰਡ ਨੂੰ ਇਕ ਆਰਓ ਸਿਸਟਮ ਦਿੱਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੂੰ ਖੇਡਾਂ ਦਾ ਸਮਾਨ ਜਿਵੇਂ ਕਿ ਦੋ ਬੈਡਮਿੰਟਨ ਨੈਟ, ਰੈਕੇਟ, ਵਾਲੀਬਾਲ ਨੈਟ ,ਬਾਲਾਂ , ਫੁਟਬਾਲ ਅਤੇ ਹੋਰ ਖੇਡ ਸਮੱਗਰੀ ਵੀ ਦਿੱਤੀ ਗਈ।
ਇਸ ਮੋਕੇ ਆਪਣੇ ਸੰਬੋਧਨ ਵਿਚ ਸੀਓ ਸ਼ਿਵ ਓਮ ਨੇ ਦੱਸਿਆ ਕਿ ਇਥੋਂ ਦੇ ਅਧਿਆਪਕ ਤਰਸੇਮ ਸਿੰਘ ਦੀ ਮੱਦਦ ਨਾਲ ਬੱਚਿਆਂ ਦਾ ਫਿਟਨੈਸ ਅਤੇ ਸਿੱਖਿਆ ਸਬੰਧੀ ਕੈਂਪ ਵੀ ਲਗਾਇਆ ਗਿਆ ਹੈ। ਸ਼ਿਵ ਅੋਮ ਨੇ ਦੱਸਿਆ ਕਿ ਥੋੜੇ ਦਿਨਾਂ ਤੱਕ ਬੀਐਸਐਫ ਦੀਆਂ 70 ਹਜ਼ਾਰ ਦੇ ਕਰੀਬ ਮੁੰਡਿਆਂ ਅਤੇ ਕੁੜੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਕੈਂਪ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਆਖਿਆ। ਪਿੰਡ ਵਾਸੀਆਂ ਨੂੰ ਨਸ਼ਿਆਂ ਵਰਗੀਆਂ ਅਲਾਤਮਾਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਕਿਹਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਬਲਬੀਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸੀਓ ਵੱਲੋਂ ਕੀਤੇ ਗਏ ਇਸ ਸ਼ਲਾਘਾਯੋਗ ਕੰਮ ਦੀ ਸਰਾਹਨਾ ਕੀਤੀ। ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਗਤੀਵਿਧੀਆਂ ਕੀਤੀਆਂ ਗਈਆਂ। ਲੜਕੀਆਂ ਵੱਲੋਂ ਗਿੱਧਾ ਪਾਇਆ ਗਿਆ। ਜਿਸ ਤੋਂ ਖੁਸ਼ ਹੋ ਕੇ ਸੀਓ ਸ਼ਿਵ ਅੋਮ ਨੇ ਲੜਕੀਆਂ ਨੂੰ 2000 ਰੁਪਏ ਦਾ ਇਨਾਮ ਵੀ ਦਿੱਤਾ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਪਰਮਿੰਦਰ ਸਿੰਘ ਥਿੰਦ ਚੀਫ ਵਾਰਡਨ ਸਿਵਲ ਡਿਫੈਂਸ ਫਿਰੋਜ਼ਪੁਰ, ਬਲਕਾਰ ਸਿੰਘ ਗਿੱਲ, ਜੀਵਨ ਸ਼ਰਮਾ ਤੋਂ ਇਲਾਵਾ ਸਕੂਲ ਸਟਾਫ ਗੌਰਵ ਤ੍ਰਿਖਾ, ਚੰਚਲ ਸ਼ਰਮਾ, ਰੂਚੀ, ਰੁਪਿੰਦਰ ਕੌਰ, ਇੰਦਰਜੀਤ ਕੌਰ, ਮੈਡਮ ਰੀਤੂ, ਅਮਰੀਕ ਸਿੰਘ ਆਦਿ ਅਧਿਆਪਕ ਹਾਜ਼ਰ ਸਨ।