5 Dariya News

ਦੁਸ਼ਿਹਰਾ ਕਮੇਟੀ ਕਰਵਾਏਗੀ ਜਰੂਰਤਮੰਦ ਪਰਿਵਾਰਾਂ ਦੀਆਂ 2 ਲੜ੍ਹਕੀਆਂ ਦੇ ਵਿਆਹ- ਕਮਲ ਕਿਸ਼ੋਰ ਸ਼ਰਮਾਂ

5 Dariya News

ਖਰੜ 21-Sep-2018

ਸ਼੍ਰੀ ਪਰਸ਼ੂ ਰਾਮ ਭਵਨ ਵਿਖੇ ਅੱਜ ਦੁਸ਼ਹਿਰਾ ਕਮੇਟੀ ਖਰੜ ਦੀ ਮੀਟਿੰਗ ਪ੍ਰਧਾਨ ਕਮਲ ਕਿਸ਼ੋਰ ਸ਼ਰਮਾਂ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਖਰੜ ਅੰਦਰ ਦੁਸ਼ਿਹਰੇ ਦਾ ਆਯੋਜਨ ਸੰਨ 1950  ਤੋਂ ਕੀਤਾ ਜਾਂਦਾ ਆ ਰਿਹਾ ਹੈ। ਇਸ ਵਾਰ ਮਹਾਰਾਜਾ ਅੱਜ ਸਰੋਵਰ ਦੀ ਪਵਿੱਤਰ ਧਰਤੀ ਉਤੇ ਵੱਡੀਆਂ ਐਲਡੀ ਪੈਨਲ ਸਕਰੀਨਾਂ ਰਾਹੀਂ ਇਕ ਡਾਕਿਊਮੈਂਟਰੀ ਫਿਲਮ ਵੀ ਵਿਖਾਈ ਜਾਵੇਗੀ ਜਿਸ ਵਿੱਚ ਦੁਸ਼ਹਿਰਾ ਕਮੇਟੀ ਦੇ ਮੋਢੀ ਅਤੇ ਸੀਨੀਆਰ ਸਵਰਗਵਾਸੀ ਮੈਂਬਰਾਂ ਨੂੰ ਇਕ ਤਰਾਂ ਦੀ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਸ਼ਰਮਾਂ ਨੇ ਦੱਸਿਆ ਕਿ ਕਮੇਟੀ ਵਲੋਂ ਸਭ ਦੇ ਸਹਿਯੋਗ ਨਾਲ ਹਰ ਸਾਲ ਕਿਸੇ ਨਾ ਕਿਸੇ ਜਰੂਰਤਮੰਦ ਪਰਿਵਾਰ ਦੀ ਲੜ੍ਹਕੀ ਦੀ ਸ਼ਾਦੀ ਕਰਵਾਉਣ ਭਾਵ ਉਸ ਉਤੇ ਆਉਣ ਵਾਲੇ ਸਾਰੇ ਖਰਚੇ ਦਾ ਬੀੜਾ ਚੁੱਕਿਆ ਜਾਂਦਾ ਹੈ। ਇਸ ਵਾਰ ਕਮੇਟੀ ਵਲੋਂ 19ਵੇਂ ਅਜਿਹੇ ਹੀ 2 ਲੜ੍ਹਕੀਆਂ ਦੇ ਵਿਆਹ ਦਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੁਸ਼ਹਿਰੇ ਦੇ ਪ੍ਰਬੰਧਾਂ ਸੰਬੰਧੀ ਉਨ੍ਹਾਂ ਦੱਸਿਆ ਕਿ ਖਰੜ ਅੰਦਰ ਦੁਸ਼ਹਿਰਾ ਸਮਾਰੋਹ ਬਹੁਤ ਵੱਡੇ ਪੱਧਰ ਉਤੇ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 19 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੁਸ਼ਹਿਰੇ ਵਾਲੇ ਦਿਨ ਤੋਂ ਇਲਾਵਾ ਇਸ ਤੋਂ ਪਹਿਲਾਂ 16 ਅਤੇ 17 ਅਕਤੂਬਰ ਨੂੰ ਪ੍ਰਭੂ ਸ਼੍ਰੀ ਰਾਮ ਦੇ ਜਨਮ ਅਤੇ ਮਾਂ ਦੂਰਗਾ ਅਸ਼ਟਮੀ ਮੌਕੇ ਬਹੁਤ ਹੀ ਆਕ੍ਰਸ਼ਕ ਅਤੇ ਖੂਬਸੂਰਤ ਝਾਂਕੀਆਂ ਤਿਆਰ ਕਰ ਪੂਰੇ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। 

ਦੁਸ਼ਿਹਰੇ ਵਾਲੇ ਦਿਨ ਦੁਪਹਿਰ 1 ਤੋਂ 2 ਵਜੇ ਤੱਕ ਸਮਾਰੋਹ ਦੇ ਦੌਰਾਨ ਸਟੇਜ ਉਤੇ ਬੱਚੇ ਆਪਣੇ ਅੰਦਰ ਦੀ ਕਲਾ ਨੂੰ ਉਜਾਗਰ ਕਰ ਦੂਜਿਆਂ ਸਾਹਮਣੇ ਪੇਸ਼ ਕਰ ਸਕਣ, ਇਸਦੇ ਲਈ ਕਮੇਟੀ ਵਲੋਂ ਬੱਚਿਆਂ ਨੂੰ ਸਿਰਫ ਧਾਰਮਿਕ ਜਾਂ ਦੇਸ਼ ਭਗਤੀ ਨਾਲ ਸੰਬੰਧਤ ਕੋਈ ਗੀਤ, ਸੰਗੀਤ, ਨ੍ਰਿਤ, ਕਵਿਤਾ ਜਾਂ ਭਾਸ਼ਣ ਆਦਿ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਮੌਕੇ ਸਮਾਜ ਸੇਵਾ ਅਤੇ ਹੋਰਨਾਂ ਉਸਾਰੂ ਗਤੀਵਿਧੀਆਂ ਵਿੱਚ ਆਪਣਾ ਅਹਿਮ ਯੋਗਦਾਨ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਇਸ ਮੌਕੇ ਵਿਸ਼ੇਸ ਤੌਰ ਉਤੇ ਸਨਮਾਨਿਤ ਕੀਤਾ ਜਾਵੇਗਾ। ਸ਼ਰਮਾਂ ਨੇ ਦੱਸਿਆ ਕਿ ਇਸ ਵਾਰ ਰਾਵਣ, ਕੂੰਭਕਰਣ ਅਤੇ ਮੇਘਨਾਥ ਦੇ ਪੂਤਲਿਆਂ ਦੀ ਉਚਾਈ 45, 50 ਅਤੇ 55 ਫੁੱਟ ਪਹਿਲਾਂ ਨਾਲੋਂ ਵੱਧ ਰੱਖੀ ਗਈ ਹੈ। ਦੁਸ਼ਿਹਰੇ ਦੇ ਸਮਾਪਨ ਸਮਾਰੋਹ ਦੌਰਾਨ ਕੀਤੀ ਜਾਣ ਵਾਲੀ ਆਤਿਸ਼ਬਾਜੀ ਬੇਹੱਦ ਆਕ੍ਰਸ਼ਕ ਹੋਵੇਗੀ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸੁਭਾਸ਼ ਸ਼ਰਮਾਂ, ਸੰਜੀਵ ਸ਼ਰਮਾਂ ਸ਼ੀਲਾ, ਰਾਜੇਸ਼ ਕੌਸ਼ਿਕ, ਸੰਜੇ ਅਰੋੜਾ, ਸਤੀਸ਼ ਜੈਨ, ਕਾਲਾ ਸਿੰਘ ਸੈਣੀ, ਅਨਿਲ ਪੂਰੀ, ਰਵਿੰਦਰ ਸ਼ਰਮਾਂ, ਪਰਮੋਦ ਆਨੰਦ, ਚਰਨਜੀਤ ਸਿੰਘ ਲੌਗੀਆ, ਗੁਰਮੁੱਖ ਸਿੰਘ ਮਾਨ, ਬਲਜੀਤ ਸਿੰਘ, ਪਰਮਜੀਤ ਸਿੰਘ, ਰਾਕੇਸ਼ ਕੁਮਾਰ, ਹਿਮੇਂਦਰ ਕੌਸ਼ਿਕ, ਐਡਵੋਕੇਟ ਦੀਪਕ ਸ਼ਰਮਾਂ, ਪ੍ਰਦੀਪ ਸ਼ਰਮਾਂ, ਮੁਕੇਸ਼ ਸ਼ਰਮਾਂ , ਸਿੰਘ ਅਰੋੜਾ ਆਦਿ ਹਾਜਰ ਸਨ।