5 Dariya News

2 ਪੀ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

5 Dariya News

ਚੰਡੀਗੜ੍ਹ 17-Sep-2018

ਪੰਜਾਬ ਸਰਕਾਰ ਨੇ 2 ਪੀ.ਪੀ.ਐਸ ਅਧਿਕਾਰੀਆਂ ਦੇ ਪ੍ਰਸ਼ਾਸਨਿਕ ਅਧਾਰ 'ਤੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।ਇਸ ਸਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਰਭਜਨ ਸਿੰਘ, ਪੀ.ਪੀ.ਐਸ. ਨੂੰ ਏ.ਆਈ.ਜੀ./ਬੀ.ਓ.ਆਈ., ਪੰਜਾਬ ਤੋਂ ਤਬਾਦਲਾ ਕਰਕੇ ਏ.ਆਈ.ਜੀ./ਆਈ.ਟੀ ਐਂਡ ਟੀ, ਪੰਜਾਬ, ਚੰਡੀਗੜ੍ਹ ਵਜੋਂ ਤਾਇਨਾਤ ਕਰਨ ਅਤੇ ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ. ਏ.ਆਈ.ਜੀ./ਆਈ.ਟੀ ਐਂਡ ਟੀ, ਪੰਜਾਬ, ਚੰਡੀਗੜ੍ਹ ਤੋਂ ਬਦਲ ਕੇ ਏ.ਆਈ.ਜੀ./ਬੀ.ਓ.ਆਈ., ਪੰਜਾਬ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।