5 Dariya News

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਪੱਧਰ ਤੋਂ ਟੀ.ਬੀ. ਦੀ ਬਿਮਾਰੀ ਸਬੰਧੀ ਚਲਾਈ ਗਈ ਸੀ.ਬੀ.ਨੈਟ ਵੈਨ

ਸਿਹਤ ਵਿਭਾਗ ਬਠਿੰਡਾ ਵਲੋਂ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

5 Dariya News

ਬਠਿੰਡਾ 17-Sep-2018

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਪੱਧਰ ਤੋਂ ਟੀ.ਬੀ. ਦੀ ਬਿਮਾਰੀ ਸਬੰਧੀ ਚਲਾਈ ਗਈ ਸੀ.ਬੀ.ਨੈਟ ਵੈਨ ਅੱਜ ਜ਼ਿਲਾ ਬਠਿੰਡਾ ਵਿਖੇ ਪਹੁੰਚੀ। ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਵਿੱਚ ਇਸ ਵੈਨ ਨੂੰ ਜ਼ਿਲਾ ਟੀਕਾਕਰਨ ਅਫਸਰ ਡਾ: ਕੁੰਦਨ ਕੁਮਾਰ ਪਾਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।  ਡਾ: ਕੁੰਦਨ ਕੁਮਾਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵਿਅਕਤੀ ਜਿਸ ਨੂੰ ਦੋ ਹਫਤੇ ਪੁਰਾਣੀ ਖੰਘ ਹੈ ਨਾਲ ਹੀ ਬੁਖਾਰ ਅਤੇ ਰਾਤ ਨੂੰ ਸੁਤਿਆਂ ਪਸ਼ੀਨਾ ਆਉਂਦਾ ਹੈ ਹੋ ਸਕਦਾ ਹੈ ਉਹ ਟੀ.ਬੀ. ਦੇ ਮਰੀਜ਼ ਹੋਣ।  ਉਹਨਾਂ ਵਿਅਕਤੀਆਂ ਦੀ ਜਾਂਚ ਇਸ ਵੈਨ ਰਾਹੀਂ ਮੌਕੇ ਉਪਰ ਹੀ ਕੀਤੀ ਜਾਵੇਗੀ ਅਤੇ ਤੋ ਘੰਟੇ ਅੰਦਰ ਰਿਪੋਰਟ ਦਿੱਤੀ ਜਾਵੇਗੀ। ਜੇਕਰ ਵਿਅਕਤੀ ਟੀ.ਬੀ.ਦੀ ਬਿਮਾਰੀ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਦਾ ਇਲਾਜ ਵੀ ਨਾਲ ਦੀ ਨਾਲ ਸ਼ੁਰੂ ਕੀਤਾ ਜਾਵੇਗਾ। ਇਲਾਜ਼ ਬਿਲਕੁਲ ਮੁਫ਼ਤ ਹੈ। ਡਾ: ਰੋਜ਼ੀ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਬੀ.ਨੈਟ ਰਾਹੀਂ ਟੀ.ਬੀ. ਦੇ ਕੀਟਾਣੂਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਮਸ਼ੀਨ ਰਾਹੀਂ ਦੀ ਰੀਫੈਂਮਪੀਸਿਨ ਮੈਡੀਸਨ ਦੀ ਰਜਿਸਟੈਂਟ ਬਾਰੇ ਵੀ ਜਾਣਾਕਰੀ ਉਪਲੱਬਧ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਇਹ ਵੈਨ ਧੋਬੀਆਣਾ ਬਸਤੀ ਵਿਖੇ ਸਲੱਮ ਏਰੀਏ ਵਿੱਚ ਦੌਰਾ ਕਰੇਗੀ। ਜਿਥੇ ਪਹਿਲਾਂ ਹੀ ਸਟਾਫ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਵੈਨ 18 ਸਤੰਬਰ 2018 ਨੂੰ ਸੰਗਤ ਅਤੇ 19 ਸਤੰਬਰ 2018 ਨੂੰ ਲੋਕਲ ਬਠਿੰਡਾ ਦੌਰਾ ਕਰੇਗੀ। ਮਿਤੀ 20 ਸਤੰਬਰ 2018 ਨੂੰ ਨਥਾਣਾ 21 ਸਤੰਬਰ 2018 ਰਾਮਪੁਰਾ ਅਤੇ 22 ਸਤੰਬਰ 2018 ਤਲਵੰਡੀ ਸਾਬੋ ਵਿਖੇ ਦੌਰਾ ਕਰੇਗੀ। ਇਸ ਵੈਨ ਅੰਦਰ ਟਰੇਂਡ ਸਟਾਫ  ਗੁਰਪ੍ਰੀਤ ਸਿੰਘ, ਐਸ.ਟੀ.ਐਲ.ਐਸ, ਗੁਰਦੀਪ ਚੰਦ ਲੈਬ ਟੈਕਨੀਸ਼ਨ, ਜੀਵਨ ਕੁਮਾਰ ਐਸ.ਟੀ.ਐਸ., ਅਤੇ ਪਰਮਿੰਦਰ ਸਿੰਘ ਅਤੇ ਸੁਖਪਾਲ ਸਿੰਘ ਟੀ.ਬੀ. ਹੈਲਥ ਵਿਜ਼ਟਰ ਦੀ ਡਿਊਟੀ ਲਗਾਈ ਗਈ ਹੈ। ਇਹ ਟੀਮ ਮੌਕੇ ਉਪਰ ਹੀ ਸੈਂਪਲ ਲੈਣ ਤੋਂ ਬਾਅਦ ਰਿਪੋਰਟ ਸਬੰਧੀ ਜਾਣਕਾਰੀ ਦੇਣਗੇ। ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ: ਅਸ਼ੋਕ ਮੌਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਐਸ.ਐਸ. ਰੁਮਾਣਾ, ਜ਼ਿਲਾ ਟੀ.ਬੀ. ਅਗਰਵਾਲ ਡਾ: ਰੋਜੀ ਅਗਰਵਾਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਹਾਜਰ ਸਨ। ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਬੀ.ਈ.ਈ. ਸੰਜੀਵ ਸਰਮਾਂ, ਪ੍ਰੋਜੈਕਸਨਿਸਟ ਕੇਵਲ ਕ੍ਰਿਸ਼ਨ ਸਰਮਾਂ, ਜਗਦੀਸ਼ ਰਾਮ ਤੋਂ ਇਲਾਵਾ ਜੀ.ਐਨ.ਐਮ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜਰ ਸਨ।