5 Dariya News

ਨਵ ਚੇਤਨਾ ਟਰੱਸਟ ਵੱਲੋਂ ਅੱਜ ਚੋਥਾ ਖੂਨਦਾਨ ਕੈਂਪ ਸਿਵਲ ਰੈਸਟ ਹਾਊਸ ਖਰੜ ਵਿਖੇ ਲਗਾਇਆ ਗਿਆ

5 Dariya News

ਖਰੜ 16-Sep-2018

ਨਵ  ਚੇਤਨਾ ਟਰੱਸਟ ਵੱਲੋਂ ਅੱਜ ਚੋਥਾ ਖੂਨਦਾਨ ਕੈਂਪ ਸਿਵਲ ਰੈਸਟ ਹਾਊਸ ਖਰੜ ਵਿਖੇ ਲਗਾਇਆ ਗਿਆ । ਜਿਸ ਵਿੱਚ ਸਿਵਲ ਹਸਪਤਾਲ ਦੀ ਟੀਮ ਵੱਲੋਂ 65 ਯੂਨਿਟ ਖੂਨ ਇਕਤਰਤ ਕੀਤਾ ਗਿਆ। ਡਾ. ਰੰਧਾਵਾ ਦੀ ਦੇਖਰੇਖ ਵਿੱਚ ਟੀਮ ਮੈਂਬਰ ਰਵਨੀਤ ਕੌਰ, ਪਰਮਿੰਦਰ ਸਿੰਘ ਅਤੇ ਸਮੂਹ ਸਟਾਫ਼ ਮੌਜੂਦ ਸੀ। ਇਸ ਮੌਕੇ ਟਰਸੱਟ ਦੇ ਚੇਅਰਮੈਨ ਡਾ. ਰਘੁਬੀਰ ਸਿੰਘ ਬੰਗੜ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ ਤੇ ਬਲੱਡ ਡੋਨਰਜ਼ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਡਾ. ਬੰਗੜ ਨੇ ਗੱਲਬਾਤ ਦੌਰਾਨ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਜਿਸ ਨਾਲ ਕਿਸੇ ਦੀ ਕੀਮਤੀ ਜਿੰਦਗੀ ਬਚਾਈ ਜਾ ਸਕਦੀ ਹੈ ਇਸ ਲਈ ਹਰੇਕ ਸਹਿਤਮੰਦ ਵਿਅਕਤੀ ਨੂੰ ਖੂਨਦਾਨ ਜਰੂਰੀ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰਸੱਟ ਦੇ ਪ੍ਰਧਾਨ ਜਗਜੀਤ ਸਿੰਘ, ਯੂਥ ਪ੍ਰਧਾਨ ਸੁਖਦੀਪ ਸਿੰਘ, ਗੁਰਭੇਜ ਸਿੰਘ, ਅੰਮ੍ਰਿਤਪਾਲ ਮੁੰਡੀ ਖਰੜ, ਧਰਮ ਪਾਲ, ਚੱਨਣ ਸਿੰਘ, ਐਸ ਰਾਣਾ, ਦਵਿੰਦਰ ਸਿੰਘ ਸੈਣੀ, ਗਿੰਨੀ, ਸਤਪਾਲ, ਰਾਮ ਕ੍ਰਿਸ਼ਨ, ਮੋਨੂੰ, ਸੁਮਦੰਰ ਕੌਰ, ਕੁਲਵੰਤ ਕੌਰ ਅਤੇ ਕਾਂਤਾ ਸ਼ਰਮਾ ਮਹਿਲਾ ਵਿੰਗ ਮੈਬਰ ਮੌਜੂਨ ਸਨ।