5 Dariya News

ਵਾਰਡ ਨੰਬਰ 4 ਵਿੱਚ ਖਾਲੀ ਪਲਾਟਾਂ ਵਿੱਚ ਖੜੇ ਪਾਣੀ ਸੰਬੰਧੀ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

5 Dariya News

ਖਰੜ 13-Sep-2018

ਵਾਰਡ ਨੰ 4 ਅਧੀਨ ਪੈਂਦੇ ਮੰਡੇਰ ਨਗਰ, ਅਮਨ ਸਿਟੀ, ਅੰਬਿਕਾ ਬਿਹਾਰ, ਅਮਨ ਇਨਕਲੇਵ, ਮਾਨਵ ਇਨਕਲੇਵ ਅਤੇ ਚੰਡੀਗੜ੍ਹ ਇਨਕਲੇਵ ਦੇ ਸਮੂਹ ਵਸਨੀਕਾਂ ਵੱਲੋਂ ਡਾ. ਰਘੁਬੀਰ ਸਿੰਘ ਬੰਗੜ, ਉਪ-ਪ੍ਰਧਾਨ ਬਲਾਕ ਕਾਂਗਰਸ ਖਰੜ ਦੀ ਅਗਵਾਈ ਵਿੱਚ ਐਸ.ਡੀ.ਐਮ  ਖਰੜ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।  ਜਿਸ ਵਿੱਚ ਮੰਗ ਕੀਤੀ ਗਈ ਕਿ ਕਲੋਨੀ ਦੇ ਅਧੀਨ ਪਏ ਕਾਫੀ ਸਮੇਂ ਤੋਂ ਖਾਲੀ ਪਏ ਪਲਾਟਾਂ ਵਿੱਚ ਬਰਸਾਤੀ ਪਾਣੀ ਜਮ੍ਹਾ ਹੋ ਗਿਆ ਜਿਨ੍ਹਾਂ ਦੀ ਨਿਕਾਸੀ ਦਾ ਵੀ ਕੋਈ ਹੱਲ ਨਹੀਂ ਹੈ। ਇਸ ਪਾਣੀ ਬਹੁਤ ਵੱਡੀ ਮਾਤਰਾ ਵਿੱਚ ਮੱਛਰ-ਮੱਖੀਆਂ, ਜਹਿਰੀਲੇ ਕੀੜੇ ਮਕੌੜੇ ਦੀ ਭਰਮਾਰ ਹੈ ਅਤੇ ਪਾਣੀ ਵਿੱਚੋਂ ਬਦਬੂ ਵੀ ਮਾਰਦੀ ਹੈ ਜਿਸ ਨਾਲ ਬੀਮਾਰੀ ਫੈਲਣ ਦਾ ਵੀ ਖਦਸਾ ਪੈਦਾ ਹੋ ਗਿਆ ਹੈ। ਉਨ੍ਹਾਂ ਵੱਲੋਂ ਮੰਗ ਪੱਤਰ ਵਿੱਚ ਵੀ ਇਹ ਵੀ ਕਿਹਾ ਗਿਆ ਕਿ ਕਲੋਨੀਆਂ ਵਿੱਚ ਅਵਾਰਾ ਪਸ਼ੂ ਸਰ੍ਹੇਆਮ ਘੁੰਮਦੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਨੇ ਆਮ ਲੋਕਾਂ ਦਾ ਘਰੋਂ ਆਉਣਾ ਜਾਣਾ ਵੀ ਔਖਾ ਕੀਤਾ ਹੋਇਆ । ਇਹ ਆਵਾਰਾ ਪਸ਼ੂ ਕਾਫੀ ਵਿਅਕਤੀਆਂ ਉਤੇ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਵੀ ਕਰ ਚੁਕੇ ਹਨ।ਇਨ੍ਹਾਂ ਸਮੂਹ ਕਲੋਨੀਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਵੀ ਕੋਈ ਢੁਕਵਾ ਪ੍ਰਬੰਧ ਨਹੀਂ ਹੈ। 

ਇਸ ਮੌਕੇ ਡਾ. ਬੰਗੜ ਵੱਲੋਂ ਐਸ.ਡੀ.ਐਮ ਨੂੰ ਦੱਸਿਆ ਗਿਆ ਕਿ ਕਲੋਨੀਆਂ ਵਿੱਚ ਕਾਫੀ ਸਮੇ ਤੋਂ ਜੋ ਖਾਲੀ ਪਲਾਟ ਪਏ ਹਨ ਪਲਾਟ ਮਾਲਕਾਂ ਵੱਲੋਂ ਉਸ ਦੀ ਕੋਈ ਦੇਖਰੇਖ ਨਹੀਂ ਕੀਤੀ ਜਾਂਦੀ ਕਿਉਂ ਕਿ ਜ਼ਿਆਦਾਤਰ ਲੋਕਾਂ ਵੱਲੋਂ ਇਹ ਪਲਾਟ ਖਰੀਦੋ ਫਰੋਖਤ ਲਈ ਲਿੱਤੇ ਗਏ ਸਨ ਜੋ ਕਿ ਆਮ ਸ਼ਹਿਰੀਆਂ ਲਈ ਮੁਸ਼ਕਲਾਂ ਦਾ ਕਾਰਨ ਬਣੇ ਹੋਏ ਹਨ ਇਹ ਲੋਕੀ ਨਾਂ ਤਾਂ ਇਹ ਪਲਾਟ ਵੇਚ ਰਹੇ ਹਨ ਅਤੇ ਨਾਂ ਹੀ ਇਨ੍ਹਾ ਵਿੱਚ ਭਰਤ ਆਦਿ ਪੁਆ ਰਹੇ ਹਨ। ਉਨ੍ਹਾਂ ਐਸ.ਡੀ.ਐਮ ਸਾਹਿਬ ਨੂੰ ਮੰਗ ਕੀਤੀ ਹੈ ਕਿ ਇਨ੍ਹਾਂ ਪਲਾਟ ਮਾਲਕਾਂ ਨੂੰ ਨੋਟਿਸ ਕੱਢ ਕੇ ਇਨ੍ਹਾਂ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਵੇ। ਜਦੋਂ ਇਨ੍ਹਾਂ ਸਮਸਿਆਵਾਂ ਸੰਬੰਧੀ ਐਸ.ਡੀ.ਐਮ ਸਾਹਿਬ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਉਨ੍ਹਾਂ ਵੱਲੋਂ ਇਸ ਸੰਬੰਧੀ ਜਰੂਰੀ ਕਾਰਵਾਈ ਕਰਨ ਲਈ ਈ.ਓ ਖਰੜ ਮਾਰਕ ਕਰ ਦਿੱਤਾ ਗਿਆ ਹੈ।ਇਸ ਮੌਕੇ ਅਮਿਤਾ, ਰੇਣੂਕਾ, ਕੁਲਵੰਤ ਕੌਰ, ਸੁਰਿੰਦਰ ਪਵਾਰ, ਭਾਗ ਸਿੰਘ, ਵਿਧੀ ਚੰਦ, ਪਰਮਿੰਦਰ ਸਿੰਘ, ਗਿਆਨ ਪ੍ਰਕਾਸ਼, ਸੁਰਿੰਦਰ ਸਿੰਘ, ਜਗਜੀਤ ਸਿੰਘ, ਰਛਪਾਲ ਸਿੰਘ, ਸ਼ੀਤਲ ਵਰਮਾ ਅਤੇ ਸਤਪਾਲ ਵਰਮਾ ਆਦਿ ਮੌਜੂਦ ਸਨ।