5 Dariya News

ਸਮਾਰਟ ਕਲਾਸਰੂਮ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ 25 ਪ੍ਰਾਇਮਰੀ ਸਕੂਲਾਂ ਨੂੰ ਦਿੱਤੇ ਗਏ ਐਲ.ਈ.ਡੀ. ਟੀ.ਵੀ.

5 Dariya News

ਬਰਨਾਲਾ 07-Sep-2018

ਸਰਕਾਰੀ ਸਕੂਲਾਂ 'ਚ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਈ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਨੂੰ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 'ਈ-ਕਨਟੈਂਟ' ਦੀ ਵਰਤੋਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਲਈ ਜ਼ਿਲ੍ਹਾ ਬਰਨਾਲਾ ਦੇ 25 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਵੱਲੋਂ ਐਲ.ਈ.ਡੀ. ਸਕਰੀਨਾਂ ਦਿੱਤੀਆਂ ਗਈਆਂ।ਇਨ੍ਹਾਂ ਸਕੂਲਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ (ਸ.ਪ.ਸ.) ਕਰਮਗੜ੍ਹ, ਸ.ਪ.ਸ. ਜ਼ੀਰੋ ਪੁਆਇੰਟ, ਬਰਨਾਲਾ, ਸ.ਪ.ਸ. ਠੀਕਰੀਵਾਲ, ਸ.ਪ.ਸ. ਨਾਈਵਾਲਾ, ਸ.ਪ.ਸ. ਸੰਘੇੜਾ, ਸ.ਪ.ਸ. ਕੋਠੇ ਦੁੱਲਟ, ਸ.ਪ.ਸ. ਪੱਤੀ ਬਾਜਵਾ, ਸ.ਪ.ਸ. ਸੇਖਾ ਮੇਨ, ਸ.ਪ.ਸ. ਸੇਖਾ ਦੱਖਣੀ, ਸ.ਪ.ਸ. ਸੁਰਜੀਤਪੁਰਾ, ਸ.ਪ.ਸ. ਬਾਬਾ ਆਲਾ ਸਿੰਘ, ਸ.ਪ.ਸ. ਝਲੂਰ, ਸ.ਪ.ਸ. ਜੀ.ਟੀ.ਬੀ. ਹੰਡਿਆਇਆ, ਸ.ਪ.ਸ. ਖੁੱਡੀ ਕਲਾਂ, ਸ.ਪ.ਸ. ਕੋਠੇ ਸੈਦੋ, ਸ.ਪ.ਸ. ਧਨੌਲਾ ਖੁਰਦ, ਸ.ਪ.ਸ. ਤਪਾ ਪਿੰਡ, ਸ.ਪ.ਸ. ਤਾਜੋਕੇ, ਸ.ਪ.ਸ. ਘੁੰਨਸ, ਸ.ਪ.ਸ. ਮਹਿਤਾ, ਸ.ਪ.ਸ. ਮੌੜਾਂ, ਸ.ਪ.ਸ. ਢਿਲਵਾਂ, ਸ.ਪ.ਸ.ਭਦੌੜ (ਮੁੰਡੇ), ਸ.ਪ.ਸ. ਮੱਝੂਕੇ ਅਤੇ ਸ.ਪ.ਸ. ਭਦੌੜ (ਤਿੰਨ ਕੋਨੀ) ਸ਼ਾਮਲ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਇਨ੍ਹਾਂ 25 ਟੀ.ਵੀ. ਸਕਰੀਨਾਂ ਦੀ ਮਦਦ ਨਾਲ ਜ਼ਿਲ੍ਹੇ 'ਚ ਸਮਾਰਟ ਸਕੂਲਾਂ ਦੀ ਗਿਣਤੀ 35 ਤੋਂ ਵੱਧ ਕੇ 60 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਸਕੂਲਾਂ 'ਚ ਵੀ ਸਮਾਰਟ ਕਲਾਸਰੂਮ ਬਣਾਉਣ ਦੀ ਕਵਾਇਦ ਜਾਰੀ ਹੈ ਅਤੇ ਜਲਦ ਹੀ ਇਨ੍ਹਾਂ 'ਚ ਵੀ ਐਲ.ਈ.ਡੀ. ਟੀ.ਵੀ. ਲਗਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਵੀ ਇਸ ਕੰਮ 'ਚ ਭਰਪੂਰ ਯੋਗਦਾਨ ਦਿੱਤਾ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਨਿੰਦਰ ਕੌਰ, ਡਿਪਟੀ ਡੀ.ਈ.ਓ. ਸ਼ਿਵਪਾਲ ਗੋਇਲ, ਪੜ੍ਹੋ ਪੰਜਾਬ ਦੇ ਕੋਆਰਡੀਨੇਟਰ ਕੁਲਦੀਪ ਸਿੰਘ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜ਼ਵਾਨ, ਸਟੇਟ ਅਵਾਰਡੀ ਅਧਿਆਪਕ ਪਰਮਜੀਤ ਸਿੰਘ ਅਤੇ ਕਰਮਜੀਤ ਸਿੰਘ ਸਮੇਤ ਹੋਰ ਅਧਿਆਪਕ ਵੀ ਮੌਜੂਦ ਸਨ।