5 Dariya News

ਸਾਡੇ ਸਾਰਿਆਂ ਦਾ ਬਣਦਾ ਹੈ ਕਿ ਇੱਕ ਫਰਜ਼ ਹਰ ਇੱਕ ਵਿਅਕਤੀ ਜ਼ਰੂਰ ਲਗਾਏ ਇੱਕ ਬੂਟਾ- ਡਾ. ਰਘੁਬੀਰ ਸਿੰਘ

5 Dariya News

ਖਰੜ 05-Sep-2018

ਨਵਚੇਤਨਾ ਵੈਲਫੇਅਰ ਟਰੱਸਟ ਅਤੇ ਡਾ. ਅੰਬੇਦਕਰ ਯੂਥ ਕਲੱਬ ਵੱਲੋਂ ਤੰਦਰੂਸਤ ਪੰਜਾਬ ਤਹਿਤ ਚਲਾਈ ਜਾ ਰਹੀ ਮੁਹਿੰਮ ਦੌਰਾਨ ਪਿੰਡ ਰੰਗੀਆਂ ਵਿੱਚ 100 ਤੋਂ ਵੱਧ ਬੂਟੇ ਲਗਾਏ ਗਏ ਅਤੇ ਇਸ ਮੌਕੇ ਬਲਾਕ ਕਾਂਗਰਸ ਦੇ ਉਪ-ਪ੍ਰਧਾਨ ਡਾ. ਰਘੁਬੀਰ ਸਿੰਘ ਬੰਗੜ ਅਤੇ ਜੰਗਲਾਤ ਰੇਂਜ ਅਫਸਰ ਸ. ਮਨਜੀਤ ਸਿੰਘ ਨੇ ਆਪਣੀ ਦੇਖਰੇਖ ਵਿੱਚ ਪਿੰਡ ਦੀਆਂ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ। ਇਸ ਮੌਕੇ ਡਾ. ਬੰਗੜ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਈ ਹਰਿਆਲੀ ਲਹਿਰ ਨਾਲ ਪੰਜਾਬ ਵਿੱਚ ਲੱਖਾਂ ਦੀ ਤਦਾਦ ਵਿੱਚ ਬੂਟੇ ਲਗਾਏ ਗਏ ਹਨ ਜਿਸ ਨਾਲ ਆਉਣ ਵਾਲੇ ਸਮੇ ਵਿੱਚ ਵਾਤਾਵਰਣ ਨੂੰ ਸ਼ੁਧ ਬਣਾਉਣ ਵਿੱਚ ਅਹਿਮ ਮਦਦ ਮਿਲੇਗੀ। ਇਸ ਮੌਕੇ ਰੇਂਜ ਅਫਸਰ ਮਨਜੀਤ ਸਿੰਘ  ਨੇ ਦੱਸਿਆ ਕਿ ਡਾ. ਅੰਬੇਦਕਰ ਯੂਥ ਕਲੱਬ ਤੇ ਨਵ ਚੇਤਨਾ ਟਰੱਸਟ ਵੱਲੋਂ 998 ਬੂਟੇ ਖਰੜ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਵਿੱਚ ਹੁਣ ਤੱਕ ਲਗਾਏ ਜਾ ਚੁਕੇ ਹਨ । ਵਾਤਾਵਰਣ ਨੂੰ ਸ਼ੁਧ ਬਣਾਉਣ ਲਈ ਟਰੱਸਟ ਅਤੇ ਯੂਥ ਕਲੱਬ ਵੱਲੋਂ ਚਲਾਈ ਜਾ ਰਹੀ  ਇਹ ਮੁਹਿੰਮ ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਮੌਕੇ ਗੁਰਭੇਜ ਸਿੰਘ, ਦਵਿੰਦਰ ਸਿੰਘ ਸੈਣੀ, ਕੁਲਵਿੰਦਰ ਸਿੰਘ ਮੁੰਡੀ ਖਰੜ, ਸੰਦੀਪ ਕੁਮਾਰ, ਹਨੀ, ਕਰਮਜੀਤ ਕੌਰ, ਸੁਰਜੀਤ ਰੰਗੀਆਂ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਮੌਜੂਦ ਸਨ।