5 Dariya News

ਡਿਪਟੀ ਕਮਿਸ਼ਨਰ ਰੋਪੜ ਨੂੰ ਹੜ ਪੀੜਤਾਂ ਦੀ ਮਾਲੀ ਸਹਾਇਤਾ ਲਈ 51 ਸੌ ਰੁਪਏ ਦਾ ਡਰਾਫਟ ਦਿਤਾ

5 Dariya News

ਰੂਪਨਗਰ 29-Aug-2018

ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸੇਵਾ ਸੋਸਾਇਟੀ ਰਜਿਸਟਰਡ ਜਿਲ੍ਹਾ ਰੋਪੜ ਦਾ ਇਕ ਵਫਦ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਉਨਾਂ ਨੂੰ  ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਣ ਤੇ ਵਧਾਈ ਦਿਤੀ, ਇਸ ਮੌਕੇ ਇਸ ਵਫਦ ਵਲੋਂ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਸਨਮਾਨਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇਸ ਵਫਦ ਵਲੋਂ ਉਨਾਂ ਨੂੰ ਕੇਰਲਾ ਦੇ ਹੜ ਪੀੜਤਾਂ ਦੀ ਮਾਲੀ ਸਹਾਇਤਾ ਲਈ 51 ਸੌ ਰੁਪਏ ਦਾ ਡਰਾਫਟ ਵੀ ਦਿਤਾ ਗਿਆ। ਇਸ ਮੌਕੇ ਸਰਦਾਰ ਜਗਨੰਦਨ ਸਿੰਘ ਰੀਹਲ ਚੇਅਰਮੈਨ, ਸ਼੍ਰੀ ਕਰਨੈਲ ਸਿੰਘ ਜੈਲੀ ਪ੍ਰਧਾਨ , ਸ: ਗੁਰਮੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ: ਨਰਿੰਦਰ ਸਿੰਘ ਪਨੇਸਰ ਮੀਤ ਪ ਬਿਕਰਮ ਸਿੰਘ ਧੀਮਾਨ ਖਜਾਨਚੀ, ਸ: ਅਵਤਾਰ ਸਿੰਘ ਜਾਇੰਟ ਸਕੱਤਰ ਅਤੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸੇਵਾ ਸੋਸਾਇਟੀ ਰਜਿਸਟਰਡ ਦੇ ਮੈਂਬਰ ਹਾਜਰ ਸਨ।