5 Dariya News

ਸ੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਅਤੇ ਸਪੋਰਟਸ ਅਕੈਡਮੀ ਦੇ 2 ਖਿਡਾਰੀਆਂ ਦੀ ਭਾਰਤੀ ਅੰਡਰ-15 ਫੁੱਟਬਾਲ ਟੀਮ ਲਈ ਹੋਈ ਚੋਣ

ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਯੋਗ ਖਿਡਾਰੀਆਂ ਨੂੰ ਮੁਫਤ ਸਿਖਲਾਈ, ਰਿਹਾਇਸ਼ ਅਤੇ ਹੋਰ ਸਹੂਲਤਾਂ ਦੇਣ ਦਾ ਸ਼ਲਾਘਾਯੋਗ ਉਪਰਾਲਾ

5 Dariya News

ਸ੍ਰੀ ਅਨੰਦਪੁਰ ਸਾਹਿਬ 24-Aug-2018

ਸ੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਅਤੇ ਸਪੋਰਟਸ ਐਕਡਮੀ ਦੇ ਫੁੱਟਬਾਲ ਦੇ 2 ਖਿਡਾਰੀ ਅਬਦੁੱਲ ਹਨਾਨ ਅਤੇ ਹਰਮਨ ਸਿੰਘ ਸਿੱਧੂ ਦੀ ਭਾਰਤੀ ਦੀ ਅੰਡਰ 15 ਦੀ ਟੀਮ ਲਈ ਚੋਣ ਹੋਈ ਹੈ ਜੋ ਕਿ ਅੱਜ 24-8-2018 ਤੋ 31-8-2018 ਤੱਕ ਚੀਨ ਵਿਖੇ ਜਿਨਸ਼ਾਨ ਇਟੋਰ ਨੈਸ਼ਨਲ ਫੁੱਟਬਾਲ ਚੈਪੀਅਨਸ਼ੀਪ ਖੇਡਣ ਚਲੇ ਗਏ ਹਨ ਅਤੇ ਅਫਰੀਦ ਸਿੰਘ ਨੂੰ ਸਟੇਡ ਬਾਏ ਵਿਚ ਰੱਖਿਆ ਗਿਆ ਹੈ। ਅਕੈਡਮੀ ਦੇ ਫੁੱਟਬਾਲ ਕੋਚ ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਲ ਇੰਡੀਆਂ ਫੁੱਟਬਾਲ ਫਡਰੇਸ਼ਨ ਨੇ ਜੂਨ ਵਿਚ ਪੰਜਾਬ ਵਿਚ ਟਰਾਇਲ ਕੀਤੇ ਸਨ,ਜਿਹਨਾਂ ਵਿਚ ਮਾਰਸ਼ਲ ਅਕੈਡਮੀ ਦੇ 6 ਖਿਡਾਰੀਆਂ ਨੇ ਫਾਇਨਲ ਸਲੈਕਸ਼ਨ ਲਈ ਕਟਕ ਉੜੀਸਾ ਵਿਖੇ 9 ਅਗਸਤ ਨੂੰ ਬੁਲਾਇਆ ਗਿਆ ਸੀ ਜਿਹਨਾਂ ਵਿਚੋ 3 ਖਿਡਾਰੀਆਂ ਨੂੰ ਤਕਨੀਕੀ ਕਾਰਨਾਂ ਕਰਕੇ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਅਬਦੁੱਲ ਹਨਾਨ ਅਤੇ ਹਰਮਨ ਸਿੰਘ ਸਿੱਧੂ ਭਾਰਤੀ ਟੀਮ ਲਈ ਚੁਣੇ ਗਏ ਤੇ ਅਫਰੀਦ ਸਿੰਘ ਨੂੰ ਸਟੈਡ ਬਾਏ ਰੱਖਿਆ ਗਿਆ ਜੋ ਕਿ ਹੁਣ ਚੀਨ ਵਿਚ ਖੇਡਣ ਜਾ ਰਹੇ ਹਨ।ਅਕੈਡਮੀ ਦੇ ਫੁੱਟਬਾਲ ਕੋਚ ਅਮਰਜੀਤ ਸਿੰਘ ਤੇ ਜਸਵਿੰਦਰ ਸਿੰਘ ਦੀ ਖੇਡ ਵਿਭਾਗ ਦੇ ਡਾਇਰੈਕਟਰ ਸਪੋਰਟਸ ਸ੍ਰੀਮਤੀ ਅ੍ਿਰਮਤ ਕੌਰ ਗਿੱਲ, ਡਿਪਟੀ ਡਾਇਰੈਕਟਰ ਸ.ਸੁਰਜੀਤ ਸਿੰਘ ਸਿੰਧੂ, ਪੀ ਆਈ ਐਸ ਦੇ ਡਾਇਰੈਕਟਰ ਟਰੇਨਿੰਗ ਸੁਖਵੀਰ ਸਿੰਘ ਗਰੇਵਾਲ ਨੇ ਸਲਾਘਾ ਕੀਤੀ ਹੈ। ਅਕੈਡਮੀ ਦੇ ਕੋਚ ਗੁਰਜੀਤ ਕੋਰ ,ਬਾਕਸਿੰਗ,ਸੰਜੀਵ ਸ਼ਰਮਾ ਜੁਡੋ ਕੋਚ, ਹਰਵਿੰਦਰ ਸਿੰਘ ਤੇ ਜਗਵੀਰ ਸਿੰਘ ਅਥਲੈਟਿਕਸ ਉਪਨ ਚੈਪੀਅਨ ਰਣਜੀਤ ਸਿੰਘ ਵਲੋਂ ਵੀ ਆਪਣੇ ਆਪਣੇ ਸਿਖਿਆਰਥੀਆਂ ਨੂੰ ਟਰੇਨਿੰਗ ਦੇ ਕੇ ਸਫਲ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦਾ ਸਪੋਰਟਸ ਵਿਭਾਗ ਇਸ ਅਕੈਡਮੀ ਵਿਚ ਟਰਾਇਲ ਉਪਰੰਤ ਚੁਣ ਕੇ ਆਏ ਖਿਡਾਰੀਆਂ ਨੂੰ ਮੁਫਤ ਖਾਣ ਰਿਹਾਇਸ਼ ਅਤੇ ਸਿਖਲਾਈ ਮੁਹੱਈਆਂ ਕਰਵਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸ ਅਕੇਡਮੀ ਤੇ ਬਹੁਤ ਸਾਰੇ ਖਿਡਾਰੀ ਵੱਖ ਵੱਖ ਟੀਮਾਂ ਵਿਚ ਚੁਣੇ ਜਾਣ ਤੋਂ ਬਾਅਦ ਅਕੈਡਮੀ ਅਤੇ ਆਪਣੇ ਕੋਚ ਤੇ ਪਰਿਵਾਰਾ ਦੇ ਨਾਮ ਰੋਸ਼ਨ ਕਰ ਰਹੇ ਹਨ।