5 Dariya News

ਸਾਜ਼ਿਸ਼ੀ ਰਿਪੋਰਟ ਦੇ ਖੁਲਾਸਿਆਂ ਨੇ ਕੈਪਟਨ ਨੂੰ ਸੀਬੀਆਈ ਕੋਲੋਂ ਕੇਸ ਵਾਪਸ ਲੈਣ ਲਈ ਮਜ਼ਬੂਰ ਕੀਤਾ : ਸੁਖਬੀਰ ਸਿੰਘ ਬਾਦਲ

5 Dariya News

ਚੰਡੀਗੜ੍ਹ 28-Aug-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ  ਕਿ ਇਸ ਕੇਸ ਨੂੰ ਆਪਣੀ ਪੁਲਿਸ ਨੂੰ ਦੇਣ ਦਾ ਫੈਸਲਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਇੱਕ ਨਿਆਂਇਕ ਕਮਸ਼ਿਨ ਰਾਹੀਂ ਸਾਡੇ ਖ਼ਿਲਾਫ ਘੜੇ ਮਨਸੂਬੇ ਪੂਰੇ ਕਰਨ ਵਿਚ ਨਾਕਾਮ ਹੋ ਗਿਆ ਹੈ ਅਤੇ ਹੁਣ ਪੁਲਿਸ ਦੀ ਦੁਰਵਰਤੋਂ ਕਰਕੇ ਆਪਣੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।ਸੀਬੀਆਈ ਤੋਂ ਕੇਸ ਵਾਪਸ ਲੈਣ ਦੇ ਫੈਸਲੇ ਉੱਤੇ ਟਿੱਪਣੀ ਕਰਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਇਸ ਰਿਪੋਰਟ ਨਾਲ ਜੁੜੀਆਂ ਸਾਜ਼ਿਸ਼ਾਂ ਦੇ ਖੁਲਾਸੇ ਹੋਣ ਮਗਰੋਂ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਹੁਣ ਸੀਬੀਆਈ ਜਾਂਚ ਦੁਆਰਾ ਆਪਣੀਆਂ ਪੋਲ੍ਹਾਂ ਖੋਲ੍ਹੇ ਜਾਣ ਤੋਂ ਡਰ ਗਈ ਹੈ। ਇਹੀ ਕਾਰਣ ਹੈ ਕਿ ਉਹ ਇਸ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੇ ਫੈਸਲੇ ਤੋਂ ਭੱਜ ਗਏ ਹਨ।ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਆਪਣੇ ਸਿਧਾਂਤਕ ਸਟੈਂਡ ਉੱਤੇ ਕਾਇਮ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਝੂਠੇ ਕਮਿਸ਼ਨ ਜਾਂ ਸਿਆਸੀ ਦਬਾਅ ਵਾਲੀ ਪੁਲਿਸ ਕੋਲੋਂ ਨਹੀਂ, ਸਗੋਂ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਵੇ ਤਾਂ ਕਿ ਸਾਨੂੰ ਸੱਚਾਈ ਦਾ ਪਤਾ ਲੱਗ ਸਕੇ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਬਾਰੇ ਕੀਤੀਆਂ ਟਿੱਪਣੀਆਂ ਨੂੰ ਮੁੱਖ ਮੰਤਰੀ ਦੇ ਉੱਚੇ ਅਹੁਦੇ ਉੱਤੇ ਬੈਠੇ ਵਿਅਕਤੀਆਂ ਨੂੰ ਸ਼ੋਭਾ ਨਾ ਦੇਣ ਵਾਲੀਆਂ ਆਂਖਦੇ ਹੋਏ ਸਰਦਾਰ ਬਾਦਲ ਨੇ ਕਿਹਾ ਕਿ ਤੱਥ ਇਹ ਹੈ ਕਿ ਮੁੱਖ ਮੰਤਰੀ ਦਾ ਰਿਪੋਰਟ ਉੱਤੇ 5 ਮਿੰਟ ਤੋਂ ਵੱਧ ਬੋਲ ਨਾ ਸਕਣਾ ਇਹ ਦੱਸਦਾ ਹੈ ਕਿ ਉਹ ਖੁਦ ਵੀ ਜਾਣਦਾ ਹੈ ਕਿ ਇਹ ਰਿਪੋਰਟ ਕਿੰਨੀ ਝੂਠੀ ਅਤੇ ਖੋਖਲੀ ਹੈ।