5 Dariya News

ਅਮਰੀਕੀ ਸਫੀਰ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

5 Dariya News

ਚੰਡੀਗੜ 28-Aug-2018

ਅਮਰੀਕੀ ਸਫੀਰ ਸ੍ਰੀ ਕੈਨੇਥ ਆਈ ਜਸਟਰ ਅੱਜ ਸ਼ਾਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਚ ਮਿਲੇ। ਦੋਵਾਂ ਵਿਚਕਾਰ ਇਹ ਮੀਟਿੰਗ ਤਕਰੀਬਨ 45 ਮਿੰਟ ਚੱਲੀ। ਸਾਬਕਾ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ ਵੀ ਇਸ ਮੀਟਿੰਗ ਵਿਚ ਹਾਜ਼ਿਰ ਸਨ।ਇਸ ਮੌਕੇ ਸਰਦਾਰ ਬਾਦਲ ਨੇ ਅਮਰੀਕਾ ਵਿਚ ਸਿੱਖ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮੁੱਦਾ ਉਠਾਇਆ। ਉਹਨਾਂ ਨੇ ਹਾਲ ਹੀ ਵਿਚ ਅਮਰੀਕਾ ਅੰਦਰ ਸਿੱਖਾਂ ਉੱਤੇ ਹੋਏ ਨਸਲੀ ਹਮਲਿਆਂ ਬਾਰੇ ਦੱਸਿਆ।ਸਰਦਾਰ ਬਾਦਲ ਨੇ ਸ੍ਰੀ ਕੈਨੇਥ ਆਈ ਜਸਟਰ ਨੂੰ ਅਪੀਲ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਪਰ ਉਹਨਾਂ ਦੇ ਅਮਰੀਕੀ ਦੌਰੇ ਦੌਰਾਨ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਜਲਦੀ ਕਾਰਵਾਈ ਨੂੰ ਯਕੀਨੀ ਬਣਾਉਣ। ਸ੍ਰੀ ਜਸਟਰ ਨੇ ਸਰਦਾਰ ਬਾਦਲ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿਚ ਜਲਦੀ ਇਨਸਾਫ ਦਿਵਾਉਣ ਲਈ ਉਹ ਆਪਣੀ ਪੂਰੀ ਵਾਹ  ਲਾਉਣਗੇ। ਸ੍ਰੀ ਜਸਟਰ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹਨਾਂ ਦੇ ਮੁਲਕ ਦੀ ਪੰਜਾਬ ਨਾਲ ਆਰਥਿਕ ਸਹਿਯੋਗ ਵਧਾਉਣ ਵਿਚ ਦਿਲਚਸਪੀ ਵਧ ਰਹੀ ਹੈ।ਇਸ ਮੌਕੇ ਸਰਦਾਰ ਬਾਦਲ ਨਾਲ ਮੀਟਿੰਗ ਵਿਚ ਡਾਕਟਰ ਦਲਜੀਤ ਸਿੰਘ ਚੀਮਾ, ਸ੍ਰੀ ਹਰਚਰਨ ਬੈਂਸ ਅਤੇ ਸ੍ਰੀ ਬੰਟੀ ਰੋਮਾਣਾ ਨੇ ਵੀ ਭਾਗ ਲਿਆ। ਦੂਜੇ ਪਾਸੇ ਅਮਰੀਕੀ ਸਫੀਰ ਨਾਲ ਏਰੀਅਲ ਐਚ ਪੋਲੌਕ ਫਸਟ ਆਫੀਸਰ (ਨਾਰਥ ਇੰਡੀਆ), ਸ੍ਰੀ ਨਥਾਨੇਲ ਫਾਰਾਰ, ਨਾਰਥ ਇੰਡੀਆ ਆਫਿਸ ਪੋਲੀਟੀਕਲ ਆਫਿਸਰ ਅਤੇ ਸ੍ਰੀ ਰੌਬਿਨ ਬਾਂਸਲ, ਨਾਰਥ ਇੰਡੀਆ ਆਫਿਸ ਕਲਚਰ ਅਫੇਅਰਜ਼ ਸਪੈਸ਼ਲਿਸਟ ਹਾਜ਼ਿਰ ਸਨ।