ਸਰਕਾਰੀ ਪ੍ਰਾਇਮਰੀ ਸਕੂਲ ਮਾਲੇਵਾਲ ਵੱਲੋਂ ਡੀ.ਸੀ. ਨੂੰ ਕੇਰਲਾ ਹੜ੍ਹ ਪੀੜਤਾਂ ਲਈ 21 ਹਜ਼ਾਰ ਦੀ ਮੱਦਦ ਭੇਟ
5 Dariya News
ਨਵਾਂਸ਼ਹਿਰ 28-Aug-2018
ਸਰਕਾਰੀ ਪ੍ਰਾਇਮਰੀ ਸਕੂਲ ਮਾਲੇਵਾਲ ਦੇ ਮੁੱਖ ਅਧਿਆਪਕ ਤਿਲਕ ਰਾਜ ਤੇ ਸਟਾਫ਼ ਵੱਲੋਂ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਕੇਰਲਾ ਹੜ੍ਹ ਪੀੜਤਾਂ ਦੀ ਮੱਦਦ ਲਈ 21 ਹਜ਼ਾਰ ਰੁਪਏ ਦੀ ਮਾਲੀ ਮੱਦਦ ਭੇਟ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲ ਮਾਲੇਵਾਲ ਦੇ ਸਟਾਫ਼ ਵੱਲੋਂ ਕੇਰਲਾ ਪੀੜਤਾਂ ਨਾਲ ਦਿਖਾਈ ਹਮਦਰਦੀ ਦੇ ਕਾਰਜ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਇੱਕ-ਇੱਕ ਰੁਪਈਆ ਵੀ ਕੇਰਲਾ ਪੀੜਤਾਂ ਦੇ ਮੁੜਵਸੇਬੇ ’ਚ ਸਹਾਈ ਹੋਵੇਗਾ।