5 Dariya News

ਵਿਵਹਾਰਿਕ ਸਿੱਖਿਆ ਦੇ ਨਾਲ ਨਾਲ ਪ੍ਰਯੋਗੀ ਸਿੱਖਿਆ ਨੂੰ ਕਲਾਸ ਰੂਮ ਦਾ ਹਿੱਸਾ ਬਣਾਇਆ ਜਾਵੇ- ਡਾ ਮੋਹਨ ਆਗਾਸੇ

ਬੀਐੱਡ ਦੇ ਨਵੇਂ ਸ਼ੈਸ਼ਨ ਦੀ ਆਰੰਭਤਾ ਸਮੇਂ ਦਿੱਤਾ ਵਿਸ਼ੇਸ਼ ਭਾਸ਼ਨ, ਅਲਫ਼ਾ ਅਧਿਆਪਕ ਪੈਦਾ ਕਰਨ ਲਈ ਕਾਰਜ ਕਰ ਰਹੇ ਹਾਂ-ਡਾ ਮਧੂ ਚਿਤਕਾਰਾ

5 Dariya News

ਬਨੂੜ 28-Aug-2018

ਉੱਘੇ ਮਨੋਵਗਿਆਨੀ ਅਤੇ ਥੀਏਟਰ ਤੇ ਫ਼ਿਲਮ ਅਦਾਕਾਰ ਪਦਮ ਸ਼ਿਰੀ ਡਾ ਮੋਹਨ ਆਗਾਸੇ ਨੇ ਅਧਿਆਪਕਾਂ ਨੂੰ ਵਿਵਹਾਰਿਕ ਸਿੱਖਿਆ ਦੇ ਨਾਲ-ਨਾਲ ਪ੍ਰਯੋਗੀ ਸਿੱਖਿਆ ਨੂੰ ਕਲਾਸ ਰੂਮ ਦਾ ਹਿੱਸਾ ਬਣਾਏ ਜਾਣ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਦੱਸਿਆ ਹੈ। ਉਹ ਅੱਜ ਚਿਤਕਾਰਾ ਯੂਨੀਵਰਸਿਟੀ ਵਿਖੇ ਬੀਐੱਡ ਦੇ ਨਵੇਂ ਸ਼ੈਸ਼ਨ ਦੀ ਆਰੰਭਤਾ ਸਮੇਂ ਵਿਸ਼ੇਸ਼ ਭਾਸ਼ਨ ਦੇ ਰਹੇ ਸਨ।ਉਨ੍ਹਾਂ ਕਿਹਾ ਕਿ ਵਿਵਹਾਰਿਕ ਵਿੱਦਿਆ ਵਿੱਚ ਵਿਦਿਆਰਥੀ ਬੋਰਿੰਗ ਮਹਿਸੂਸ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਆਪਣਾ ਕਲਾਸ ਰੂਮ ਥੀਏਟਰ ਵਾਂਗ ਬਣਾਉਣਾ ਚਾਹੀਦਾ ਹੈ ਤੇ ਵਿਦਿਆਰਥੀਆਂ ਨੂੰ ਪ੍ਰਯੋਗਾਂ ਰਾਹੀਂ ਸਿੱਖਿਆ ਪ੍ਰਦਾਨ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਿੱਖਿਆ ਰਾਹੀਂ ਜਿੱਥੇ ਵਿਦਿਆਰਥੀਆਂ ਨੂੰ ਜਲਦੀ ਸਮਝ ਆਉਂਦੀ ਹੈ ਉੱਤੇ ਉਨ੍ਹਾਂ ਦੀ ਸਿੱਖਿਆ ਵਿੱਚ ਦਿਲਚਸਪੀ ਵੀ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜੋਕੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਸਮੇਂ ਦੀ ਲੋੜ ਹੈ ਤੇ ਚਿਤਕਾਰਾ ਯੂਨੀਵਰਸਿਟੀ ਨੇ ਇਸ ਨੂੰ ਸਮਝਦਿਆਂ ਸਮਾਜ ਅਤੇ ਦੇਸ਼ ਦੀ ਲੋੜ ਅਨੁਸਾਰ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਵੇਂ ਸ਼ੈਸ਼ਨ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਦੁਆ ਕੀਤੀ।ਇਸ ਮੌਕੇ ਪਾਠਕ੍ਰਮ ਮਾਹਿਰ ਮਿਸ ਸਿੰਮੀ ਸ੍ਰੀਵਾਸਤਵਾ ਨੇ ਵੀ ਡਾ ਆਗਾਸੇ ਦੀਆਂ ਗੱਲਾਂ ਦੀ ਪ੍ਰੋੜਤਾ ਕਰਦਿਆਂ ਦਰਜਨਾਂ ਉਦਾਹਰਣਾਂ ਰਾਹੀਂ ਪ੍ਰੈਕਟੀਕਲੀ ਸਿੱਖਿਆ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਵੱਖ ਵੱਖ ਪ੍ਰੈਕਟੀਕਲਾਂ ਰਾਹੀਂ ਸਿੱਧ ਕੀਤਾ ਕਿ ਵਿਵਹਾਰੀ ਸਿੱਖਿਆ ਦੀ ਥਾਂ ਪ੍ਰਯੋਗੀ ਸਿੱਖਿਆ ਕਿੱਧਰੇ ਵਧੇਰੇ ਅਸਰਦਾਰ ਅਤੇ ਦਿਲਚਸਪੀ ਵਾਲੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜਾਉਣ ਲਈ ਥੀਏਟਰ ਵਾਲੀਆਂ ਵਿਧੀਆਂ ਅਪਣਾਏ ਜਾਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਚਿਤਕਾਰਾ ਯੂਨੀਵਰਸਿਟੀ ਦੀ ਉੱਪ ਕੁਲਪਤੀ ਡਾ ਮਧੂ ਚਿਤਕਾਰਾ ਨੇ ਦੋਹਾਂ ਮਾਹਿਰਾਂ ਦੇ ਵਿਚਾਰਾਂ ਦੀ ਤਾਈਦ ਕਰਦਿਆਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਮੌਜੂਦ ਊਣਤਾਈਆਂ ਨੂੰ ਦੂਰ ਕਰਕੇ ਨਵੀਨਤਮ ਪ੍ਰਣਾਲੀ ਰਾਹੀਂ ਐਲਫ਼ਾ ਅਧਿਆਪਕ ਬਣਾਉਣ ਲਈ ਲੋੜੀਂਦਾ ਪਾਠਕ੍ਰਮ ਤਿਆਰ ਕਰਾਇਆ ਹੈ। ਉਨ੍ਹਾਂ ਕਿਹਾ ਕਿ ਨਵੇਂ ਸਿਲੇਬਸ ਅਧੀਨ ਨਵੀਨਤਮ ਲੋੜਾਂ ਅਤੇ ਖੋਜਾਂ ਨੂੰ ਆਧਾਰ ਬਣਾਕੇ ਅਧਿਆਪਕ ਤਿਆਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੰਸਥਾ ਵੱਲੋਂ ਡਾ ਆਗਾਸ਼ੇ ਅਤੇ ਸਿੰਮੀ ਸ੍ਰੀਵਾਸਤਵਾ ਦਾ ਸਨਮਾਨ ਵੀ ਕੀਤਾ ਗਿਆ।