5 Dariya News

ਸੋਨਾਲੀਕਾ ਦੇ ਮਿੱਤਲ ਬਣੇ ਪੈਟਰਨ, 100 ਅਧਿਕਾਰੀਆਂ ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੀ ਹਾਸਲ ਕੀਤੀ ਲਾਈਫ ਮੈਂਬਰਸ਼ਿਪ

5 Dariya News

ਹੁਸ਼ਿਆਰਪੁਰ 28-Aug-2018

ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਗਰੀਬ, ਬਿਮਾਰ ਅਤੇ ਹੋਰ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ।  ਇਸ ਸੋਸਾਇਟੀ ਵਲੋਂ ਵੱਧ ਤੋਂ ਵੱਧ ਦਾਨੀ-ਸੱਜਣਾਂ, ਸਮਾਜ ਸੇਵਕਾਂ ਨੂੰ ਇਸ ਸੰਸਥਾ ਨਾਲ ਜੋੜਨ ਦੇ ਉਪਰਾਲੇ ਵੀ ਲਗਾਤਾਰ ਕੀਤੇ ਜਾਂਦੇ ਹਨ। ਇਸੇ ਕੜੀ ਤਹਿਤ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਪ੍ਰਾਈਵੇਟ ਲਿਮਟਡ ਹੁਸ਼ਿਆਰਪੁਰ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਮ੍ਰਿਤ ਸਾਗਰ ਮਿੱਤਲ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਪੈਟਰਨ ਬਣਨ ਦੇ ਨਾਲ ਇਸ ਇੰਡਸਟਰੀ ਦੇ 100 ਅਧਿਕਾਰੀਆਂ ਵਲੋਂ ਵੀ ਲਾਈਫ਼ ਮੈਬਰਸ਼ਿਪ ਹਾਸਲ ਕੀਤੀ ਗਈ ਹੈ।ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਵਾਈਸ ਚੇਅਰਮੈਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਪ੍ਰਾਈਵੇਟ ਲਿਮਟਡ ਵਲੋਂ ਅਧਿਕਾਰੀਆਂ ਨੂੰ ਪੈਟਰਨ ਅਤੇ ਮੈਂਬਰਸ਼ਿਪ ਦੇ ਪ੍ਰਮਾਣ ਪੱਤਰ ਵੰਡਦਿਆਂ ਸੋਨਾਲੀਕਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇੰਡਸਟਰੀ ਹਮੇਸ਼ਾਂ ਰੈਡ ਕਰਾਸ ਸੋਸਾਇਟੀ ਨੂੰ ਯੋਗਦਾਨ ਦਿੰਦੀ ਰਹੇਗੀ, ਤਾਂ ਜੋ ਸਮਾਜ ਭਲਾਈ ਦੇ ਕੰਮ ਨੇਪਰੇ ਚਾੜ੍ਹੇ ਜਾ ਸਕਣ। ਇਸ ਮੌਕੇ ਸੋਨਾਲੀਕਾ ਦੇ ਡਾਇਰੈਕਟਰ ਸ੍ਰੀ ਅਕਸ਼ੇ ਸਾਗਵਾਨ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਨਰੇਸ਼ ਗੁਪਤਾ, ਸ੍ਰੀ ਅਨੰਦ ਅਗਰਵਾਲ, ਸ੍ਰੀ ਉਮੇਸ਼ ਜੈਨ ਅਤੇ ਸ੍ਰੀ ਮੱਧੂ ਸੂਦਨ ਵੀ ਹਾਜ਼ਰ ਸਨ।