5 Dariya News

ਪੀ.ਐਚ.ਸੀ ਬੂਥਗੜ ਸਟਾਫ ਨੇ ਕੇਰਲਾ ਹੜ੍ਹ ਪੀੜਤਾਂ ਲਈ 25000 ਰੁਪਏ ਪ੍ਰਧਾਨ ਮੰਤਰੀ ਰੀਲੀਫ ਫੰਡ ਵਿੱਚ ਭੇਜੇ

ਕੇਰਲਾ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੀਤੀ ਅਪੀਲ

5 Dariya News

ਮਾਜਰੀ 27-Aug-2018

ਪਿਛਲੇ ਦਿਨੀਂ ਕੇਰਲਾ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਕਾਰਨ ਵੱਡੇ ਪੱਧਰ ਤੇ ਹੋਏ ਨੁਕਸਾਨ ਦੇ ਸਬੰਧ ਵਿੱਚ ਡਾ.ਦਲੇਰ ਸਿੰਘ ਮੁਲਤਾਨੀ, ਸੀਨੀਅਰ ਮੈਡੀਕਲ ਅਫਸਰ, ਪ੍ਰਾਈਮਰੀ ਹੈਲਥ ਸੈਂਟਰ ਬੂਥਗੜ ਦੀ ਅਗਵਾਈ ਹੇਠ ਸਟਾਫ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਰੀਲੀਫ ਫੰਡ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ ਗਿਆ| ਇਸ ਮੀਟਿੰਗ ਵਿੱਚ ਸਾਰੇ ਸਟਾਫ ਵੱਲੋਂ ਕੀਤੇ ਗਏ ਯੋਗਦਾਨ ਪੱਚੀ ਹਜ਼ਾਰ ਰੁਪਏ ਨੂੰ ਡ੍ਰਾਫਟ ਰਾਹੀਂ ਪ੍ਰਧਾਨ ਮੰਤਰੀ ਰੀਲੀਫ ਫੰਡ ਵਿੱਚ ਭੇਜ ਦਿੱਤਾ ਗਿਆ| ਡਾ. ਮੁਲਤਾਨੀ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਵੱਲੋਂ ਕੁਦਰਤੀ ਤਬਾਹੀਆਂ ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਹੜ੍ਹ, ਉਤਰਾਖੰਡ ਦੇ ਹੜ੍ਹ, ਗੁਜਰਾਤ ਦਾ ਭੁਚਾਲ ਤੇ ਤਮਿਲਨਾਡੂ ਵਿੱਚ ਸੁਨਾਮੀ ਆਦਿ ਵਿੱਚ ਪਹਿਲੇ ਵੀ ਮਦਦ ਕਰਦੇ ਰਹੇ ਹਨ|ਡਾ. ਮੁਲਤਾਨੀ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਕੇਰਲਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ।