ਆਮ ਆਦਮੀ ਪਾਰਟੀ ਨੂੰ ਝਟਕਾ, ਕਈ ਨੌਜਵਾਨ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ
5 Dariya News
ਖਰੜ 25-Aug-2018
ਪਿਛੇ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਹੱਲਕੇ ਅੰਦਰ ਨੌਜਵਾਨ ਵਰਗ ਗੁੰਮਰਾਹ ਹੋਕੇ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਸੀ ਉਹੀ ਨੌਜਵਾਨ ਅੱਜ ਮੁੜਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਰਣਜੀਤ ਸਿੰਘ ਗਿੱਲ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹੱਲਕਾ ਖਰੜ ਨੇ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ 'ਚ ਮੁੜ ਆਉਣ 'ਤੇ ਸੁਆਗਤ ਹੈ ਇੰਨਾ ਹੀ ਨਹੀਂ ਪਾਰਟੀ ਅੰਦਰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਵੀ ਉਨ੍ਹਾਂ ਨੂੰ ਦਿੱਤਾ ਜਾਵੇਗਾ, ਪੂਰਾ ਯਕੀਨ ਹੈ ਕਿ ਆਉਦੀਆਂ ਪੰਚਾਇਤੀ , ਬਲਾਕ ਸੰਮਤੀ ਤੇ ਜਿਲਾਂ ਪ੍ਰੀਸ਼ਦ ਚੋਣਾਂ ਵਿੱਚ ਇਹ ਨੌਜਵਾਨ ਆਪਣੀ ਬਣਦੀ ਭੂਮਿਕਾ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਦੇ ਹੋਏ ਹੱਲਕੇ ਅੰਦਰ ਪਾਰਟੀ ਦੀ ਜਿੱਤ ਨੂੰ ਹਰ ਹਾਲ 'ਚ ਯਕੀਨੀ ਬਣਾਉਣਗੇ। ਇੰਚਾਰਜ ਹੋਰਾਂ ਵਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸਿਰੋਪਾ ਪਾਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ 'ਚ ਗੁਰਜੀਤ ਖਰੜ, ਸ਼ੰਟੀ, ਸੰਨੀ ਖਰੜ, ਆਸ਼ੂ, ਸੰਜੀਵ ਖਾਨਪੂਰ, ਹਰਮਨ ਮੁਲਾਂਪੂਰ ਸੌਢੀਆਂ ਆਦਿ ਤੋਂ ਇਲਾਵਾ ਸਰਬਜੀਤ ਸਿੰਘ ਕਾਦੀਮਾਜਰਾ ਪ੍ਰਧਾਨ ਕਿਸਾਨ ਵਿੰਗ, ਪਰਮਜੀਤ ਕੌਰ ਸਰਕਲ ਪ੍ਰਧਾਨ ਇਸਤਰੀ ਅਕਾਲੀ ਦਲ ਕੁਰਾਲੀ, ਹਰਦੀਪ ਸਿੰਘ ਖਿਜਰਾਬਾਦ, ਕੁਲਵੰਤ ਸਿੰਘ ਮਾਣਕਪੁਰ ਸਰੀਫ, ਰਣਜੀਤ ਸਿੰਘ, ਰਣਜੀਤ ਸਿੰਘ ਦੂਸਰਨਾ, ਰਣਧੀਰ ਸਿੰਘ ਧੀਰਾ, ਜਗਦੀਪ ਸਿੰਘ ਗਿੱਲ ਆਦਿ ਹਾਜਰ ਸਨ।