5 Dariya News

ਖੂਨਦਾਨ ਹੈ ਮਹਾਦਾਨ : ਓਮਪ੍ਰਕਾਸ਼ ਸੋਨੀ

ਕਈ ਕੀਮਤੀ ਜਾਨਾਂ ਨੂੰ ਬਚਾ ਸਕਦਾ ਹੈ ਖੂਨਦਾਨ : ਓਮਪ੍ਰਕਾਸ਼ ਸੋਨੀ

5 Dariya News

ਅੰਮ੍ਰਿਤਸਰ 19-Aug-2018

ਅੱਜ ਸ਼੍ਰੀ ਗੁਰੂ ਰਾਮਦਾਸ ਸੋਸਾਇਟੀ ਸਿਵਾਲਾ ਕਾਲੋਨੀ ਵਿਖੇ ਇਕ ਖੂਨਦਾਨ ਕੈਪ ਆਯੋਜਿਤ ਕੀਤਾ ਗਿਆ। ਇਸ ਕੈਪ ਵਿਚ ਮੁੱਖ ਮਹਿਮਾਨ ਵਜੋ ਓਮਪ੍ਰਕਾਸ਼ ਸੋਨੀ ਸਿੱਖਿਆ ਅਤੇ ਵਾਤਾਵਰਣ ਮੰਤਰੀ  ਪੰਜਾਬ ਨੇ ਸਿਰਕਤ ਕੀਤੀ। ਇਸ ਮੌਕੇ ਖੂਨਦਾਨ ਕਰਨ ਆਏ ਵਿਅਕਤੀਆਂ ਦੀ ਸੋਨੀ ਵਲੋ ਭਰਪੂਰ ਹੋਸਲਾਅਫਜਾਈ ਕੀਤੀ ਗਈ। ਸੋਨੀ ਨੇ ਕਿਹਾ ਕਿ ਖੂਨਦਾਨ ਤੋ ਵੱਡਾ ਕੋਈ ਦਾਨ ਨਹੀ ਹੈ,ਖੂਨਦਾਨ ਇਕ ਮਹਾਦਾਨ ਹੈ ਅਤੇ ਕਈ ਕੀਮਤੀ ਜਾਨਾਂ  ਨੂੰ ਖੂਨਦਾਨ ਰਾਹੀ ਹੀ  ਬਚਾਇਆ ਜਾ ਸਕਦਾ ਹੈ। ਸੋਨੀ  ਨੇ ਕਿਹਾ ਕਿ ਹਰ ਵਿਅਕਤੀ  ਨੂੰ ਜੀਵਨ ਵਿਚ ਇਕ ਵਾਰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ੀ ਸੋਨੀ ਨੇ ਖੂਨਦਾਨ ਕਰਨ ਵਾਲਿਆਂ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਅਤੇ ਇਸ ਮੌਕੇ ਸ਼੍ਰੀ ਗੁਰੂ ਰਾਮਦਾਸ ਸੋਸਾਇਟੀ ਵਲੋ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸ਼ੀ ਵਿਕਾਸ ਸੋਨੀ ਕੋਸਲਰ, ਸ਼੍ਰੀ ਅਰੁਣ ਪੱਪਲ, ਸ: ਗੁਰਮਿੰਦਰ ਸਿੰਘ, ਸ਼੍ਰੀ ਮੁਕੇਸ਼ ਮਹਾਜਨ, ਸ਼੍ਰੀ ਕੁਲਭੁਸ਼ਨ ਦੁੱਗਲ, ਸ਼ੀ ਸੁਰਜੀਤ ਸ਼ਰਮਾ, ਵਿੱਕੀ ਅਰੋੜਾ, ਸ਼੍ਰੀ ਅਜੇ ਦੁੱਗਲ, ਸ਼ੀ ਮੋਤੀ ਭਾਟਿਆ ਤੋ ਇਲਾਵਾ ਵੱਡੀ ਗਿਣਤੀ ਵਿਚ ਸੋਸਾਇਟੀ ਅਤੇ ਕਾਲੋਨੀ ਵਾਸੀ ਹਾਜ਼ਰ ਸਨ।