5 Dariya News

ਬੇਲਾ ਫਾਰਮੇਸੀ ਕਾਲਜ ਬੇਲਾ ਵਿਖੇ ਸੀ.ਈ.ਪੀ. ਸਮਾਪਤ

5 Dariya News

ਬੇਲਾ (ਰੋਪੜ) 19-Aug-2018

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਵਿਖੇ ਪਿਛਲੇ  3 ਦਿਨਾਂ ਤੋਂ ਚੱਲ ਰਹੇ ਫਾਰਮੇਸੀ ਕੌਂਸਲ ਆਫ ਇੰਡਿਆ ਵੱਲੋਂ ਪ੍ਰਾਯੋਜਿਤ ਕੌਂਟੀਨਿਊਇੰਗ ਐਜ਼ੂਕੇਸ਼ਨ ਪ੍ਰੋਗਰਾਮ ਦਾ ਸਫਲਤਾ ਪੂਰਵਕ ਸਮਾਪਨ ਹੋ ਗਿਆ।ਇਸ ਪ੍ਰੋਗਰਾਮ ਦੇ ਤੀਜੇ ਦਿਨ ਵੀ ਚਾਰ ਵਿਸ਼ਾ ਮਾਹਿਰਾਂ ਨੇ ਅਧਿਆਪਨ ਦੇ ਮਹੱਤਵਪੂਰਨ ਗੁਣ ਸਾਂਝੇ ਕੀਤੇ।ਤੀਜੇ ਦਿਨ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਮੁੱਖ ਮਹਿਮਾਨ ਡਾ. ਹਰਮੇਸ਼ ਕੁਮਾਰ, ਚੈਅਰਮੈਨ ਗੁਰੂਕੁੱਲ ਕਾਲਜ ਫਾਰਮੇਸੀ ਅਤੇ ਮੈਂਬਰ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਸੁਆਗਤ ਨਾਲ ਕੀਤੀ।ਇਸ ਤੋਂ ਬਾਅਦ ਸਵੇਰ ਦੇ ਸੈਸ਼ਨ ਵਿੱਚ ਪ੍ਰੋਫਸਰ ਪੀ.ਕੇ.ਸਿੰਗਲਾ,ਐਨ. ਆਈ.ਈ.ਟੀ.ਟੀ. ਆਰ, ਚੰਡੀਗੜ ਨੇ ਆਏ ਹੋਏ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕ ਵਰਗ ਸਮਾਜ ਦਾ ਇੱਕ ਜਰੂਰੀ ਥੰਮ ਹੈ ਅਤੇ ਅਧਿਆਪਕਾਂ ਨੂੰ ਆਪਣੇ ਫਰਜ਼ ਪਛਾਣਇਆਂ ਵਿਦਿਆਰਕਥੀਆਂ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।ਇਸ ਤੋਂ ਬਾਅਦ ਉਹਨਾਂ ਦੀ ਹੀ ਸੰਸਥਾ ਤੋਂ ਆਏ ਡਾ. ਐਮ. ਕੇ. ਧੰਨੇਜਾ ਨੇ ਬਲੂਮਸ ਟੈਕਸੋਨੋਮੀ ਆਫ ਟੀਚਿੰਗ' ਵਿਸ਼ੇ ਤੇ ਗੱਲ ਕੀਤੀ ਅਤੇ ਅਧਿਆਪਨ ਦੇ ਵੱਖ-ਵੱਖ ਪਹਿਲੂਆਂ  ਤੇ ਵਿਚਾਰ ਸਾਂਝੇ ਕੀਤੇ।ਸ਼ਾਮ ਦੇ ਸੈਸ਼ਨ ਵਿੱਚ ਪ੍ਰੋਫੈਸਰ ਡਾ. ਆਰ.ਕੇ. ਗੋਇਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹੁੰਚੇ ਅਤੇ ਉਹਨਾਂ ਨੇ ਪੜਾਈ ਦੀਆਂ ਨਵੀਆਂ ਤਕਨੀਕਾ ਦੇ ਫਾਇਦੇ ਅਤੇ ਨੁਕਸਾਨ ਵਿਸ਼ੇ ਤੇ ਵਿਚਾਰ ਰੱਖੇ।ਆਖਰੀ ਲੈਕਚਰ ਡਾ. ਸੰਜੋਗ ਜੈਨ, ਨਾਇਪਰ ਮੋਹਾਲੀ ਵੱਲੋ ਦਿੱਤਾ ਗਿਆ ਜੋ ਕਿ ਡਰੱਗ ਮੈਟਾਬੋਲੀਜ਼ਮ ਵਿਸ਼ੇ ਤੇ ਅਧਾਰਿਤ ਸੀ।ਅਖੀਰ ਵਿੱਚ ਪ੍ਰੋਗਰਾਮ ਦੇ ਔਰਗਨਾਇਜਿੰਗ ਸੈਕਟਰੀ ਡਾ. ਨਿਤਿਨ ਬਾਂਸਲ ਨੇ ਉਮੀਦ ਪ੍ਰਗਟ ਕੀਤੀ ਆਏ ਹੋਏ ਅਧਿਆਪਕਾਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਫਾਇਦਾ ਲਿਆ ਹੋਵੇਗਾ।ਅੰਤ ਵਿੱਚ ਕਾਲੇਜ਼ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਵੱਖ-ਵੱਖ ਕਾਲਜਾਂ ਤੋਂ ਆਏ ਹੋਏ 30 ਅਧਿਆਪਕਾ ਨੂੰ ਸਰਟੀਫਿਕੇਟ ਤੇ ਯਾਦਗਾਰੀ ਤਸਵੀਰ ਤਕਸੀਮ ਕੀਤੇ।ਉਨ੍ਹਾਂ ਨੇ ਪਹੁੰਚੇ ਮਾਹਿਰਾਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਇਹੋ ਜਿਹੇ ਉਪਰਾਲੇ ਕਰਦਾ ਰਹੇਗਾ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸ. ਸੰਗਤ ਸਿੰਘ ਲੌਂਗੀਆ, ਡਾ. ਭਾਗ ਸਿੰਘ ਬੋਲਾ ਪ੍ਰਧਾਨ ਫਾਰਮੇਸੀ ਕਾਲਜ ਪ੍ਰਬੰਧਕ ਕਮੇਟੀ, ਮੈਨੇਜਰ ਕਾਲਜ ਪ੍ਰਬੰਧਕ ਕਮੇਟੀ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਕਾਲਜ ਪ੍ਰਬੰਧਕ ਕਮੇਟੀ ਸ. ਜਗਵਿੰਦਰ ਸਿੰਘ ਨੇ  ਡਾਇਰੈਕਟਰ  ਡਾ. ਸੈਲੇਸ਼ ਸ਼ਰਮਾ ਅਤੇ ਸਮੂਹ ਸਟਾਫ ਮੈਬਰਾਂ ਨੂੰ ਸੀ.ਈ.ਪੀ ਦੇ ਸਫਲਤਾ ਪੂਰਵਕ ਨੇਤਰੇ ਚਾੜਨ ਤੇ ਵਧਾਈ ਦਿੱਤੀ।