5 Dariya News

ਪੰਜਾਬ ਵਿੱਚ ਨਕਲੀ ਪਨੀਰ, ਘਿਓ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲੇ ਮਿਲਾਵਟ ਖੋਰ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਬਲਬੀਰ ਸਿੰਘ ਸਿੱਧੂ

ਮਿਲਾਵਟ ਖੋਰ੍ਹਾਂ ਨਾਲ ਮਿਲੀ ਭੁਗਤ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ

5 Dariya News

ਐਸ.ਏ.ਐਸ. ਨਗਰ (ਮੁਹਾਲੀ) 19-Aug-2018

ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਰਾਜ ਵਿੱਚ ਨਕਲੀ ਪਨੀਰ, ਘਿੂਓ ਸਮੇਤ ਨਕਲੀ ਖਾਧ ਪਦਾਰਥ ਤਿਆਰ ਕਰਨ ਵਾਲੇ ਇਸ ਗੋਰਖ ਧੰਦੇ ਵਿੱਚ ਲਗੇ ਮਿਲਾਵਟ ਖੋਰ੍ਹਾਂ ਨੂੰ ਕਰੜੇ ਹੱਥੀ ਲੈਂਦੀਆਂ ਐਸ.ਏ.ਐਸ.ਨਗਰ ਵਿਖੇ ਵਿਸ਼ੇਸ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਲਾਵਟ ਖੋਰ੍ਹਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਮਿਲਾਵਟ ਖੋਰ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਇਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗਾ ਅਤੇ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਮਿਲਾਵਟ ਖੋਰ੍ਹਾਂ ਨੂੰ ਸਖ਼ਤ ਸਜਾਵਾਂ ਮਿਲ ਸਕਣ। ਸ੍ਰ: ਸਿੱਧੂ ਨੇ ਦੱਸਿਆ ਕਿ ਨਕਲੀ ਪਨੀਰ, ਘਿਓ ਅਤੇ ਨਕਲੀ ਖਾਧ ਵਸਤਾਂ ਤਿਆਰ ਕਰਨ ਵਾਲੇ ਮਿਲਾਵਟ ਖੋਰ, ਪੰਜਾਬ ਦੇ ਕਿਸਾਨ ਜੋ ਡੇਅਰੀ ਧੰਦੇ ਵਿੱਚ ਲਗੇ ਹੋਏ ਹਨ, ਉਨ੍ਹਾਂ ਨੂੰ ਵੀ ਵੱਡੀ ਢਾਹ ਲਾ ਰਹੇ ਹਨ। ਮਿਲਾਵਟ ਖੋਰ੍ਹਾਂ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਦੁੱਧ ਅਤੇ ਦੁੱਧ ਤੋ ਤਿਆਰ ਪਦਾਰਥਾਂ ਦੇ ਸਹੀਂ ਭਾਅ ਨਹੀਂ ਮਿਲ ਰਹੇ। ਜਦਕਿ ਮਿਲਾਵਟ ਖੋਰ੍ਹ ਰਿਫਾਇੰਡ ਤੇਲ , ਰਸਾਇਣ, ਸਿਰਕਾ, ਤੇਜਾਬ ਤੇ ਡਿਟਰਜੈਂਟ ਪਾਊਡਰ ਤੋਂ ਨਕਲੀ ਪਨੀਰ, ਘਿਓ ਅਤੇ ਨਕਲੀ ਖਾਧ ਪਦਾਰਥ ਲੋਕਾਂ ਨੂੰ ਵੇਚ ਰਹੇ ਹਨ। ਜਿਸ ਕਾਰਨ ਲੋਕਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਸ੍ਰ: ਸਿੱਧੂ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਵਿਖੇ ਵੱਡੀ ਮਾਤਰਾ ਵਿੱਚ ਸੁੱਧ ਪਨੀਰ ਅਤੇ ਦੁੱਧ ਤੋਂ ਬਣੀਆਂ ਹੋਰ ਖਾਧ ਵਸਤਾਂ ਦਾ ਸਟਾਕ ਪਿਆ ਹੈ। ਜਿਸ ਦੀ ਵਜ੍ਹਾ ਵੀ ਮਿਲਾਵਟ ਖੋਰ੍ਹ ਹਨ। 

ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਦੇ ਸਹਿਕਾਰਤਾ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੇਰਕਾ ਮਿਲਕ ਪਲਾਂਟ ਤੋਂ ਦੁੱਧ ਤੋਂ ਤਿਆਰ ਹੋਣ ਵਾਲੀਆਂ ਸੁੱਧ ਵਸਤਾਂ ਪਨੀਰ, ਘਿਓ ਅਤੇ ਹੋਰ ਖਾਧ ਪਦਾਰਥਾਂ ਨੂੰ ਖਰੀਦਣ ਨੂੰ ਤਰਜੀਹ ਦੇਣ। ਸ੍ਰ: ਸਿੱਧੂ  ਨੇ ਪੰਜਾਬ ਦੇ ਲੋਕਾਂ ਨੁੰ ਮਿਲਾਵਟ ਖੋਰ੍ਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਕੋਈ ਵੀ ਵਿਅਕਤੀ ਮਿਲਾਵਟ ਖੋਰ੍ਹਾਂ ਦੀ ਸੂਚਨਾਂ ਜ਼ਿਲ੍ਹੇ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰਾਂ ਅਤੇ ਨੇੜਲੇ ਡੇਅਰੀ ਇੰਸਪੈਕਟਰ ਨੂੰ ਦੇਣ ਤਾਂ ਜੋ ਮਿਲਾਵਟ ਖੋਰ੍ਹਾਂ ਤੇ ਸਿਕੰਜਾ ਕਸਿਆ ਜਾ ਸਕੇ।  ਸੂਚਨਾਂ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਸ੍ਰ: ਸਿੱਧੂ ਨੇ ਦੱਸਿਆ ਕਿ ਜਿਹੜੇ ਅਧਿਕਾਰੀਆਂ ਦੀ ਮਿਲਾਵਟ ਖੋਰ੍ਹਾਂ ਨਾਲ ਮਿਲੀ ਭੁਗਤ ਸਾਹਮਣੇ ਆਈ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਮਿਲਾਵਟ ਖੋਰ੍ਹਾਂ ਨੂੰ ਨੱਥ ਪਾਉਣ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ। ਸ੍ਰ: ਸਿੱਧੂ ਨੇ ਦੱਸਿਆ ਕਿ ਬਨਾਵਟੀ ਪਨੀਰ ਅਤੇ ਘਿਓ ਅਤੇ ਹੋਰ ਨਕਲੀ ਖਾਧ ਪਦਾਰਥ ਦੁਕਾਨਾਂ ਤੇ ਮਿਲਣ ਕਾਰਨ ਡੇਅਰੀ ਧੰਦੇ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਲੋਕ ਨਕਲੀ ਵਸਤਾਂ ਪ੍ਰਤੀ ਸੁਚੇਤ ਨਹੀਂ ਹਨ। ਮਿਲਾਵਟ ਖੋਰ੍ਹਾਂ ਨੂੰ ਨੱਥ ਪਾਉਣ ਲਈ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਤਾਂ ਹੀ ਮਿਲਾਵਟ ਖੋਰ੍ਹਾਂ ਦਾ ਸਫਾਇਆ ਸੰਭਵ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਰਾਜ ਵਿੱਚ ਵੱਖ ਵੱਖ ਥਾਵਾਂ ਤੇ ਨਕਲੀ ਪਨੀਰ, ਘਿਓ ਅਤੇ ਹੋਰ ਮਿਲਾਵਟੀ ਖਾਧ ਵਸਤਾਂ ਦੇ ਜਖੀਰੇ ਸਾਹਮਣੇ ਆਏ ਹਨ ਜੋ ਕਿ ਮੰਦਭਾਗੀ ਗੱਲ ਹੈ। ਇਸ ਤੋਂ ਇਲਾਵਾ ਮਿਲਾਵਟ ਖੋਰ੍ਹਾਂ ਨਾਲ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਸਾਹਮਣੇ ਆ ਰਹੇ ਕੇਸ ਵੀ ਸਰਮਨਾਕ ਗੱਲ ਹੈ। ਜਿਨ੍ਹਾਂ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ, ਸਚਾਈ ਸਾਹਮਣੇ ਆਉਣ ਤੇ ਮਿਲੀ ਭੁਗਤ ਵਾਲੇ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ੍ਰ: ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।