5 Dariya News

ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ 'ਚ ਮਨਾਇਆ 72 ਵਾਂ ਸਵਤੰਤਰਤਾ ਦਿਵਸ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਾਏ ਬੂਟੇ, ਜੇਲ੍ਹ ਸਿਖਲਾਈ ਸਕੂਲ ਦੇ ਸਟਾਫ਼ ਨੂੰ ਵੰਡੇ ਪ੍ਰਸ਼ੰਸਾ ਪੱਤਰ

5 Dariya News

ਪਟਿਆਲਾ 15-Aug-2018

ਇਥੇ ਸਥਿਤ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ 72 ਵਾਂ ਸਵਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਵਾਇਸ ਪ੍ਰਿੰਸੀਪਲ ਰਾਕੇਸ ਕਮੁਾਰ ਸ਼ਰਮਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਵਿੱਚ ਕੈਰੀਅਰ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਦੇਸ ਭਗਤੀ ਦਾ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਰਾਕੇਸ ਕੁਮਾਰ ਸ਼ਰਮਾ ਨੇ ਆਜ਼ਾਦੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਦੱਸਿਆ ਕਿ ਜਿਹੜੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਜਿਹੜੀ ਅਜਾਦੀ ਪ੍ਰਾਪਤ ਕੀਤੀ ਸੀ, ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕਰਨ ਲਈ ਸਾਡਾ ਸਭ ਦਾ ਹੱਕ ਬਣਦਾ ਹੈ ਕਿ ਅਸੀਂ ਆਪਣੇ ਦੇਸ ਦੀ ਤਰੱਕੀ ਵਿੱਚ ਵੱਧ ਚੱੜ੍ਹ ਕੇ ਆਪਣਾ ਯੋਗਦਾਨ ਪਾਈਏ ਅਤੇ ਆਪਣੇ ਹੱਕਾਂ ਤੋਂ ਪਹਿਲਾਂ ਆਪਣੇ ਫਰਜਾਂ ਵੱਲ ਧਿਆਨ ਦਈਏ। ਉਨ੍ਹਾਂ ਸਮਾਰਟ ਫੋਨ ਦੀ ਵਰਤੋਂ ਚੰਗੇ ਕੰਮਾ ਲਈ ਕਰਨ ਅਤੇ ਉਸ ਨਾਲ ਹੋਣ ਵਾਲੇ ਪ੍ਰਭਾਵਾਂ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਲਾਇਨਜ ਕਲੱਬ ਪ੍ਰੀਮੀਅਰ ਪਟਿਆਲਾ ਦੇ ਸਹਿਯੋਗ ਨਾਲ ਇਸ ਸੰਸਥਾ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫ਼ਲਦਾਰ ਰੁੱਖ ਲਾ ਕੇ ਟ੍ਰੇਨੀਜ ਅਤੇ ਸਕੂਲ ਦੇ ਬੱਚਿਆ ਨੂੰ ਬੂਟੇ ਲਾਉਣ ਅਤੇ ਇਨ੍ਹਾਂ ਨੂੰ ਬਚਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਏ.ਡੀ.ਜੀ.ਪੀ. (ਜੇਲ੍ਹਾਂ) ਪੰਜਾਬ ਸ. ਇਕਬਾਲਪ੍ਰੀਤ ਸਿੰਘ ਸਹੋਤਾ ਵੱਲੋਂ  ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਦੇ ਸਟਾਫ ਵੱਲੋਂ ਵਧੀਆ ਕਾਰਗੁਜਾਰੀ ਕਰਨ ਲਈ ਦਿੱਤੇ ਪ੍ਰਸੰਸਾ ਪੱਤਰ ਵੀ ਤਕਸੀਮ ਕੀਤੇ ਗਏ। ਇਹ ਪ੍ਰਸੰਸ਼ਾ ਪੱਤਰ ਵਧੀਕ ਵਾਇਸ ਪ੍ਰਿੰਸੀਪਲ ਮੁਕੇਸ਼ ਕੁਮਾਰ ਸਰਮਾ, ਇਕਬਾਲ ਸਿੰਘ ਸੀ.ਡੀ.ਆਈ.,  ਮਨਜੀਤ ਸਿੰਘ ਤੇ ਹਰਪਾਲ ਸਿੰਘ ਡੀ.ਆਈ., ਹਰਮਿੰਦਰ ਸਿੰਘ ਤੇ ਨਿਰਪਦੀਪ ਸਿੰਘ ਏ.ਡੀ.ਆਈ., ਮਲਕੀਤ ਸਿੰਘ ਵੈਪਨ ਇੰਸਟ੍ਰੱਕਟਰ, ਸੁਖਵੰਤ ਸਿੰਘ ਯੋਗਾ ਇੰਸਟ੍ਰੱਕਟਰ, ਅਸਵਨੀ ਕੁਮਾਰ ਆਰਮੋਰਰ, ਕ੍ਰਿਸਨ ਕੁਮਾਰ ਤੇ ਸ੍ਰੀ ਬਲਿਹਾਰ ਸਿੰਘ ਰੀਡਰ ਵਾਇਸ ਪ੍ਰਿੰਸੀਪਲ ਨੂੰ ਪ੍ਰਦਾਨ ਕੀਤੇ ਗਏ।