ਮੰਡੇਰ ਨਗਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਪੰਜਾਬੀ ਵਿਰਸੇ ਨਾਲ ਜੁੜਣ ਲਈ ਹਰ ਸਾਲ ਹੋਣੇ ਚਾਹੀਦੇ ਅਜਿਹੇ ਉਪਰਾਲੇ- ਡਾ. ਰਘੁਬੀਰ ਸਿੰਘ ਬੰਗੜ
5 Dariya News
ਖਰੜ 17-Aug-2018
ਵਾਰਡ ਨੰ 4 ਵਿੱਚ ਪੈਂਦੇ ਮੰਡੇਰ ਨਗਰ ਦੀਆਂ ਔਰਤਾਂ ਅਤੇ ਨਵ ਚੇਤਨਾ ਵੂਮੈਨ ਵਿੰਗ ਵੱਲੋਂ ਸਾਂਝੇ ਤੌਰ ਤੇ ਇੱਕਠੇ ਹੋ ਕੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਮੈਂਡਮ ਅੰਜੂ ਚੰਦਰ ਅਤੇ ਬਲਾਕ ਕਾਂਗਰਸ ਦੇ ਉਪ-ਪ੍ਰਧਾਨ ਡਾ. ਰਘੁਬੀਰ ਸਿੰਘ ਬੰਗੜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਸੋਲੋ ਡਾਂਸ, ਭਾਸ਼ਣ ਅਤੇ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਉਥੇ ਹੀ ਔਰਤਾਂ ਵੱਲੋਂ ਗਿੱਧਾ ਅਤੇ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਛੋਟੇ ਬੱਚਿਆਂ ਨੂੰ ਇਹ ਦੱਸਿਆਂ ਗਿਆ ਕਿ ਸਾਡਾ ਵਿਰਸਾ ਕਿਨ੍ਹਾ ਅਮੀਰ ਹੈ ਸਾਨੂੰ ਵੈਸਟਰਨ ਸਭਿਆਚਾਰ ਵੱਲ ਨਾ ਜਾ ਕੇ ਆਪਣੇ ਵਿਰਸੇ ਨਾਲ ਜੁੜਣਾ ਚਾਹੀਦਾ ਹੈ। ਇਸ ਮੌਕੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਨਵ ਚੇਤਨਾ ਵੂਮੈਨ ਵਿੰਗ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਡੇਰ ਨਗਰ ਦੀਆਂ ਔਰਤਾਂ ਵੱਲੋਂ ਕੀਤੇ ਇਸ ਉਦਮ ਸ਼ਲਾਘਾ ਕਰਦਿਆਂ ਨਗਰ ਕੌਂਸਲ ਪ੍ਰਧਾਨ ਸ੍ਰੀ ਮਤੀ ਅੰਜੂ ਚੰਦਰ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਣੇ ਵਿਰਸੇ ਨਾਲ ਜੁੜਣ ਦੀ ਸਿੱਖਿਆ ਦਿੰਦਾ ਹੈ। ਇਸ ਮੌਕੇ ਨਵ ਚੇਤਨਾ ਵੂਮੈਨ ਵਿੰਗ ਵੱਲੋਂ ਪ੍ਰੋਫੈਸਰ ਸੁਰਿੰਦਰ ਕੌਰ, ਕੁਲਵੰਤ ਕੌਰ, ਕਾਂਤਾ ਸ਼ਰਮਾਂ, ਸੁਖਦਰਸ਼ਨ ਕੌਰ ਅਤੇ ਮੰਡੇਰ ਨਗਰ ਦੀਆਂ ਸਮੂਹ ਔਰਤਾਂ ਮੌਜੂਦ ਸਨ।