5 Dariya News

ਨਾਇਜੀਰੀਅਨ ਮੂਲ ਦਾ ਵਿਅਕਤੀ ਹੈਰੋਇਨ ਸਮੇਤ ਕਾਬੂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 11-Aug-2018

ਰਾਜਿੰਦਰ ਸਿੰਘ ਸੋਹਲ, ਕਪਤਾਨ ਪੁਲਿਸ, ਐਸ.ਟੀ.ਐਫ ਜ਼ਿਲਾ ਐਸ.ਏ.ਐਸ ਨਗਰ ਦੀ ਅਗਵਾਈ ਵਾਲੀ ਐਸ.ਟੀ.ਐਫ ਦੀ ਟੀਮ ਨੇ ਵਾਈ.ਪੀ.ਐਸ ਚੌਕ ਵਿਖੇ ਏ.ਐਸ.ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕਰਕੇ ਇਕ ਨਾਇਜੀਰੀਅਨ ਮੂਲ ਦੇ ਵਿਅਕਤੀ ਡੈਨੀਅਲ ਫੈਡਰਿਕ ਨੂੰ ਕਾਬੂ ਕਰਕੇ ਉਸ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਸੋਹਲ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ ਫੇਜ਼-4 ਮੋਹਾਲੀ ਵਿਖੇ ਇਕ ਗੁਪਤ ਸੂਚਨਾ ਮੌਸੂਲ ਹੋਈ ਸੀ, ਕਿ ਡੇਨੀਅਲ ਫੈਡਰਿਕ ਪੁੱਤਰ ਓਕੋਲੀ ਵਾਸੀ ਮਕਾਨ ਨੰਬਰ 24, ਊਲੀ ਸਟਰੀਟ, ਅਨਬਰਾ, ਸਟੇਟ ਨਾਇਜੀਰੀਅਨ ਹਾਲ ਵਾਸੀ ਮਕਾਨ ਨੰਬਰ 125, ਉਪਰਲੀ ਮੰਜ਼ਿਲ, ਓਮ ਵਿਹਾਰ, ਫੇਜ਼-5 ਗਲੀ ਨੰਬਰ 7, ਉਤਮ ਨਗਰ, ਨਵੀਂ ਦਿੱਲੀ ਜੋ ਦਿੱਲੀ ਤੋਂ ਹੈਰੋਇਨ ਲਿਆ ਕਿ ਮੋਹਾਲੀ ਅਤੇ ਚੰਡੀਗੜ ਵਿਚ ਵੇਚਦਾ ਹੈ ਜੋ ਅੱਜ ਵੀ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਵੇਚਣ ਲਈ ਵਾਈ.ਪੀ.ਐਸ ਚੌਕ, ਮੋਹਾਲੀ ਵੱਲ ਆ ਰਿਹਾ ਹੈ। ਜਿਸ ਨੂੰ ਏ.ਐਸ.ਆਈ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕਾਬੂ ਕੀਤਾ, ਜਿਸ ਪਾਸੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਵਿਅਕਤੀ ਭਾਰਤ ਵਿਖੇ ਸਾਲ 2012 ਵਿਚ ਬਿਜਨੈਸ ਵੀਜੇ ਤੇ ਆਇਆ ਸੀ ਜੋ ਕਿ ਤਾਮਿਲਨਾਡੂ ਵਿਖੇ ਕਪੜੇ ਅਤੇ ਕਾਸਮੈਟਿਕ ਸਮਾਨ ਵੇਚਣ ਦਾ ਕੰਮ ਕਰਦਾ ਸੀ। ਸਾਲ 2015 ਵਿਚ ਉਸ ਦਾ ਵੀਜ਼ਾ ਖਤਮ ਹੋ ਗਿਆ ਸੀ। ਉਸ ਖਿਲਾਫ ਬਰਖਿਲਾਫ ਮੁਕੱਦਮਾਂ ਨੰਬਰ 39 ਮਿਤੀ 10-8-2018 ਅ/ਧ 21-61-85 ਅਤੇ ਐਨ.ਡੀ.ਪੀ.ਐਸ ਐਕਟ, 14 ਫਾਰਨਰ ਐਕਟ 1946, ਥਾਣਾ ਐਸ.ਟੀ.ਐਫ ਫੇਜ਼-4 ਮੋਹਾਲੀ ਵਿਖੇ ਦਰਜ਼ ਰਜਿਸਟਰ ਕੀਤਾ ਹੈ।