5 Dariya News

ਯਾਦਵਿੰਦਰਾ ਪਬਲਿਕ ਸਕੂਲ ਦੇ ਬਾਹਰ ਓਇਆ ਵੱਲੋਂ ਡਸਟਬਿਨ ਲਗਵਾਏ ਗਏ

5 Dariya News

ਐਸ.ਏ.ਐਸ. ਨਗਰ (ਮੁਹਾਲੀ) 11-Aug-2018

ਓਲਡ ਯਾਦਵਿੰਦਰਾ ਵਿਦਿਆਰਥੀ ਐਸੋਸੀਏਸ਼ਨ (ਓਇਆ) ਵੱਲੋਂ ਨਗਰ ਨਿਗਮ ਮੁਹਾਲੀ ਦੇ ਸਹਿਯੋਗ ਨਾਲ ਯਾਦਵਿੰਦਰਾ ਪਬਲਿਕ ਸਕੂਲ ਦੇ ਬਾਹਰ ਵੱਖ-ਵੱਖ ਗੇਟਾਂ ਉੱਤੇ ਡਸਟਬਿਨ ਲਗਵਾਏ ਗਏ ਇਸ ਬਾਰੇ ਜਾਣਕਾਰੀ ਦਿੰਦਿਆਂ ਓਇਆ ਦੇ ਕਾਰਜਕਾਰੀ ਮੈਂਬਰ ਰਾਜਾ ਕੰਵਰਜੋਤ ਸਿੰਘ ਮੁਹਾਲੀ ਨੇ ਦੱਸਿਆ ਕਿ ਓਇਆ ਆਪਣੇ ਸਕੂਲ ਵਾਈ.ਪੀ.ਐਸ. ਦੇ ਸਹਿਯੋਗ ਲਈ ਵਚਨਬੱਧ ਹੈ। ਓਇਆ ਹਰ ਸਮਾਜਿਕ ਭਲਾਈ ਦੇ ਕੰਮ ਵਿੱਚ ਮੋਹਰੀ ਹੈ ਅਤੇ ਸਮਾਜ ਨੂੰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾ ਰਹੀ ਹੈ। ਰਾਜਾ ਮੁਹਾਲੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਡਸਟਬਿਨਾਂ ਦਾ ਸਕੂਲ ਦੇ ਵਿਦਿਆਰਥੀ ਅਤੇ ਮਾਪਿਆਂ ਨੂੰ ਲਾਭ ਮਿਲੇਗਾ। ਓਇਆ ਸਵੱਛ ਭਾਰਤ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੀ ਹੈ। ਰਾਜਾ ਮੁਹਾਲੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵਾਈ.ਪੀ.ਐਸ. ਸਕੂਲ ਨਾਲ ਰਲ ਕੇ ਓਇਆ ਹਰਿਆਵਲ ਲਹਿਰ ਤਹਿਤ ਸਕੂਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪੇਡ-ਪੌਦੇ ਲਗਵਾਉਣ ਜਾ ਰਿਹਾ ਹੈ। ਇਸ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਾਈ.ਵੀ.ਐਸ. ਸਕੂਲ ਦੇ ਡਾਇਰੈਕਟਰ ਮੇਜਰ ਜਨਰਲ ਟੀ.ਪੀ.ਐਸ. ਵੜੈਚ ਵੀ ਸ਼ਾਮਲ ਹੋਏ। ਉਨ੍ਹਾਂ ਓਇਆ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਸਕੂਲ ਵੱਲੋਂ ਓਇਆ ਨੂੰ ਸਮਾਜ ਭਲਾਈ ਕਾਰਜਾਂ ਵਿੱਚ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਅਮਨ ਸਿੰਘ ਜਿਲ੍ਹਾ ਜੰਗਲਾਤ ਅਫ਼ਸਰ, ਮਨਜੀਤ ਸਿੰਘ ਰੇਂਜ ਅਫ਼ਸਰ, ਸਾਹਿਬਾ ਜੇ. ਸਿੰਘ, ਹਰਜੀਤ ਸਿੰਘ, ਹਰਪ੍ਰੀਤ ਕੌਰ ਪ੍ਰੀਤੀ ਉਪ ਪ੍ਰਧਾਨ ਓਇਆ, ਉਪਿੰਦਰਜੀਤ ਕੌਰ ਐਮ.ਸੀ., ਬਲਤੇਜ ਸਿੰਘ, ਬਲਕਾਰ ਸਿੰਘ ਅਤੇ ਹੋਰ ਓਇਆ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।