5 Dariya News

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'' ਪ੍ਰੋਗਰਾਮ ਅਧੀਨ ਸਕੂਲ ਵਿਚ ਲਗਾਇਆ ਵਿਗਿਆਨਿਕ ਮੇਲਾ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 09-Aug-2018

ਸਰਕਾਰੀ ਕੰਨਿਆ  ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ''ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'' ਪ੍ਰੋਗਰਾਮ ਅਧੀਨ ਕਿਰਿਆਵਾਂ ਰਾਹੀ ਵਿਗਿਆਨ ਮੇਲਾ ਲਗਾਇਆ ਗਿਆ। ਇਸ ਵਿਗਿਆਨ ਮੇਲੇ ਦਾ ਉਦਘਾਟਨ ਸਕੂਲ ਦੇ ਸੀਨੀਅਰ ਲੈਕਚਰਾਰ ਬਲਦੇਵ ਸਿੰਘ ਬੈਂਸ ਨੇ ਕੀਤਾ।ਇਸ ਵਿਗਿਆਨ ਮੇਲੇ ਵਿੱਚ 6ਵੀਂ ਜਮਾਤ ਤੌਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆ ਨੇ ਭਾਗ ਲਿਆ ਅਤੇ ਲਗਭੱਗ 115 ਕਿਰਿਆਵਾ ਵਿਦਿਆਥੀਆ ਵਲੋਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹ ਸਾਰੀਆਂ ਕਿਰਿਆਵਾਂ ਮੌਕੇ ਤੇ ਹੀ ਕਰ ਕੇ ਵਿਖਾਈਆਂ ਗਈਆਂ।ਇਸ ਵਿਗਿਆਨ ਮੇਲੇ ਨੂੰ ਆਯੋਜਿਤ ਕਰਨ ਵਿੱਚ ਸਕੂਲ ਦੇ ਸਾਇੰਸ ਅਧਿਆਪਕਾਂ ਸ੍ਰੀ ਰਣਜੀਤ ਸਿੰਘ, ਸ੍ਰੀਮਤੀ ਅਨਾਮਿਕਾ ਸ਼ਰਮਾ, ਸ੍ਰੀਮਤੀ ਸੁਨੀਤਾ ਧਰਮਾਣੀ ਨੇ ਆਪਣਾ ਪੂਰਾ ਯੋਗਦਾਨ ਪਾਇਆ। ਵਿਗਿਆਨ ਬਲਾਕ ਮੈਨਟਰ ਸ੍ਰੀ ਹਰਸਿਮਰਨ ਸਿੰਘ ਨੇ ਮੌਕੇ ਤੇ ਸਾਰੀਆਂ ਕਿਰਿਆਵਾਂ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ।

ਇਸ ਮੌਕੇ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ,ઠਸ੍ਰੀ ਅਨੰਦਪੁਰ ਸਾਹਿਬઠਅਤੇ ਸ੍ਰੀ ਗੁਰੁ ਹਰਕ੍ਰਿਸ਼ਨ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆ ਨੇ ਵਿਗਿਆਨ ਮੇਲੇ ਦਾ ਦੌਰਾ ਕੀਤਾ। ਇਸ ਮੋਕੇ ਸਕੂਲ ਦੇ ਅਧਿਆਪਕਾਂ ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਕਵਿਤਾ ਬੇਦੀ, ਸ੍ਰੀਮਤੀ ਰਮੇਸ਼ ਰਾਣੀ, ਸ੍ਰੀਮਤੀ ਦਲਜੀਤ ਕੌਰ, ਸ੍ਰੀਮਤੀ ਰਜਿੰਦਰ ਕੌਰ, ਸ੍ਰੀ ਧੰਨਰਾਜ ਸਿੰਘ, ਸ੍ਰੀ ਦਰਸ਼ਨ ਸਿੰਘ, ਲੈਕਚਰਾਰ ਸ੍ਰੀ ਦਇਆ ਸਿੰਘ, ਸ੍ਰੀ ਰਾਜਿੰਦਰ ਕੁਮਾਰ, ਸ੍ਰੀ ਅਰੁਣ ਕੁਮਾਰ, ਸ੍ਰੀਮਤੀ ਜਵਨੀਤ ਅਮ੍ਰਿਤ ਅਤੇ ਕਲਰਕ ਤਰਨਜੀਤ ਸਿੰਘ ਆਦਿ ਹਾਜਰ ਸਨ। ਸ੍ਰੀ ਰਾਜਿੰਦਰ ਕੁਮਾਰ, ਲੈਕਚਰਾਰ ਫਿਜ਼ਿਕਸ, ਸ਼੍ਰੀ ਅਰੁਣ ਸ਼ਰਮਾ,ઠਲੈਕਚਰਾਰ ਫਿਜ਼ਿਕਸઠਅਤੇઠઠਸ੍ਰੀ ਰਣਜੀਤ ਸਿੰਘ, ਵਿਗਿਆਨ ਮਾਸਟਰ ਨੇ ਇਸ ਮੇਲੇ ਵਿਚ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ ਅਤੇઠਵਿਦਿਆਰਥਣਾਂઠਦੇ ਗਿਆਨ ਵਿਚ ਵਾਧਾ ਕਰਨ ਲਈ ਉਹਨਾਂ ਨੂੰ ਹੋਰ ਜਾਣਕਾਰੀ ਦਿਤੀ।ઠਅੰਤ ਵਿੱਚ ਸਾਰੇ ਨਾਨ ૶ਸਾਇੰਸ ਅਧਿਆਪਕਾઠ ਦਾ ਮੁਲਂਾਕਣ ਪੇਪਰ ਲਿਆ ਗਿਆ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ