5 Dariya News

ਸਿਵਲ ਸਰਜਨ ਨੇ ਨਸ਼ਾ ਮੁਕਤ ਪ੍ਰਚਾਰ ਵੈਨ ਨੂੰ ਕੀਤਾ ਰਵਾਨਾ

5 Dariya News

ਅੰਮ੍ਰਿਤਸਰ 08-Aug-2018

ਲੋਕਾਂ ਨੂੰ ਨਸ਼ੇ ਵਰਗੀ ਲਾਹਨਤ ਤੌ ਬਚਾਉਣ ਲਈ ਅੱਜ  ਸਿਵਲ ਹਸਪਤਾਲ ਵਿਖੇ  ਨਸ਼ਾ ਮੁਕਤ ਪੰਜਾਬ ਪ੍ਰਚਾਰ ਵੈਨ ਨੂੰ ਜੋ ਕਿ ਨਸ਼ਿਆ ਦੇ ਮਾੜੇ ਪ੍ਰਭਾਵਾ  ਨੂੰ ਦਰਸਾਉਦੀ ਹੈ ਅਤੇ ਇਲਾਜ ਤੇ ਬਚਾਉ ਦੇ ਸਾਧਨਾਂ ਪ੍ਰਤੀ ਜਾਣਕਾਰੀ  ਦੇ ਨਾਲ ਭਰਪੂਰ ਹੈ ਨੂੰ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਨੇ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਸ਼ਹਿਰੀ ਅਤੇ ਪੇਡੂ ਖੇਤਾਰਾ ਵਿੱਚ ਰਵਾਨਾ ਕੀਤਾ।ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਦੀ ਤੱਰਕੀ ਵਿੱਚ ਬਹੁਤ ਵੱਡੀ ਰੁਕਾਵਟ ਹੈ। ਨਸ਼ਾ ਇਕ ਕੋਹੜ ਹੈ ਜੋ ਕਿ ਸਾਡੇ ਸਮਾਜ ਨੂੰ ਅੰਦਰੋ ਅੰਦਰੀ ਇੱਕ ਘੁਣ ਵਾਂਗ ਖਾਈ ਜਾ ਰਿਹਾ ਹੈ। ਇਸ ਲਈ ਸਮੁਚੇ ਸਮਾਜ ਦਾ ਫਰਜ ਹੈ ਕਿ ਨਸ਼ਾ ਮੁਕਤੀ ਮੁਹਿੰਮ ਵਿਚ ਤਹਿ ਦਿਲੋ ਸ਼ਾਮਲ ਹੋਵੇ ਤਾਂ ਜੋ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਤੋ ਇਲਾਵਾ ਨਸ਼ੇ ਕਈ ਤਰਾਂ ਦੇ ਹਨ ਜਿਵੇ ਕਿ ਅਫੀਮ, ਭੁਕੀ, ਚਰਸ, ਸਮੈਕ, ਭੰਗ ਅਤੇ ਸ਼ਰਾਬ ਆਦਿ ਹਨ। ਇਸ ਤੋ ਇਲਾਵਾ ਕਈ ਲੋਕ ਨਸ਼ੇ ਦਵਾਈਆ ਜਿਵੇ ਕੈਪਸੂਲ ਗੋਲੀਆ ਅਤੇ ਇੰਜੈਕਸ਼ਨ ਦੇ ਰੂਪ ਵਿੱਚ ਵੀ ਲੈਦੇ ਹਨ। ਇਹ ਸਾਰੇ ਨਸ਼ੇ ਜਿਥੇ ਇਨਸਾਨ ਦੀ ਸਿਹਤ ਨੂੰ ਤਾਂ ਖਰਾਬ ਕਰਦੇ ਹਨ ਸਗੋ ਉੱਥੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੋਰ ਤੇ ਵੀ ਨੁਕਸਾਨ ਪਹੁੰਚਾਉਦੇ ਹਨ ਅਤੇ ਉਸ ਨੂੰ ਸਮਾਜ ਵਿਚ ਰਹਿਣ ਦੇ ਯੋਗ ਵੀ ਨਹੀ ਰਹਿਣ ਦਿੰਦੇ। ਡਿਪਟੀ ਮੈਡੀਕਲ ਕਮੀਸ਼ਨਰ ਡਾ ਪ੍ਰਭਦੀਪ ਨੇ ਕਿਹਾ ਕਿ ਨਸ਼ੇ ਕਰਨ ਵਾਲਿਆ ਵਾਸਤੇ ਕੋਸਲਿੰਗ ਅਤੇ ਇਲਾਜ ਦੇ ਮੁਖ ਉਦੇਸ਼ ਹਨ ਤੇ ਇਸ ਤੋ ਬਾਦ ਨਸ਼ੇ ਛੱਡਣ ਵਾਲੇ ਇਨਸਾਨ ਲਈ ਸਮਾਜ ਵਿੱਚ ਮੁੜ ਵਸੇਬੇ ਦੇ ਯਤਨ ਕਰਨੇ ਹਨ। ਉਨਾਂ ਹਾਜਰ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਛੁਡਾਉਣ ਕੇਵਲ ਸਿਹਤ ਵਿਭਾਗ ਦਾ ਹੀ ਨਹੀ ਬਲਕਿ ਸਮੁਚ ਸਮਾਜ ਦਾ ਫਰਜ ਹੈ ਕਿ ਇਸ ਮੁਹਿੰਮ ਵਿੱਚ ਤਹਿ ਦਿਲੋ ਸ਼ਾਮਿਲ ਹੋਵੇ। ਉਨ੍ਹਾ ਨੇ ਕਿਹਾ ਜੋ ਇਨਸਾਨ  ਨਸ਼ੇ ਕਰਦਾ ਹੈ ਉਸ ਨੂੰ ਸਰਕਾਰੀ ਨਸ਼ਾ ਛਡਾਉ ਕੇਂਦਰ ਸਵਾਮੀ ਵਿਵੇਕਾਨੰਦ ਸਰਕਾਰੀ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਉਣ ਅਤੇ ਇਲਾਜ ਤੋ ਬਾਦ ਵਿੱਚ ਉਸ ਦੇ ਮੁੜ ਵਸੇਬੇ ਲਈ ਉਸ ਨੂੰ ਸਰਕਾਰੀ Rehablitation ਸੈਟਰ ਵਿਖੇ ਜਰੂਰ ਦਾਖਲ ਕਰਾਉਣ। ਇਸ ਅਵਸਰ ਤੇ ਸਿਨੀਅਰ ਮੈਡੀਕਲ ਅਫਸਰ ਡਾ ਅਰੋੜਾ, ਅਮਰਦੀਪ ਸਿੰਘ,ਡਾ ਰਾਜੂ, ਡਾ ਸਰਤਾਜ, ਡਾ ਸਨਦੀਪ ਅਤੇ ਹਸਪਤਾਲ ਦਾ ਸਟਾਫ ਮੋਜੂਦ ਸੀ।