5 Dariya News

‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਸਰਕਾਰੀ ਹਾਈ ਸਕੂਲ ਨੰਗਲ ਵਿਖੇ ਦੂਸਰਾ ਸਾਇੰਸ ਮੇਲਾ ਕਰਵਾਇਆ

ਵਿਦਿਆਰਥੀਆਂ ਨੇ ਲਗਾਈ 111 ਕਿਰਿਆਵਾਂ ਦੀ ਪ੍ਰਦਰਸ਼ਨੀ

5 Dariya News

ਬਰਨਾਲਾ 08-Aug-2018

ਸਿੱਖਿਆ ਵਿਭਾਗ ਪੰਜਾਬ ਦੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੈਡਮ ਰਾਜਵੰਤ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਨੰਗਲ ਵਿਖੇ ਦੂਸਰਾ ਸਾਇੰਸ ਮੇਲਾ ਬਹੁਤ ਹੀ ਉਤਸ਼ਾਹ ਪੂਰਵਕ ਲਗਾਇਆ ਗਿਆ। ਜਿਸ ਦੀ ਰਸਮੀ ਸ਼ੁਰੂਆਤ ਮੁੱਖ ਅਧਿਆਪਕ ਕਮਲਜੀਤ ਸ਼ਰਮਾ ਅਤੇ ਬਲਾਕ ਸਾਇੰਸ ਮੈਂਟਰ ਰਾਜੇਸ਼ ਗੋਇਲ ਨੇ ਕੀਤੀ। ਇਸ ਸਮੇਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸਾਇੰਸ ਅਧਿਆਪਕਾਂ ਮੈਡਮ ਸਿਲਪਾ ਦੀ ਅਗਵਾਈ ਵਿੱਚ 111 ਕਿਰਿਆਵਾਂ ਦੀ ਪ੍ਰਦਰਸ਼ਨੀ ਲਗਾਈ। ਇਸ ਸਾਇੰਸ ਮੇਲੇ ਵਿੱਚ ਸਕੂਲ ਮੈਨੇਜਮੈਂਟ ਕਮੇਟੀ, ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ, ਪਤਵੰਤੇ ਸੱਜਣਾਂ ਅਤੇ ਯੁਵਕ ਸੇਵਾਵਾਂ ਕਲੱਬ ਦੇ ਅਹੁਦੇਦਾਰਾਂ ਨੇ ਹਾਜਰੀ ਲਗਵਾਈ। ਇਸ ਸਾਇੰਸ ਮੇਲੇ ਵਿੱਚ ਪਹੁੰਚੇ ਮਹਿਮਾਨਾਂ ਨੇ ਵਿਦਿਆਰਥੀਆਂ ਤੋਂ ਕਿਰਿਆਵਾਂ ਸੁਣ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਮੁੱਖ ਅਧਿਆਪਕ ਕਮਲਜੀਤ ਸ਼ਰਮਾ ਨੇ ਕਿਹਾ ਕਿ ਇਹ ਸਾਇੰਸ ਮੇਲਾ ਦੌਰਾਨ ਪ੍ਰੈਕਟੀਕਲ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪੜ੍ਹੋ ਪੰਜਾਬ ਅਧੀਨ ਕਰਵਾਏ ਜਾਂਦੇ ਇਨ੍ਹਾਂ ਮੇਲਿਆਂ ਦਾ ਮੰਤਵ ਬੱਚਿਆਂ ਨੂੰ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਦੀ ਜਾਣਕਾਰੀ ਦੇਣਾ ਵੀ ਹੈ।  ਇਸ ਮੌਕੇ ਮੁੱਖ ਅਧਿਆਪਕ ਵੱਲੋਂ ਜ਼ਿਲ੍ਹਾ ਪੜ੍ਹੋ ਪੰਜਾਬ ਟੀਮ ਦਾ ਚੰਗਾ ਮਾਰਗ ਦਰਸ਼ਨ ਕਰਨ ਅਤੇ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਬਲਾਕ ਮੈਂਟਰ ਰਾਜੇਸ਼ ਕੁਮਾਰ ਵੱਲੋਂ ਸਾਰੇ ਸਟਾਫ ਦਾ ਮੇਲੇ ਦੀ ਸਫ਼ਲਤਾ ਲਈ ਧੰਨਵਾਦ ਕੀਤਾ ਅਤੇ ਸਕੂਲ ਮੁਖੀ ਨੂੰ ਸਫ਼ਲ ਪ੍ਰਬੰਧ ਲਈ ਵਧਾਈ ਦਿੱਤੀ। ਇਸ ਸਾਇੰਸ ਮੇਲੇ ਦੇ ਸਮੁੱਚੇ ਪ੍ਰਬੰਧ ਵਿੱਚ ਮਾਸਟਰ ਕਮਲਜੀਤ ਸਿੰਘ ਧੂਰੀ, ਸਤਵੰਤ ਸਿੰਘ, ਆਨੰਤ ਕੁਮਾਰ, ਗੁਰਮੀਤ ਸਿੰਘ ਹਮੀਦੀ, ਮੈਡਮ ਸਿਲਪਾ, ਗੌਰੀ ਗਰਗ, ਅਮਨਦੀਪ ਕੌਰ, ਰੁਪਿੰਦਰ ਕੌਰ ਪੀ.ਟੀ.ਆਈ. ਨੇ ਵਿਸ਼ੇਸ਼ ਯੋਗਦਾਨ ਦਿੱਤਾ।