ਪੰਜਾਬੀਆਂ ਵਲੋਂ ਰਾਹੁਲ ਦੇ ਭਾਸ਼ਣ ਦਾ ਮੁਕੰਮਲ ਬਾਈਕਾਟ ਕੀਤੇ ਜਾਣ ਦਾ ਬਿਕਰਮ ਮਜੀਠੀਆ ਵਲੋਂ ਸਵਾਗਤ
ਮੁੱਖ ਮੰਤਰੀ ਨੂੰ ਸਮਾਗਮ ਵਿਚ ਨਾ ਸੱਦੇ ਜਾਣ ਦਾ ਪੰਜਾਬੀਆਂ ਨੇ ਬੁਰਾ ਮਣਾਇਆ- ਮਜੀਠੀਆ
5 ਦਰਿਆ ਨਿਊਜ਼
ਚੰਡੀਗੜ੍ਹ 10-Oct-2013
ਸੀਨੀਅਰ ਅਕਾਲੀ ਆਗੂ ਅਤੇ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਪੰਜਾਬੀਆਂ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਸੰਗਰੂਰ ਵਿਖੇ ਕਾਂਗਰਸ ਦੇ ਯੂਵਰਾਜ ਰਾਹੁਲ ਗਾਂਧੀ ਦਾ ਭਾਸ਼ਣ ਸ਼ੁਰੂ ਹੋਣ ਸਮੇਂ ਹੀ ਪੰਡਾਲ ਖਾਲੀ ਕਰ ਦਿੱਤਾ।ਮੀਡੀਆ ਨੂੰ ਜ਼ਾਰੀ ਬਿਆਨ ਵਿਚ ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਸਮਾਗਮ ਵਿਚ ਸ਼ਿਰਕਤ ਕਰਦੇ ਹੋਏ ਪੰਜਾਬੀਆਂ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਸਿਆਸੀ ਵਿਚਾਰਧਾਰਾ ਵੱਖਰੀ ਰੱਖਦੇ ਹਨ ਪਰ ਕਾਂਗਰਸ ਦੇ ਯੂਵਰਾਜ ਵਲੋਂ ਇਸ ਸਮਾਗਮ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਸੱਦਾ ਨਾ ਦੇਕੇ ਸਦਾਚਾਰ ਤੇ ਸਵਿਧਾਨਿਕ ਰਿਵਾਇਤਾਂ ਦੀ ਕੀਤੀ ਗਈ ਉਲੰਘਣਾ ਨੂੰ ਸਵੀਕਾਰ ਨਹੀ ਕਰਦੇ। ਉਨ੍ਹਾਂ ਕਿਹਾ ਕਿ ਸਦਾਚਾਰ ਦੀ ਇਸ ਉਲੰਘਣਾ ਕਾਰਨ ਹੀ ਪੰਜਾਬੀਆਂ ਨੇ ਪੰਡਾਲ ਉਸ ਸਮੇਂ ਖਾਲੀ ਕਰ ਦਿੱਤਾ ਜਦੋ ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਇਹ ਰਾਹੁਲ ਗਾਂਧੀ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਉਸਦੀ ਹੋਛੀ ਰਾਜਨੀਤੀ ਅਤੇ ਤਹਜੀਬ ਤੋਂ ਉਲਟ ਵੱਡਿਆ ਦਾ ਸਤਿਕਾਰ ਨਾ ਕੀਤੇ ਜਾਣ ਦੀ ਗੱਲ ਨੂੰ ਸਵੀਕਾਰ ਨਹੀ ਕਰਦੇ।
ਰਾਹੁਲ ਦੇ ਭਾਸ਼ਣ 'ਤੇ ਚੋਟ ਕਰਦਿਅÎ ਸ. ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਕਾਫੀ ਸਦਮਾਂ ਪੰਹੁਚਿਆ ਹੈ ਕਿ ਕਾਂਗਰਸ ਦਾ ਉਪ ਪ੍ਰਧਾਨ ਸਚਾਈ ਤੋਂ ਉਕਾ ਹੀ ਕੋਰਾ ਹੈ ਅਤੇ ਉਹ ਆਪਣੇ ਅਧਿਕਾਰੀਆਂ ਵਲੋਂ ਬਣਾਈ ਗਈ ਸਪੀਚ ਦਾ ਹੀ ਤੋਤਾ ਰੱਟਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਨਸ਼ਿਆ ਦੀ ਤਸਕਰੀ ਕੀਤੀ ਹੈ ਕਿ ਪਰ ਉਹ ਇਹ ਨਹੀਂ ਜਾਣਦਾ ਕਿ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਨਸ਼ਿਆ ਖਿਲਾਫ ਜੰਗ ਦਾ ਐਲਾਨ ਕਰ ਰੱਖਿਆ ਹੈ ਜਿਸ ਦੇ ਸਿੱਟੇ ਵਜੋਂ 7500 ਨਸ਼ਿਆਂ ਦੇ ਵਪਾਰੀ ਕਾਬੂ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਮੇਂ ਵਿਚ ਕੀਤੀਆਂ ਗਈਆਂ ਗਿਰਫਤਾਰੀਆਂ ਇਹ ਸਿੱਧ ਕਰਦਿਆਂ ਹਨ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਸਮਗਲਰਾਂ ਨਾਲ ਮਿਲੇ ਹੋਏ ਹਨ।
ਉਨ੍ਹਾਂ ਕਿਹਾ ਕਿ ਰਾਹੁਲ ਨੂੰ ਅਸਲ ਵਿਚ ਸੱਰਹਦ ਰਾਹੀਂ ਨਸ਼ਿਆ ਦੀ ਤਸਕਰੀ ਨੂੰ ਰੋਕਣ ਦੀ ਗੱਲ ਕਰਨੀ ਚਾਹੀਦੀ ਸੀ ਕਿਉਂਕਿ ਸਭ ਜਾਣਦੇ ਹਨ ਕਿ ਪੰਜਾਬ ਵਿਚ ਨਸ਼ਾ ਪਾਕਿਸਤਾਨ ਤੋਂ ਆਉਂਦਾ ਹੈ ਪਰ ਰਾਹੁਲ ਨੇ ਸਿਰਫ ਹੋਛੀ ਰਾਜਨੀਤੀ ਖੇਡਦਿਆਂ ਸਿਆਸੀ ਲਾਹਾ ਲੈਣ ਦੀ ਗੱਲ ਕੀਤੀ।ਸ. ਮਜੀਠੀਆ ਨੇ ਰਾਹੁਲ ਗਾਂਧੀ ਨੂੰ 'ਮਾਂ ਦਾ ਲਾਡਲਾ' ਦੱਸਦੇ ਹੋਏ ਕਿਹਾ ਕਿ ਉਹ ਸਿਰਫ ਆਪਣੀ ਮਾਂ ਦੀ ਹੀ ਗੱਲ ਸੁਣਦਾ ਹੈ ਜਿਸ ਨੂੰ ਇਹ ਨਹੀ ਪਤਾ ਕਿ ਨੇਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੀ ਰਿਪੋਰਟ ਵਿਚ ਪੰਜਾਬ ਨੂੰ ਦੇਸ਼ ਤੋਂ ਸੱਭ ਤੋਂ ਸੁਰੱਖਿਅਤ ਸੂਬਾ ਗਰਦਾਨਿਆ ਗਿਆ ਹੈ ਜਿਸ ਵਿਚ ਅਪਰਾਧਾਂ ਦਾ ਆਂਕੜਾ ਹੇਠਾ ਆਇਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਸ ਰਿਪੋਰਟ ਵਿਚ ਜਾਬ ਨੂੰ ਔਰਤਾਂ 'ਤੇ ਹੁੰਦੇ ਅਪਰਾਧਾਂ ਦੇ ਮਾਮਲੇ ਵਿਚ ਸੁਰੱਖਿਅਤ ਆਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸ ਦਾ ਇਹ ਯੂਵਰਾਜ ਗੁਜਰਾਤ ਦੇ ਸਿੱਖ ਕਿਸਾਨਾਂ ਬਾਰੇ ਗੱਲ ਕਰਦਿਆਂ ਬਾਰੇ ਤੋਤਾਂ ਰੱਟਣ ਹੀ ਕਰ ਰਿਹਾ ਹੈ ਕਿਉਂਕਿ ਉਸ ਨੂੰ ਇਹ ਨਹੀ ਦੱਸਿਆ ਗਿਆ ਕਿ ਸਿੱਖ ਕਿਸਾਨਾਂ ਦੀ ਇਹ ਦੁਰਦਸ਼ਾ ਕਾਂਗਰਸ ਪਹਿਲਾਂ ਵਾਲੀਆਂ ਸਰਕਾਰਾਂ ਵਲੋਂ ਕਾਨੂੰਨ ਵਿਚ ਕੀਤੀ ਗਈ ਤਰਮੀਮ ਕਾਰਨ ਹੀ ਹੋਈ ਹੈ।ਇਸੇ ਦੌਰਾਨ ਸ. ਮਜੀਠੀਆ ਨੇ ਕਿਹਾ ਕਿ ਸੰਗਰੂਰ ਦੇ ਇਸ ਸਮਾਗਮ ਵਿਚ ਕਾਂਗਰਸ ਦਾ ਵਖਰੇਵਾਂ ਅਤੇ ਪਾਟੋਧਾੜ ਸਾਹਮਣੇ ਆ ਗਈ ਕਿਉਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੌਜੁਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਹੱਥ ਮਿਲਾਣ ਤੋਂ ਇੰਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੱਬ ਕੁੱਝ ਮੀਡੀਆ ਦੇ ਸਾਹਮਣੇ ਹੋਇਆ ਜਿਸ ਨਾਲ ਕਾਂਗਰਸ ਦੀ ਖੋਖਲੀ ਸਿਥਿਤੀ ਸਾਹਮਣੇ ਆ ਗਈ ।