5 Dariya News

ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਮੁਹਾਲੀ ਵਿਖੇ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਦਾ ਉਦਘਾਟਨ

ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇਕ ਸੂਬਾ ਬਣਾਉਣ ਦੀ ਇੱਛਾ-ਬਾਦਲ

5 ਦਰਿਆ ਨਿਊਜ਼

ਐਸ.ਏ.ਐਸ. ਨਗਰ 27-Sep-2013

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦੀ ਤੀਬਰ ਇੱਛਾ ਹੈ ਤਾਂ ਜੋ ਅੰਤਰਰਾਸ਼ਟਰੀ ਪੱਧਰ 'ਤੇ ਹਾਕੀ ਵਿੱਚ ਦੇਸ਼ ਦੀ ਖੁਸੀ ਹੋਈ ਸ਼ਾਨ ਨੂੰ ਬਹਾਲ ਕੀਤਾ ਜਾ ਸਕੇ।ਅੱਜ ਸ਼ਾਮ ਇੱਥੇ ਸੈਕਟਰ-63 ਵਿੱਚ ਪੀ.ਸੀ.ਏ. ਸਟੇਡੀਅਮ ਦੇ ਸਾਹਮਣੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਸਟੇਡੀਅਮ ਦਾ ਉਦਘਾਟਨ ਕਰਨ ਮਗਰੋਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮਾਂ-ਖੇਡਾਂ ਕਬੱਡੀ ਤੇ ਹਾਕੀ ਨੂੰ ਮੁੜ ਸਿਖਰਾਂ 'ਤੇ ਲਿਜਾਣ ਲਈ ਪੂਰੀ ਤਰਾਂ ਵਚਨਬੱਧ ਹੈ ਜੋ ਕਿ ਸਮੇਂ ਦੇ ਗੁਜ਼ਰਨ ਨਾਲ ਆਪਣੀ ਸ਼ਾਨ ਖੋਅ ਚੁੱਕੀ ਹੈ। ਉਨਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਕਬੱਡੀ ਨੂੰ ਹਰਮਨ ਪਿਆਰਾ ਬਣਾਉਣ ਲਈ ਸਾਡੀ ਸਰਕਾਰ ਨੇ ਠੋਸ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਹੁਣ ਤੱਕ ਕਬੱਡੀ ਦੇ ਤਿੰਨ ਵਿਸ਼ਵ ਕੱਪ ਕਰਵਾਏ ਗਏ ਹਨ। ਇਸ ਦਾ ਸਾਰਾ ਸਿਹਰਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ ਜਿਨਾਂ ਕੋਲ ਖੇਡ ਤੇ ਯੁਵਕ ਮਾਮਲਿਆਂ ਦਾ ਵਿਭਾਗ ਹੈ। ਸ. ਬਾਦਲ ਨੇ ਕਿਹਾ ਕਿ ਹੁਣ ਅਸੀਂ ਆਪਣੀ ਪੂਰੀ ਊਰਜਾ ਹਾਕੀ ਖੇਡ ਨੂੰ ਪ੍ਰਫੁੱਲਤ ਕਰਨ 'ਤੇ ਲਾਈ ਹੋਈ ਹੈ ਤਾਂ ਕਿ ਪੰਜਾਬ ਮੁੜ ਅੰਤਰਰਾਸ਼ਟਰੀ ਪੱਧਰ 'ਤੇ ਚਮਕ ਸਕੇ ਜਿਸ ਦੀ ਕਿਸੇ ਸਮੇਂ ਕੌਮਾਂਤਰੀ ਹਾਕੀ ਵਿੱਚ ਪੂਰੀ ਸਰਦਾਰੀ ਸੀ।ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅਤੇ ਹੋਰਾਂ ਵੱਲੋਂ ਹਾਕੀ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਦੀ ਯਾਦ ਤਾਜ਼ਾ ਕਰਦਿਆਂ ਮੁੱਖ ਮਤੰਰੀ ਨੇ ਕਿਹਾ ਕਿ ਉਨਾਂ ਨੇ ਦੇਸ਼ ਲਈ ਖਾਸ ਕਰਕੇ ਪੰਜਾਬ ਲਈ ਅਨੇਕਾਂ ਵਾਰ ਨਾਮਣਾ ਖੱਟਿਆ ਹੈ। ਉਨਾਂ ਕਿਹਾ ਕਿ ਨਵਾਂ ਬਣਿਆ ਸਟੇਡੀਅਮ ਨੌਜਵਾਨ ਹਾਕੀ ਖਿਡਾਰੀਆਂ ਨੂੰ ਆਪਣੇ ਆਪ ਨੂੰ ਬਿਹਤਰ ਖਿਡਾਰੀ ਬਣਨ ਵਿੱਚ ਮੌਕਾ ਪ੍ਰਦਾਨ ਕਰੇਗਾ ਅਤੇ ਹਾਕੀ ਦੇ ਮਹਾਨ ਖਿਡਾਰੀਆਂ ਦੀਆਂ ਵੱਡੀਆਂ ਤਸਵੀਰਾਂ ਸਟੇਡੀਅਮ ਵਿੱਚ ਲਾਈਆਂ ਜਾਣਗੀਆਂ ਜੋ ਭਵਿੱਖੀ ਪੀੜੀਆਂ ਨੂੰ ਹਾਕੀ ਵੱਲ ਪ੍ਰੇਰਿਤ ਕਰਨਗੀਆਂ। ਸ. ਬਾਦਲ ਨੇ ਕਿਹਾ ਕਿ ਪੰਜਾਬ, ਦੇਸ਼ ਵਿੱਚ ਇਕੋ-ਇਕ ਸੂਬਾ ਹੈ ਜਿਸ ਨੇ ਆਪਣੀ ਖੇਡ ਨੀਤੀ ਦਾ ਐਲਾਨ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਬਹੁਤ ਸਾਰੇ ਖਿਡਾਰੀਆਂ ਨੂੰ ਸੂਬਾ ਸਰਕਾਰ ਨੇ ਨੌਕਰੀਆਂ ਦਿੱਤੀਆਂ ਹਨ ਜਿਨਾਂ ਨੇ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੇ ਆਪ ਨੂੰ ਬਿਹਤਰ ਸਾਬਤ ਕੀਤਾ ਹੈ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਲਈ 200 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨਾਂ ਕਿਹਾ ਕਿ ਛੇ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਤੇ 10 ਬਹੁਮੰਤਵੀ ਸਟੇਡੀਅਮ ਉਸਾਰੀ ਅਧੀਨ ਹਨ ਜੋ ਸੂਬੇ ਵਿੱਚ ਖੇਡਾਂ ਨੂੰ ਵੱਡਾ ਹੁਲਾਰਾ ਦੇਣਗੇ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਪੂਰੀ ਤਰਾਂ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਕਿਉਂਕਿ ਇਸ ਨਾਲ ਹੀ ਵੱਖ ਵੱਖ ਖੇਡਾਂ ਵਿੱਚ ਖਿਡਾਰੀ ਆਪਣੇ ਆਪ ਨੂੰ ਬੁਲੰਦੀਆਂ 'ਤੇ ਲਿਜਾ ਸਕਦੇ ਹਨ।ਉਪ ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿਖੇ ਉਸਾਰਿਆ ਗਿਆ ਹਾਕੀ ਸਟੇਡੀਅਮ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੈ ਅਤੇ ਸੰਸਾਰ 'ਚ ਆਪਣੀ ਕਿਸਮ ਦਾ ਪਹਿਲਾ ਸਟੇਡੀਅਮ ਹੈ। ਉਨਾਂ ਦੱਸਿਆ  ਇਸ ਸਟੇਡੀਅਮ 'ਚ ਜਿਥੇ ਛੇ ਦੇਸ਼ਾਂ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ, ਉਥੇ ਭਾਰਤੀ ਹਾਕੀ ਲੀਗ (ਆਈ.ਪੀ.ਐਲ.) ਦੀ ਤਰਜ਼ 'ਤੇ ਪੰਜਾਬ ਹਾਕੀ ਲੀਗ ਦੇ ਮੈਚ ਵੀ ਕਰਵਾਏ ਜਾਣਗੇ, ਜਿਨਾਂ ਵਿੱਚ ਜ਼ਿਲਾ ਪੱਧਰੀ ਟੀਮਾਂ ਹਿੱਸਾ ਲੈਣਗੀਆਂ। ਸ. ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਮੋਹਾਲੀ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਖੇਡ ਸੰਸਥਾ ਦਾ ਨਿਰਮਾਣ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਭਵਿੱਖ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਖ਼ਾਸ-ਖ਼ਾਸ ਖੇਡਾਂ ਵਾਸਤੇ ਸੈਂਟਰ ਆਫ਼ ਐਕਸੇਲੈਂਸ ਉਸਾਰਿਆ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦਿਲੀ ਖ਼ਾਹਿਸ਼ ਨੂੰ ਪੂਰਾ ਕਰਦਿਆਂ ਪੰਜਾਬ ਖੇਡ ਵਿਭਾਗ, ਘੁੱਦਾ (ਬਠਿੰਡਾ) ਵਿਖੇ ਉਸਾਰੇ ਗਏ ਖੇਡ ਸਕੂਲ ਦੀ ਤਰਜ਼ 'ਤੇ ਹਰ ਜ਼ਿਲੇ 'ਚ ਇੱਕ ਖੇਡ ਸਕੂਲ ਸਥਾਪਤ ਕਰਨ ਲਈ ਵਿਸਥਾਰਤ ਯੋਜਨਾ ਉਲੀਕੇਗਾ। ਉਨਾਂ ਕਿਹਾ ਕਿ ਪਹਿਲਾਂ ਕ੍ਰਿਕਟ ਸਟੇਡੀਅਮ ਕਰ ਕੇ ਜਾਣਿਆ ਜਾਂਦਾ ਮੋਹਾਲੀ ਹੁਣ ਇਸ ਕੌਮਾਂਤਰੀ ਹਾਕੀ ਸਟੇਡੀਅਮ ਦੇ ਨਾਂ ਨਾਲ ਵੀ ਜਾਣਿਆ ਜਾਵੇਗਾ। ਉਨਾਂ ਕਿਹਾ ਕਿ ਹਾਕੀ ਸਣੇ ਹੋਰਨਾਂ ਖੇਡਾਂ 'ਚ ਉਭਰ ਰਹੇ ਪੰਜਾਬੀ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ਵ ਪੱਧਰ ਦੇ ਕੋਚਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਨਵੇਂ ਹਾਕੀ ਸਟੇਡੀਅਮ 'ਚ ਹੋਏ ਪੰਜਾਬ ਇਲੈਵਨ ਅਤੇ ਰੈਸਟ ਆਫ਼ ਇੰਡੀਆ ਦੇ ਮੈਚ ਨੂੰ ਪੰਜਾਬ ਇਲੈਵਨ ਨੇ 2 ਦੇ ਮੁਕਾਬਲੇ 3 ਗੋਲਾਂ ਨਾਲ ਜਿੱਤਿਆ। ਇਸ ਮੈਚ ਨੂੰ ਹਾਕੀ ਪ੍ਰੇਮੀਆਂ ਨੇ ਖ਼ੂਬ ਸਲਾਹਿਆ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਇਸ ਸਟੇਡੀਅਮ 'ਚ ਪਹਿਲਾ ਮੈਚ ਖੇਡਣ ਵਾਲੀਆਂ ਦੋਵਾਂ ਟੀਮਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ।

ਇਸ ਮੌਕੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ ਤੇ ਸ੍ਰੀ ਪਵਨ ਕੁਮਾਰ ਟੀਨੂ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ, ਜ਼ਿਲਾ ਪ੍ਰਧਾਨ ਦਿਹਾਤੀ ਅਤੇ ਹਲਕਾ ਇੰਚਾਰਜ ਖਰੜ ਅਤੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ੍ਰ ਕਿਰਨਬੀਰ ਸਿੰਘ ਕੰਗ, ਸ੍ਰ: ਹਰਸੁੱਖਇੰਦਰ ਸਿੰਘ ਬੱਬੀ ਬਾਦਲ ਮੁੱਖ ਬੁਲਾਰਾ ਯੁਥ ਅਕਾਲੀ ਦਲ, ਜਨਰਲ ਸਕੱਤਰ ਇਸਤਰੀ ਅਕਾਲੀ ਦਲ (ਬ) ਸ੍ਰੀਮਤੀ ਅਮਨਜੋਤ ਕੌਰ ਰਾਮੂਵਾਲੀਆ, ਸ. ਰਮਨਦੀਪ ਸਿੰਘ ਭਰੋਵਾਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾ, ਸ੍ਰ ਦੀਪਇੰਦਰ ਸਿੰਘ ਢਿੱਲੋਂ ਸੀਨੀਅਰ ਅਕਾਲੀ ਆਗੂ, ਬੀਬੀ ਸਤੰਵਤ ਕੌਰ ਸੰਧੂ ਸਾਬਕਾ ਮੰਤਰੀ, ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ ਸ੍ਰੀ ਪਰਮਿੰਦਰ ਸਿੰਘ ਸੋਹਾਣਾ, ਜ਼ਿਲਾ ਪ੍ਰੀਸ਼ਦ ਚੇਅਰਪਰਸਨ ਬੀਬੀ ਪਰਮਜੀਤ ਕੌਰ ਬਡਾਲੀ, ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ (ਸ਼ਹਿਰੀ) ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ, ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਸ੍ਰੀਮਤੀ ਕੁਲਦੀਪ ਕੌਰ ਕੰਗ, ਪ੍ਰਧਾਨ ਅਕਾਲੀ ਦਲ ਸ਼ਹਿਰੀ ਸ੍ਰੀ ਜੋਗਿੰਦਰ ਸਿੰਘ ਸਲੈਚ, ਸੀਨੀਅਰ ਮੀਤ ਪ੍ਰਧਾਨ ਸ੍ਰੋ: ਅ: ਦ: ਜ਼ਿਲਾ ਮੋਹਾਲੀ ਬਲਜੀਤ ਸਿੰਘ ਕੁੰਭੜਾ, ਕੋਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ੍ਰ: ਪਰਮਜੀਤ ਸਿੰਘ ਕਾਹਲੋ, ਸੀਨੀਅਰ ਅਕਾਲੀ ਆਗੂ ਸ੍ਰ: ਅਰਵਿੰਦਰ ਸਿੰਘ ਭੁੱਲਰ, ਸੀਨੀਅਰ ਯੂਥ ਅਕਾਲੀ ਆਗੂ  ਸ੍ਰ: ਹਰਜਿੰਦਰ ਸਿੰਘ ਬਲੌਂਗੀ, ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਸ਼ਹਿਰੀ ਸ੍ਰ: ਜਸਵਿੰਦਰ ਸਿੰਘ ਵਿਰਕ, ਸ੍ਰੀ ਪਰਦੀਪ ਸਿੰਘ ਭਾਰਜ, ਸੀਨੀਅਰ ਮੀਤ ਪ੍ਰਧਾਨ ਸ੍ਰ: ਕਮਲਜੀਤ ਸਿੰਘ ਰੂਬੀ, ਮੀਤ ਪ੍ਰਧਾਨ ਸਵਰਨ ਸਿੰਘ ਸਰਬਜੀਤ ਸਿੰਘ ਪਾਰਸ, ਯੁਥ ਆਗੂ ਸ੍ਰੀ ਜਸਪ੍ਰੀਤ ਸਿੰਘ, ਸ. ਜਤਿੰਦਰਪਾਲ ਸਿੰਘ ਜੇਪੀ, ਪ੍ਰਧਾਨ ਟਰੱਕ ਯੂਨੀਅਨ ਮੋਹਾਲੀ ਸ੍ਰ: ਦੀਦਾਰ ਸਿੰਘ ਸੋਹਾਣਾ, ਸੀਨੀਅਰ ਯੂਥ ਅਕਾਲੀ ਆਗੂ ਸ੍ਰ: ਅਮਨਦੀਪ ਸਿੰਘ ਅਬਿਆਣਾ, ਪ੍ਰਧਾਨ ਬੀਸੀ. ਸੈੱਲ ਅਕਾਲੀ ਦਲ ਜ਼ਿਲਾ ਮੁਹਾਲੀ ਸ੍ਰ: ਗੁਰਮੁੱਖ ਸਿੰਘ ਸੋਹਲ, ਸ੍ਰ: ਰਵਪ੍ਰੀਤ ਸਿੰਘ ਸ਼ੈਰੀ, ਮੀਤ ਪ੍ਰਧਾਨ ਸ੍ਰੋ: ਅ: ਦ: (ਬ) ਸ੍ਰ: ਸੁਖਵਿੰਦਰ ਸਿੰਘ ਬਰਾੜ, ਜ਼ਿਲਾ ਪ੍ਰਧਾਨ ਭਾਜਪਾ ਸ੍ਰੀ ਸੁਖਵਿੰਦਰ ਗੋਲਡੀ, ਜਥੇਬੰਦਕ ਸਕੱਤਰ ਜਥੇਦਾਰ ਅਮਰੀਕ ਸਿੰਘ ਮੁਹਾਲੀ, ਸ ਚਰਨਜੀਤ ਸਿੰਘ ਕਾਲੇਵਾਲ, ਸ੍ਰ ਅਜਮੇਰ ਸਿੰਘ ਖੇੜਾ, ਬੀਬੀ ਮਨਮੀਤ ਕੌਰ ਲੀਮਾ, ਬੀਬੀ ਸਤਵੰਤ  ਕੌਰ ਜੌਹਲ, ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ, ਸ੍ਰ ਮਨਜੀਤ ਸਿੰਘ ਮੁੰਧੋ, ਜਸਵੀਰ ਸਿੰਘ ਜੱਸਾ, ਕੁਲਵੰਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਤੇ ਐਮ.ਡੀ. ਜਨਤਾ ਲੈਂਡ ਪ੍ਰਮੋਟਰ, ਸ੍ਰੀ ਰਾਜਿੰਦਰ ਪ੍ਰਸ਼ਾਦ ਸ਼ਰਮਾ, ਸ੍ਰ ਸਾਹਿਬ ਸਿੰਘ ਬਡਾਲੀ, ਸ੍ਰ ਭੁਪਿੰਦਰ ਸਿੰਘ ਗਿੱਲ ਲਾਂਡਰਾ, ਡਾ. ਗੁਰਨਾਮ ਸਿੰਘ ਮੁੰਡੀ ਖਰੜ, ਸ੍ਰ ਸਵਿੰਦਰ ਸਿੰਘ ਲੱਖੋਵਾਲ, ਸ੍ਰ ਮਨਜੀਤ ਸਿੰਘ ਖ਼ਾਲਸਾ, ਸ. ਫੂਲਰਾਜ ਸਿੰਘ, ਸਾਬਕਾ ਐਮ.ਸੀ. ਅਮਰੀਕ ਸਿੰਘ ਤਹਿਸੀਲਦਾਰ, ਦੀਪਇੰਦਰ ਸਿੰਘ ਅਕਲੀਆ ਯੂਥ ਆਗੂ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ