5 Dariya News

ਜਸਦੀਪ ਸਿੰਘ ਮਲਹੋਤਰਾ ਨੂੰ ਨਿੱਘੀਆਂ ਸ਼ਰਧਾਂਜਲੀ

ਪੀਲੇ ਕਾਰਡ ਧਾਰਕ ਪੱਤਰਕਾਰਾਂ ਲਈ ਵੀ 5 ਲੱਖ ਰੁਪਏ ਤੱਕ ਦੇ ਬੀਮਾ ਕਵਰ ਦਾ ਐਲਾਨ

5 ਦਰਿਆ ਨਿਊਜ਼

ਜਲੰਧਰ 26-Sep-2013

ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ  ਬਿਕਰਮ ਸਿੰਘ ਮਜੀਠੀਆ ਅਤੇ ਜਲੰਧਰ ਦੇ ਸਮੂਹ ਮੀਡੀਆ ਕਰਮੀਆਂ ਵਲੋਂ ਪਿਛਲੇ ਦਿਨੀਂ ਹਾਦਸੇ ਵਿਚ ਵਿਛੜ ਗਏ ਹਿੰਦੂਸਤਾਨ ਟਾਇਮਜ਼ ਦੇ ਸੀਨੀਅਰ ਪੱਤਰਕਾਰ ਸ੍ਰੀ ਜਸਦੀਪ ਸਿੰਘ ਮਲਹੋਤਰਾ ਨੂੰ ਪ੍ਰੈਸ ਕਲੱਬ ਜਲੰਧਰ ਵਿਖੇ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਤੇ ਪੱਤਰਕਾਰਤਾ ਵਿਚ ਉਨ੍ਹਾਂ ਦੇ ਅਧੂਰੇ ਰਹਿ ਗਏੇ ਟੀਚੇ ਦੀ ਪੂਰਤੀ ਲਈ ਕੰਮ ਕਰਨ ਦਾ ਪ੍ਰਣ ਲਿਆ ਗਿਆ। 

ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਜਲੰਧਰ-ਪਠਾਨਕੋਟ ਸੜਕ 'ਤੇ ਇਕ ਸੜਕ ਹਾਦਸੇ ਵਿਚ ਸ੍ਰੀ ਮਲਹੋਤਰਾ ਸਦੀਵੀ ਵਿਛੋੜਾ ਦੇ ਗਏ ਸਨ। ੁਇਸ ਮੌਕੇ ਸ, ਮਜੀਠੀਆ ਨੇ ਕਿਹਾ ਕਿ  ਸ੍ਰੀ ਮਲਹੋਤਰਾ ਵਲੋਂ ਪੱਤਰਕਾਰੀ ਰਾਹੀਂ ਲੋਕ ਹਿੱਤਾਂ ਦੀ ਪੂਰਤੀ ਲਈ ਅਣਥੱਕ ਕੰਮ ਕੀਤਾ ਗਿਆ ਅਤੇ ਉਹ ਆਪਣੇ ਦੋਸਤ ਦੇ ਜਾਣ ਨਾਲ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮਲਹੋਤਰਾ ਵਲੋਂ ਉਨ੍ਹਾਂ ਨਾਲ ਲੋਕ ਮਸਲਿਆਂ ਸਬੰਧੀ ਲਗਾਤਾਰ ਗੱਲਬਾਤ ਕੀਤੀ ਜਾਂਦੀ ਸੀ ਅਤੇ ਸਕੂਲ ਪੱਧਰ 'ਤੇ ਵਾਤਾਵਰਣ ਦੀ ਸੰਭਾਲ ਲਈ ਪੜ੍ਹਾਈ ਕਰਵਾਉਣ ਲਈ ਉਨ੍ਹਾਂ ਵਲੋਂ ਲਗਾਤਾਰ ਜ਼ੋਰ ਦਿੱਤਾ ਗਿਆ ਸੀ ।  

ਸ ਮਜੀਠੀਆ ਨੇ ਕਿਹਾ ਕਿ ਜਦ ਉਨ੍ਹਾਂ ਨੇ ਬਤੌਰ ਲੋਕ ਸੰਪਰਕ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਮੈਂ ਵਿਭਾਗ ਨੂੰ ਪੱਤਰਕਾਰਾਂ ਦੀ ਸਮਾਜਿਕ ਸੁਰੱਖਿਆ ਲਈ ਯੋਜਨਾ ਬਣਾਉਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਵੀ ਹਾਦਸੇ ਵੇਲੇ ਪੱਤਰਕਾਰਾਂ ਨੂੰ ਮੁੱਖ ਮੰਤਰੀ ਤੱਕ ਪਹੁੰਚ ਕਰਨੀ ਪੈਂਦੀ ਸੀ, ਪਰ ਹੁਣ ਸਰਕਾਰ ਵਲੋਂ ਸਮੂਹ ਐਕਰੀਡੇਟਿਡ ਪੱਤਰਕਾਰਾਂ ਲਈ 5 ਲੱਖ ਦੀ ਐਕਸੀਡੈਂਟ ਬੀਮਾ ਸਕੀਮ ਸੁਰੂ ਕੀਤੀ ਗਈ ਹੈ । ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਨੇ ਅੱਜ ਇਸੇ ਸਕੀਮ ਤਹਿਤ 5 ਲੱਖ ਰੁਪਏ ਦਾ ਚੈਕ ਸ੍ਰ.ਮਲਹੋਤਰਾ ਦੇ ਪਰਿਵਾਰ ਨੂੰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਹੁਣ ਇਸ ਇੰਸੋਰੈਂਸ ਸਕੀਮ ਦਾ ਦਾਇਰਾ ਵਧਾਇਆ ਜਾ ਰਿਹਾ ਹੈ ਅਤੇ ਯੈਲੋ ਕਾਰਡ ਪੱਤਰਕਾਰਾਂ ਨੂੰ ਵੀ ਇਸ ਸਕੀਮ ਅਧੀਨ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਵਿਭਾਗ ਵਲੋਂ ਯੋਗ ਪੱਤਰਕਾਰਾਂ ਨੂੰ ਯੈਲੋ ਕਾਰਡ ਬਣਾ ਕੇ ਦੇਣ ਸਬੰਧੀ ਸ਼ਰਤਾਂ ਦਾ ਰਿਵਿਓ ਕਰਨ ਸਬੰਧੀ ਇਕ ਕਮੇਟੀ ਬਣਾਈ ਗਈ ਹੈ । ਉਨ੍ਹਾਂ ਨੇ ਸ੍ਰ.ਮਲਹੋਤਰਾ ਦੀ ਵਿਲੱਖਣ ਸਖਸ਼ੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਮੂਹ ਰਾਜਨੀਤਿਕ ਆਗੂਆਂ ਦੇ ਹਰਮਨ ਪਿਆਰੇ ਪੱਤਰਕਾਰ ਸਨ ਜਿਨ੍ਹਾਂ ਦੇ ਜਾਣ ਨਾਲ ਸਮਾਜ ਦੇ ਹਰੇਕ ਵਰਗ ਨੂੰ ਬਹੁਤ ਘਾਟਾ ਪਿਆ ਹੈ। ਉਨ੍ਹਾਂ ਨੇ ਮੀਡੀਆ ਵਲੋਂ ਸ੍ਰ.ਮਲਹੋਤਰਾ ਦੇ ਐਕਸੀਡੈਂਟ ਦੇ ਕੇਸ ਨੂੰ ਸਨਸਨੀਖੇਜ ਖ਼ਬਰ ਬਣਾਉਣ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੈ ਅਤੇ ਮੀਡੀਆ ਦੇ ਮੈਂਬਰਾਂ ਨੂੰ ਪੂਰੀ ਜਿੰਮੇਵਾਰੀ ਨਾਲ ਅਪਣਾ ਫਰਜ਼ਾ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਕਸੀਡੈਂਟ ਹਿਮਾਚਲ ਪ੍ਰਦੇਸ਼ ਦੇ ਅੰਦਰ ਹੋਇਆ ਹੈ ਜਿਸ ਦੀ ਹਿਮਾਚਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਲਗਾਤਾਰ ਹਿਮਾਚਲ ਸਰਕਾਰ ਨਾਲ ਸੰਪਰਕ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਇਸ ਹਾਦਸੇ ਸਬੰਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। 

ਸ੍ਰ.ਮਜੀਠੀਆ ਨੇ ਕਿਹਾ ਕਿ ਯੂਥ ਅਕਾਲੀ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਵਲੋਂ ਜਸਦੀਪ ਮਲਹੋਤਰਾ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ ਹੈ। ਸ੍ਰ.ਮਜੀਠੀਆ ਨੇ ਪ੍ਰੈਸ ਕਲੱਬ ਦੀ ਰੈਨੋਵੇਸ਼ਨ ਲਈ 5 ਲੱਖ ਰੁਪਏ ਦਾ ਚੈਕ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰ.ਮੇਜਰ ਸਿੰਘ ਨੂੰ ਭੇਟ ਕੀਤਾ। ਇਸ ਮੌਕੇ ਤੇ ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸਕੱਤਰ, ਸ੍ਰ੍ਹ.ਗੁਰਚਰਨ ਸਿੰਘ ਚੰਨੀ ਜ਼ਿਲ੍ਹਾ ਪ੍ਰਧਾਨੀ ਸ੍ਰੋਮਣੀ ਅਕਾਲੀ ਦਲ, ਸ੍ਰ.ਮੇਜਰ ਸਿੰਘ ਪ੍ਰਧਾਨ ਪੰਜਾਬ ਪ੍ਰੈਸ ਕਲੱਬ, ਸ੍ਰ.ਸਤਨਾਮ ਸਿੰਘ ਮਾਣਕ, ਸ੍ਰੀ ਜਤਿੰਦਰ ਪੰਨੂੰ, ਸ੍ਰੀ ਮਨੋਜ ਤ੍ਰਿਪਾਠੀ, ਸ੍ਰੀ ਰਾਜੀਵ ਭਾਸਕਰ, ਸ੍ਰੀ ਸੁਰਿੰਦਰ ਕੁਮਾਰ , ਸ੍ਰੀ ਆਈ.ਪੀ.ਸਿੰਘ ਅਤੇ ਸ੍ਰੀ ਦਿਨੇਸ਼ ਢੱਨ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਸ੍ਰ.ਜਸਦੀਪ ਸਿੰਘ ਮਲਹੋਤਰਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।