5 Dariya News

ਪੁਲਿਸ ਨੇ ਪਿੰਡ ਔਜਲਾ ਤੇ ਜੋਗੇਵਾਲ ਜੱਟਾਂ ਵਿਚ ਦਰਜ ਮਾਮਲੇ ਸੁਲਝਾਏ

ਐਸ.ਐਸ.ਪੀ ਨੇ ਕੀਤੀ ਪ੍ਰੈਸ ਕਾਨਫਰੰਸ

5 Dariya News

ਗੁਰਦਾਸਪੁਰ 06-Aug-2018

ਐਸ.ਐਸ.ਪੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀ ਦੱਸਿਆ ਕਿ ਥਾਣਾ ਕਲਾਨੋਰ ਦੇ ਪਿੰਡ ਔਜਲਾ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਤੇ ਐਫ.ਆਈ.ਆਰ ਦਰਜ ਕਰ ਲਈ ਗਈ ਹੈ। ਇਸ ਮੌਕੇ ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ), ਰਮਿੰਦਰ ਸਿੰਘ, ਰਾਜਨ ਸ਼ਰਮਾ, ਮਨਜੀਤ ਸਿੰਘ (ਸਾਰੇ ਡੀ.ਐਸ.ਪੀ) ਤੇ ਐਸ.ਐਚ.ਓਜ਼ ਅਮਨਦੀਪ ਸਿੰਘ ਰੰਧਾਵਾ ਮੋਜੂਦ ਸਨ। ਉਨਾਂ ਦੱਸਿਆ ਕਿ ਇਸੇ ਪਿੰਡ ਦੇ ਤਿੰਨ ਛੋਟੇ ਬੱਚੇ ਜਿਨਾਂ ਦੀ ਉਮਰ ਕਰੀਬ 7-8 ਸਾਲ ਹੈ ਵਲੋਂ ਅਣਜਾਨਪੁਣੇ ਵਿਚ ਇਹ ਗਲਤੀ ਹੋਈ । ਬੱਚਿਆਂ ਦੱਸਿਆ ਕਿ ਉਹ ਵੀ ਜਿਸ ਤਰਾਂ ਗ੍ਰੰਥੀ ਪਾਠੀ ਵਲੋਂ ਰੋਜਾਨਾ ਬੀੜ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਉਸੇ ਤਰਾਂ ਉਹ ਵੀ ਅਜਿਹਾ ਕਰਨ ਲੱਗੇ ਤਾਂ ਪਵਿੱਤਰ ਬੀੜ ਸਾਹਿਬ ਹੇਠਾਂ ਡਿੱਗ ਪਈ ਤੇ ਉਹ ਡਰ ਕੇ ਉਥੋ ਭੱਜ ਗਏ। ਐਸ.ਐਸ.ਪੀ ਨੇ ਦੱਸਿਆ ਕਿ ਜੂਵੇਨਾਇਲ ਐਕਟ ਤਹਿਤ ਬੱਚਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਐਸ.ਐਸ. ਪੀ ਨੇ ਅੱਗੇ ਦੱਸਿਆ ਕਿ ਬੀਤੇ ਦਿਨੀ ਥਾਣਾ ਧਾਰੀਵਾਲ ਦੇ ਪਿੰਡ ਜੋਗੋਵਾਲ ਜੱਟਾਂ ਵਿਖੇ ਇਕ ਲੜਕੀ ਜਿਸਦੀ ਉਮਰ ਕਰੀਬ 8 ਸਾਲ ਦੀ ਗੁੰਮ ਹੋਣ ਦੀ ਸ਼ਿਕਾਇਤ ਮਿਲ ਸੀ । ਜਿਸੇ ਤੇ ਪੁਲਿਸ ਨੇ ਸਾਰੀ ਰਾਤ ਸਰਚ ਅਭਿਆਨ ਚਲਾਇਆ ਤੇ ਲੜਕੀ ਦੀ ਲਾਸ਼ ਪਿੰਡ ਦੇ ਬਾਹਰਵਾਰ ਬਣੀ ਕੋਠੀ ਵਿਚੋਂ ਬਰਾਮਦ ਕੀਤੀ ਗਈ। ਲੜਕੀ ਦਾ ਗਲਾ ਘੁੱਟ ਕੇ ਮਾਰਨ ਨਾਲ ਮੋਤ ਕੀਤੇ ਜਾਣ ਦਾ ਖਦਸ਼ਾ ਹੈ ਤੇ ਲੜਕੀ ਦੇ ਹੱਥ-ਪੈਰ ਤਸਮਿਆਂ ਨਾਲ ਬੰਨੇ ਹੋਏ ਸਨ। ਪੁਲਿਸ ਨੇ ਮਾਮਲੇ ਦੀ ਤਹਿ ਤਕ ਅੱਪੜਿਦਆਂ ਪਤਾ ਲਗਾਇਆ ਕਿ ਇਸ ਮਗਰ ਪਿੰਡ ਦੇ ਹੀ ਲੜਕੇ ਜਿਸ ਦੀ ਉਮਰ ਕਰੀਬ 16 ਸਾਲ ਦਾ ਹੱਥ ਹੈ। ਲੜਕਾ ਫਰਾਰ ਹੈ, ਪੁਲਿਸ ਵਲੋਂ ਸਰਗਮਰੀ ਨਾਲ ਉਸਦੀ ਭਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਉਪਰੋਕਤ ਮਾਮਲਿਆਂ ਸਬੰਧੀ ਐਸ.ਪੀ (ਡੀ) ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਟੀਮ ਵਲੋਂ ਜਾਂਚ ਕੀਤੀ ਜਾ ਰਹੀ ਹੈ।