5 Dariya News

ਚਾਕ ਮੈਕਿੰਗ ਵਿਚ ਸਪੈਸ਼ਲ ਰਿਸੋਰਸ ਸੈਂਟਰ , ਲਿੱਤਰ ਸਰਕਾਰੀ ਪ੍ਰਾਇਮਰੀ ਸਕੂਲ ਗੁਰਦਾਸਪੁਰ ਬਣਿਆ ਪੰਜਾਬ ਦਾ ਪਹਿਲਾ ਜ਼ਿਲਾ

ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵਲੋਂ ਚਾਕ ਬਣਾਉਣ ਵਾਲੇ ਪ੍ਰੋਜੈਕਟ ਦਾ ਉਦਘਾਟਨ, ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੂਲ ਦੇ ਕੰਪਲੈਕਸ ਵਿਖੇ ਪੌਦੇ ਵੀ ਲਗਾਇਆ

5 Dariya News

ਗੁਰਦਾਸਪੁਰ 06-Aug-2018

ਵਿਪੁਲ ਉਜਵਲ ਡਿਪਟੀ ਕਮਿਸ਼ਨਰ ਵਲੋਂ ਅੱਜ ਸਥਾਨਕ ਸਪੈਸ਼ਲ ਰਿਸੋਰਸ ਸੈਂਟਰ ਪ੍ਰਾਇਮਰੀ ਸਕੂਲ ਲਿੱਤਰ ਬੱਚਿਆਂ ਵਲੋਂ ਖੁਦ ਚਾਕ ਬਣਾਉਣ ਵਾਲੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਤੇ ਬੱਚਿਆਂ ਦੀ ਹੌਸਲਾਂ ਅਫਜਾਈ ਕੀਤੀ ਗਈ। ਡਿਪਟੀ ਕਮਿਸ਼ਨਰ ਉਜਵਲ ਨੇ ਬੱਚਿਆਂ ਵਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਵਧੀਆਂ ਵਾਤਾਵਰਣ ਤੇ ਮੌਕੇ ਪ੍ਰਦਾਨ ਕਰਨ ਦੀ ਜਰੂਰਤ ਹੈ, ਇਨਾਂ ਅੰਦਰ ਵੀ ਅਸੀਮ ਕਲਾ ਤੇ ਹੁਨਰ ਹੈ। ਸਿਰਫ ਲੋੜ ਹੈ ਤਾਂ ਇਸ ਹੁਨਰ ਨੂੰ ਤਰਾਸ਼ਣ ਦੀ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲੇ ਅੰਦਰ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੂੰ ਅੱਗੇ ਵੱਧਣ ਦੇ ਵੱਧ ਤੋਂ ਵੱਧ ਮੋਕੇ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਇਨਾਂ ਬੱਚਿਆਂ ਦੀ ਹਰ ਸਹੂਲਤ ਦਾ ਵਿਸ਼ੇਸ ਖਿਆਲ ਰੱਖਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਥਾਨਕ ਸਪੈਸ਼ਲ ਰਿਸੋਰਸ ਸੈਂਟਰ ਪ੍ਰਾਇਮਰੀ ਸਕੂਲ ਲਿੱਤਰ ਵਿਖੇ ਜਿਥੇ 40 ਵਿਸ਼ੇਸ ਲੋੜਾਂ ਵਾਲੇ ਬੱਚੇ ਪੜ੍ਹਦੇ ਹਨ ਵਲੋਂ ਵੱਖ-ਵੱਖ ਵੋਕੇਸ਼ਨਲ ਪ੍ਰੋਜੈਕਟ ਚਲਾਏ ਜਾ ਰਹੇ ਹਨ ਹਨ। ਇਨਾਂ ਬੱਚਿਆਂ ਵਲੋਂ ਖੁਦ ਪੈੱਨ ਤਿਆਰ ਕੀਤੇ ਜਾ ਰਹੇ ਹਨ, ਜੋ ਪੰਜਾਬ ਵਿਚ ਪਹਿਲਾ ਅਜਿਹਾ ਸੈਂਟਰ ਹੈ ਜਿਥੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਵਲੋਂ ਖੁਦ ਪੈੱਨ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਵਲੋਂ ਮੋਮਬੱਤੀਆਂ , ਸ਼ਗਨ ਵਾਲੇ ਤੇ ਸਧਾਰਨ ਲਿਫਾਫੇ ਅਤੇ ਕੱਚੇ ਮਟੀਰੀਅਲ ਤੋਂ ਖਿਡੋਣੇ ਤਿਆਰ ਕੀਤੇ ਜਾਂਦੇ ਹਨ ਅਤੇ ਅੱਜ ਚਾਕ ਬਣਾਉਣ ਵਾਲੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। 

ਉਨਾਂ ਅੱਗੇ ਦੱਸਿਆ ਕਿ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੂੰ ਮੁਫਤ ਪੜ੍ਹਾਈ ਦੇ ਨਾਲ ਨਾਲ ਮਿਊਜਿਕ ਦੀ ਸਿਖਾਲਈ ਵੀ ਪ੍ਰਦਾਨ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਨਾਂ ਬੱਚਿਆਂ ਨੇ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੱਲਾਂ ਮਾਰੀਆਂ ਹਨ ਅਤੇ ਗਣਤੰਤਰ ਤੇ ਅਜ਼ਾਦੀ ਦਿਵਸ ਮੌਕੇ ਇਨਾਂ ਬੱਚਿਆਂ ਵਲੋਂ ਆਪਣੀ ਵਿਸ਼ੇਸ ਪੇਸ਼ਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਜਿਲਾ ਸਿੱਖਿਆ ਅਫਸਰ (ਪ) ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਜ਼ਿਲੇ ਅੰਦਰ ਵੱਖ –ਵੱਖ ਸਕੂਲਾਂ ਅੰਦਰ ਕੁਲ 3900 ਵਿਸ਼ੇਸ ਲੋੜਾਂ ਵਾਲੇ ਬੱਚੇ ਹਨ। ਸਰਕਾਰੀ ਪਾਇਮਰੀ ਸਕੂਲ ਲਿੱਤਰ, ਧਰਮਪੁਰਾ ਕਾਲੋਨੀ ਬਟਾਲਾ ਤੇ ਵੱਖ-ਵੱਖ ਸਕੂਲਾਂ ਅੰਦਰ ਸੈਂਟਰ ਸਥਾਪਿਤ ਹਨ। ਕੁਲ 12 ਸਪੈਸ਼ਲ ਅਧਿਆਪਕ ਹਨ। ਇਕ ਸਪੈਸ਼ਲ ਐਜੂਕੇਟਰ ਅਤੇ 120 ਵਲੰਟੀਅਰ ਕੰਮ ਕਰ ਰਹੇ ਹਨ। ਵਿਸ਼ੇਸ ਲੋੜਾਂ ਵਾਲੇ ਬੱਚਿਆਂ ਵਿਚ ਐਮ.ਆਰ. ਬਲਾਈਂਡ, ਪਾਰਸ਼ੀਅਲ ਬਲਾਈਂਡ ਤੇ ਵਿਜ਼ੂਅਲ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਸਹਿਯੋਗ ਦੇ ਰਹੀਆਂ ਹਨ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੂਲ ਦੇ ਕੰਪਲੈਕਸ ਵਿਖੇ ਪੋਦਾ ਵੀ ਲਗਾਇਆ ਗਿਆ ਕੇ ਬੱਚਿਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜਿਥੇ ਪੋਦੇ ਲਗਾਉਣ ਜਰੂਰੀ ਹਨ ਉਸ ਦੇ ਨਾਲ ਨਾਲ ਪੋਦਿਆਂ ਦੀ ਸੰਭਾਲ ਵੀ ਅਤਿ ਜਰੂਰੀ ਹੈ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਪ) ਸ੍ਰੀ ਸਲਵਿੰਦਰ ਸਿੰਘ ਸਿੰਘ ਸਮਰਾ , ਡਿਪਟੀ ਡੀ.ਈ.ਓ (ਪ) ਬਲਬੀਰ ਸਿੰਘ,  ਸ੍ਰੀ ਅਮਰੀਕ ਸਿੰਘ ਆਈ.ਈ.ਡੀ ਕੁਆਰਡੀਨੇਟਰ ਤੇ ਲੈਕਚਰਾਰ ਜੋਧ ਸਿੰਘ ਵੀ ਮੋਜੂਦ ਸਨ।