5 Dariya News

ਗੱਜੂਮਾਜਰਾ ਦੇ ਸਰਕਾਰੀ ਸਕੂਲ 'ਚ ਲਾਇਆ ਸਾਇੰਸ ਮੇਲਾ

5 Dariya News

ਪਟਿਆਲਾ 04-Aug-2018

ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ ਪ੍ਰਾਜੈਕਟ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਵਿਖੇ ਸਾਇੰਸ ਮੇਲਾ ਲਗਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਮੰਜੂ ਭੱਟੀ ਦੀ ਅਗਵਾਈ ਹੇਠ ਸਮੂਹ ਸਟਾਫ਼ ਦੀ ਸ਼ਮੂਲੀਅਤ ਅਤੇ ਸਹਿਯੋਗ ਸਦਕਾ 6ਵੀਂ ਤੋਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸਾਇੰਸ ਦੀਆਂ ਲਗਪਗ 100 ਕਿਰਿਆਵਾਂ ਪ੍ਰਦਰਸ਼ਤ ਕੀਤੀਆਂ। ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਬੇਅੰਤ ਸਿੰਘ ਅਤੇ ਕਮੇਟੀ ਮੈਂਬਰਾਂ ਸਮੇਤ ਪਿੰਡ ਦੇ ਪਤਵੰਤੇ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ। ਸਕੂਲ ਸਟਾਫ਼ ਦੇ ਯੋਗਦਾਨ ਸਦਕਾ ਸਾਇੰਸ ਬਲਾਕ ਮੈਂਟਰ ਗਗਨਦੀਪ ਕੌਰ ਅਤੇ ਸਾਇੰਸ ਅਧਿਆਪਕਾ ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਸਨੇਹਦੀਪ ਦੀ ਦੇਖ ਰੇਖ ਹੇਠ ਇਹ ਮੇਲਾ ਕਾਮਯਾਬ ਰਿਹਾ। ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।