5 Dariya News

ਪੰਜਾਬ ਸਰਕਾਰ ਦੇ ਡੇਪੋ ਪ੍ਰੋਗਰਾਮ ਵਿੱਚ ਪਠਾਨਕੋਟ ਪੁਲਿਸ ਨਿਭਾ ਰਹੀ ਹੈ ਅਹਿਮ ਯੋਗਦਾਨ

ਨਸੇਂ ਦੀ ਦਲਦਲ ਚੋਂ ਬਾਹਰ ਕੱਢਣ ਦੇ ਉਦੇਸ ਨਾਲ ਨੋਜਵਾਨਾਂ ਅਤੇ ਮਾਪਿਆਂ ਨੂੰ ਕੀਤਾ ਜਾ ਰਿਹਾ ਹੈ ਜਾਗਰੁਕ

5 Dariya News

ਪਠਾਨਕੋਟ 03-Aug-2018

ਜਿਲ੍ਹਾ ਪਠਾਨਕੋਟ ਅੰਦਰ ਜਿੱਥੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ, (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋਜ ਮੈਂਬਰ ਪੰਜਾਬ ਸਰਕਾਰ ਦੇ ਬਹੁਪੱਖੀ ਪ੍ਰੋਗਰਾਮ ਤਹਿਤ 'ਨਸ਼ੇ ਦੀ ਦੁਰਵਰਤੋਂ ਨੂੰ ਰੋਕਣ ਲਈ ਰਾਤ ਦਿਨ ਮਿਹਨਤ ਕਰ ਰਹੇ ਹਨ ਉੱਥੇ ਹੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਅਤੇ ਜਿਲ੍ਹਾ ਪਠਾਨਕੋਟ ਅਧੀਨ ਆਉਂਦੇ 10 ਪੁਲਿਸ ਥਾਨਿਆਂ ਦੇ ਐਸ.ਐਚ.ਓੁਜ ਅਤੇ ਹੋਰ ਪੁਲਿਸ ਅਧਿਕਾਰੀ ਨਸ਼ੇ ਨੂੰ ਰੋਕਣ ਦੇ ਲਈ ਅਹਿਮ ਭੁਮਿਕਾ ਨਿਭਾ ਰਹੇ ਹਨ। ਜਿਸ ਅਧੀਨ ਪੰਜਾਬ ਪੁਲਿਸ ਵੱਲੋਂ ਪਿੰਡ ਪਿੰਡ ਵਿੱਚ ਜਾਗਰੁਕਤਾ ਸੈਮੀਨਾਰ ਲਗਾ ਕੇ ਅਤੇ ਜਾਗਰੁਕਤਾ ਕੈਂਪ ਲਗਾ ਕੇ ਨੋਜਵਾਨਾਂ ਨੂੰ ਡੇਪੋ ਬਣਾਇਆ ਜਾ ਰਿਹਾ ਹੈ ਅਤੇ ਨਾਲ ਹੀ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲਣ ਦੇ ਲਈ ਨੋਜਵਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਜਿੱਥੇ ਪਿੰਡਾਂ ਅੰਦਰ ਸੈਮੀਨਾਰ ਲਗਾਕੇ, ਮੀਟਿੰਗਾਂ ਕਰ ਕੇ, ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਤੋਂ ਇਲਾਵਾ ਪਿੰਡਾਂ ਅੰਦਰ ਸ੍ਰੀ ਗੁਰੂ ਦੁਆਰਾ ਸਹਿਬ ਅੰਦਰ ਵੀ ਲੋਕਾਂ ਨੂੰ ਸੰਦੇਸ ਦਿੱਤਾ ਜਾ ਰਿਹਾ ਹੈ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਹੋਰਨਾਂ ਲੋਕਾਂ ਨੂੰ ਵੀ ਡੇਪੋ ਬਣਾ ਕੇ ਇਸ ਮੂਹਿੰਮ ਦੇ ਭਾਗੀਦਾਰ ਬਣਨ। ਇਸ ਸਬੰਧੀ ਜਿਲ੍ਹਾ ਪਠਾਨਕੋਟ ਦੇ ਐਸ.ਐਸ.ਪੀ. ਸ੍ਰੀ ਵਿਵੇਕਸੀਲ ਸੋਨੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਨੋਜਵਾਨਾਂ ਅਤੇ ਮਾਪਿਆਂ ਨੂੰ ਵੀ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡੇਪੋ ਪ੍ਰੋਗਰਾਮ ਅਧੀਨ ਪਿਛਲੇ ਦਿਨਾਂ ਦੋਰਾਨ ਪਠਾਨਕੋਟ ਪੁਲਿਸ ਅਤੇ ਹਿਮਾਚਲ ਪੁਲਿਸ ਵੱਲੋਂ ਇਕ ਸਾਝੇ ਆੱਪਰੇਸਨ ਦੋਰਾਨ ਚੱਕੀ ਦੇ ਨਾਲ ਲਗਦੇ ਖੇਤਰ ਅੰਦਰ ਛਾਪੇਮਾਰੀ ਕੀਤੀ ਗਈ। 

ਜਿਸ ਦੇ ਬਹੁਤ ਹੀ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ। ਇਹ ਹੀ ਨਹੀਂ ਹਰ ਰੋਜ ਚੱਕੀ ਦੇ ਨਾਲ ਲਗਦੇ ਖੇਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਲ੍ਹੇ ਅੰਦਰ ਸੁਨਸਾਨ ਖੇਤਰਾਂ ਅੰਦਰ, ਸਮਸਾਨ ਘਾਟਾਂ ਅੰਦਰ , ਪੁਰਾਣੀਆਂ ਖੰਡਰ ਬਣੀਆਂ ਇਮਾਰਤਾਂ ਅੰਦਰ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ ਹੈ ਨੋਜਵਾਨ ਜੋ ਨਸ਼ੇ ਦੀ ਦਲਦਲ ਚੋਂ ਫਸ਼ੇ ਹੋਏ ਹਨ ਉਨ੍ਹਾਂ ਨੋਜਵਾਨਾਂ ਦਾ ਇਲਾਜ ਕਰਵਾ ਕੇ ਇਕ ਨਵਾਂ ਜੀਵਨ ਉਨ੍ਹਾਂ ਨੂੰ ਪ੍ਰਦਾਨ ਕਰਨਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਣਾ। ਡਾ. ਅਮਿਤ ਮਹਾਜਨ  ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਸਾਰੇ ਪੰਜਾਬ ਅੰਦਰ ਇਕ ਮੁਹਿੰਮ ਦੀ ਸੁਰੂਆਤ ਕੀਤੀ ਗਈ ਸੀ ਜਿਸ ਅਧੀਨ ਬਹੁਪੱਖੀ ਪ੍ਰੋਗਰਾਮ 'ਨਸ਼ੇ ਦੀ ਦੁਰਵਰਤੋਂ ਰੋਕਣ ਲਈ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਇਸ ਨਾਲ ਜੋੜਿਆ ਗਿਆ ਹੈ। ਜਿਸ ਅਧੀਨ ਸਬ ਡਿਵੀਜਨ ਮਿਸ਼ਨ ਟੀਮਾਂ ਵੀ ਤਿਆਰ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਪੁਲਿਸ ਵਿਭਾਗ ਦੇ ਨੋਡਲ ਅਫਸਰ ਡੀ.ਐਸ.ਪੀਜ, ਸਾਰੇ ਪੁਲਿਸ ਥਾਣਿਆਂ ਦੇ ਐਸ.ਐਚ.ਓਜ਼, ਸੀ.ਡੀ.ਪੀ.ਓਜ., ਬੀ.ਡੀ.ਪੀ.ਓਜ਼, ਹੈਲਥ ਵਿਭਾਗ ਦੇ ਅਧਿਕਾਰੀ ਅਤੇ ਹੋਰਨਾਂ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿੰਡ ਪੱਧਰ ਅਤੇ ਵਾਰਡ ਪੱਧਰ ਤੇ ਵੀ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਅਪਣਾ ਕਾਰਜ ਕਰ ਰਹੀਆਂ ਹਨ। ਜਿਸ ਅਧੀਨ ਪਿੰਡਾਂ ਵਿੱਚ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਅਤੇ ਨੋਜਵਾਨਾਂ ਨੂੰ ਨਸ਼ੇ ਖਿਲਾਫ ਜਾਗਰੁਕ ਕੀਤਾ ਜਾ ਰਿਹਾ ਹੈ।