5 Dariya News

ਪੜ੍ਹੋ ਪੰਜਾਬ ਮੁਹਿੰਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਾਇੰਸ ਮੇਲਾ ਲਗਾਇਆ

5 Dariya News

ਬਰਨਾਲਾ 03-Aug-2018

ਪੜ੍ਹੋ ਪੰਜਾਬ ਮੁਹਿੰਮ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਾਇੰਸ ਮੇਲਾ ਲਗਾਇਆ ਗਿਆ। ਮੇਲੇ ਦੀ ਸ਼ੁਰੂਆਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿਵਪਾਲ ਵਲੋਂ ਰਿਬਨ ਕੱਟ ਕੇ ਕੀਤੀ ਗਈ। ਸਕੂਲ ਦੀ ਐਸ. ਐਮ. ਸੀ. ਦੇ ਚੇਅਰਮੇਨ ਜਸਪਾਲ ਸਿੰਘ, ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਤੇ ਐਸ. ਐਮ. ਸੀ. ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਵੀ ਇਸ ਮੌਕੇ ਹਾਜਰ ਸਨ।  ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿਵਪਾਲ ਨੇ ਹਰ ਬੱਚੇ ਕੋਲ ਜਾ ਕੇ ਹਰੇਕ ਕਿਰਿਆ ਦੀ ਪੂਰੀ ਜਾਣਕਾਰੀ ਹਾਸਲ ਕੀਤੀ। ਸਕੂਲ ਐਸ. ਐਮ. ਸੀ. ਤੇ ਪਿੰਡ ਦੇ ਪਤਵੰਤੇ ਸੱਜਣਾਂ ਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਵਪਾਲ ਨੇ ਕਿਹਾ ਕਿ ਅੱਜ ਇਸ ਸਾਇੰਸ ਮੇਲੇ ਵਿਚ ਆ ਕੇ ਇਸ ਤਰਾਂ ਲੱਗਦਾ ਹੈ ਕਿ ਸਾਰਾ ਸਕੂਲ ਹੀ ਸਾਇੰਸ ਦੇ ਰੰਗ ਵਿਚ ਹੈ। ਸਕੂਲ ਪ੍ਰਿੰਸੀਪਲ ਤੇ ਸਾਇੰਸ ਅਧਿਆਪਕਾਂ ਦਾ ਇਹ ਬਹੁਤ ਹੀ ਚੰਗਾ ਉਪਰਾਲਾ ਹੈ। ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਪ੍ਰੈਕਟੀਕਲ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।  ਇਸ ਮੇਲੇ ਵਿਚ ਸਾਇੰਸ ਦੀਆਂ ਕਿਰੀਆਵਾਂ ਵਿਚ  ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ ਤੇ ਇਸ ਮੇਲੇ ਵਿਚ 150 ਕਿਰੀਆਵਾਂ ਵਿਦਿਆਰਥੀਆਂ ਵਲੋਂ ਪ੍ਰਦਸ਼ਨ ਕੀਤਾ ਗਿਆ। ਇਹ ਸਾਇਕ ਕਿਰਿਆਵਾਂ ਸਾਇੰਸ ਅਧਿਆਪਕਾਂ ਅਮਰਿੰਦਰ ਕੌਰ, ਗੁਰਮੀਤ ਕੌਰ, ਪੂਨਮ ਸ਼ਰਮਾਂ ਤੇ ਬਲਵੰਤ ਸਿੰਘ ਦੇ ਨਿਰਦੇਸਾਂ ਅਧੀਨ ਤਿਆਰ ਕੀਤੀਆਂ ਗਈਆਂ ਸਨ।

ਇਸ ਮੇਲੇ ਵਿਚ ਪੁੱਜੇ ਡੀ. ਐਮ. ਹਰੀਸ ਕੁਮਾਰ ਤੇ ਬੀ.ਐਮ. ਨਵਦੀਪ ਕੁਮਾਰ ਨੇ ਕਿਹਾ ਪੜ੍ਹੋ ਪੰਜਾਬ ਅਧੀਨ ਕਰਵਾਏ ਜਾਂਦੇ ਇਨ੍ਹਾਂ ਮੇਲਿਆਂ ਦਾ ਮੰਤਵ ਬੱਚਿਆਂ ਨੂੰ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਦੀ ਜਾਣਕਾਰੀ ਦੇਣਾ ਵੀ ਹੈ। ਸਾਇੰਸ ਮੇਲੇ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਪਹੁੰਚ ਕੇ ਨਿੱਕੇ ਵਿਗਿਆਨੀਆਂ ਵਲੋਂ ਤਿਆਰ ਕਿਰਿਆਵਾਂ ਰੁਚੀ ਨਾਲ ਵੇਖੀਆਂ। ਇਸ ਮੌਕੇ ਨਾਨ-ਸਾਇੰਸ ਅਧਿਆਪਕਾਂ ਦਾ ਕੁਇਜ ਮੁਕਾਬਲਾ ਵੀ ਡੀ. ਐਮ. ਹਰੀਸ਼ ਕੁਮਾਰ ਵਲੋਂ ਕਰਵਾਇਆ ਗਿਆ। ਇਸ ਸਾਇੰਸ ਮੇਲੇ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ, ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ, ਰੋਜ ਵੈਲੀ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵੀ ਹਿੱਸਾ ਲਿਆ ਗਿਆ। ਇਸ ਸਾਇੰਸ ਮੇਲੇ ਵਿਚ  ਐਸ. ਐਮ. ਸੀ. ਮੈਂਬਰ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਵੀਰਪਾਲ ਕੌਰ, ਰੇਖਾ ਜਿੰਦਲ, ਪ੍ਰੀਤਮ ਸਿੰਘ ਜੋਧਪੁਰ, ਗੁਰਜੀਤ ਕੌਰ, ਗੁਰਮੀਤ ਸਿੰਘ, ਕੁਲਵਿੰਦਰ ਕੌਰ, ਅੰਮਿਤਪਾਲ ਸਿੰਘ, ਗੁਰਵਿੰਦਰ ਸਿੰਘ ਐਕਟਿੰਗ ਸਰਪੰਚ, ਜਗਦੇਵ ਸਿੰਘ ਪੰਚ, ਮਲਕੀਤ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ ਬੀਰਾ, ਸਕੂਲ ਸਟਾਫ਼ ਵਿਚ ਬਲਬੀਰ ਸਿੰਘ, ਜਤਿੰਦਰ ਜੋਸ਼ੀ, ਮੈਡਮ ਯੁਵਰਾਜ, ਮੈਡਮ ਲਲੀਤਾ, ਰਮਨਦੀਪ ਕੌਰ, ਪੁਨਮ ਸ਼ਰਮਾ, ਗੁਰਮੀਤ ਕੌਰ, ਰੁਪਿੰਦਰ ਕੌਰ, ਰਿਸੂ ਮੋਦੀ, ਕਿਰਨਾ ਕੌਰ, ਸਰੋਜ ਬਾਲਾ, ਅਮਨਦੀਪ ਕੌਰ, ਆਸ਼ਾ ਰਾਣੀ, ਸਨੇਹ ਲਤਾ, ਮਾਸਟਰ ਇੰਦਰਜੀਤ, ਜਸਮੇਲ ਸਿੰਘ, ਰਜੇਸ ਕੁਮਾਰ ਵੀ ਹਾਜ਼ਰ ਸਨ।