5 Dariya News

ਨਗਰ ਨਿਗਮ ਨੇ ਡੇਂਗੂ ਦੇ ਲਾਰਵੇ ਸਬੰਧੀ ਕੀਤੀ ਗਈ ਚੈਕਿੰਗ, ਕੂਲਰ ਅਤੇ ਕੰਨਟੇਨਰ ਕਰਵਾਏ ਸਾਫ

ਨਗਰ ਨਿਗਮ ਦੁਆਰਾ ਚਲਾਈ ਗਈ ਸਫਾਈ ਮੁਹਿੰਮ ਤਹਿਤ ਕੀਤੀ ਪਾਰਕਾਂ ਦੀ ਸਫਾਈ

5 Dariya News

ਐਸ.ਏ.ਐਸ. ਨਗਰ (ਮੁਹਾਲੀ) 03-Aug-2018

ਸੁਰਿੰਦਰ ਕੁਮਾਰ ਸੈਨੇਟਰੀ ਇੰਸਪੈਕਟਰ ਅਤੇ ਫੈਸੀਨੇਟਰ ਇੰਦਰਜੀਤ ਕੌਰ ਅਤੇ ਵੰਦਨਾ ਦੀ ਅਗਵਾਈ ਵਾਲੀ ਨਗਰ ਨਿਗਮ ਦੀ ਟੀਮ ਵੱਲੋਂ ਫੇਜ਼-11 ਵਿੱਚ ਡੇਂਗੂ ਦੇ ਲਾਰਵੇ ਅਤੇ ਸੈਨੀਟੇਸ਼ਨ ਸਬੰਧੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਗਰ ਨਿਗਮ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਇਸੇ ਤਹਿਤ ਘਰਾਂ ਅਤੇ ਹੋਰਨਾਂ ਥਾਵਾਂ 'ਤੇ ਪਏ ਕੂਲਰਾਂ/ਕੰਨਟੇਨਰਾਂ ਦੀ  ਸਫਾਈ ਕਰਵਾਈ ਗਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਫਾਈ ਰੱਖਣ ਲਈ ਪ੍ਰੇਰਿਆ ਗਿਆ। ਇਸੇ ਦੌਰਾਨ ਫੇਜ਼-11 ਵਿਖੇ ਪਾਰਕਾਂ ਦੇ ਆਲੇ-ਦੁਆਲੇ ਸਾਫ-ਸਫਾਈ ਮੁਹਿੰਮ ਚਲਾਈ ਗਈ । ਇਸ ਦੇ ਨਾਲ-ਨਾਲ ਹੀ  ਫੇਜ਼-11 ਮਾਰਕੀਟ ਵਿੱਚ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਕਰਨ ਦੀ ਥਾਂ 100 ਫੀਸਦ ਗਲਣਯੋਗ ਤੇ ਵਾਤਾਵਰਨ ਪੱਖੀ ਲਿਫਾਫੇ ਵਰਤਣ ਲਈ ਦੁਕਾਨਦਾਰਾਂ/ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਖੁਲ•ੇ ਵਿੱਚ ਸ਼ੋਚ (ਓ.ਡੀ.ਐਫ) ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ  ਗਿਆ।