5 Dariya News

ਐਨੀਜ਼ ਸਕੂਲ ਵਲੋਂ ਅੰਤਰ ਰਾਸ਼ਟਰੀ ਪੱਧਰ ਦੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ

ਇਲਾਕੇ ਦੇ ਬੱਚਿਆਂ ਲਈ ਖੇਡਾਂ ਨਾਲ ਜੋੜਨ ਦਾ ਚੁੱਕੀ ਜਿੰਮੇਵਾਰੀ

5 ਦਰਿਆ ਨਿਊਜ਼

ਖਰੜ 21-Sep-2013

ਐਨੀਜ਼ ਸਕੂਲ ਮੋਹਾਲੀ ਅਤੇ ਖਰੜ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਉਨਾਂ ਦੇ ਸਪੁਰਨ ਵਿਕਾਸ ਦੇ ਮੰਤਵ ਨਾਲ ਕੈਂਪਸ ਵਿਚ ਵੱਖ ਵੱੱਖ ਖੇਡ ਅਕੈਡਮੀਆਂ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਇਨਾਂ ਅਕੈਡਮੀਆਂ ਵਿਚ  ਕਿਸੇ ਵੀ ਸਕੁਲ ਦਾ ਬੱਚਾ ਟਰੇਨਿੰਗ ਲੈ ਸਕਦਾ ਹੈ । ਇਸੇ ਕੜੀ 'ਚ ਪਹਿਲੀ ਸ਼ੁਰੂਆਤ ਖਰੜ ਕੈਂਪਸ ਵਿਖੇ ਅੰਤਰਾਸ਼ਟਰੀ ਪੱਧਰ ਦੀ  ਕ੍ਰਿਕਟ  ਅਕੈਡਮੀ ਦੀ ਸ਼ੁਰਆਤ ਕਰ ਦਿਤੀ ਗਈ ਹੈ । ਇਸ ਅਕੈਡਮੀ ਦਾ ਉਦਘਾਟਨ ਸਾਹਿਬ ਸਿੰਘ ਵਡਾਲੀ, ਦੀਦਾਰ ਸਿੰਘ ਸੋਹਾਣਾ  ਅਤੇ ਯੂਥ ਅਕਾਲੀ ਲੀਡਰ ਅਮਨਦੀਪ ਸਿੰਘ ਨੇ ਇਸ ਦਾ ਉਦਘਾਟਨ ਕੀਤਾ । ਇਸ ਅਕੈਡਮੀ ਦੇ ਉਦਘਾਟਨੀ ਸਮਾਰੋਹ  ਮੌਕੇ ਐਨੀਜ਼ ਸਕੂਲ ਦੇ ਚੇਅਰਮੈਨ ਅਨੀਤ ਗੋਇਲ ਨੇ ਜਾਣਕਾਰੀ ਦਿਤੀ ਕਿ ਚੰਡੀਗੜ੍ਹ ਅਤੇ ਮੋਹਾਲੀ ਵਰਗੇ ਸ਼ਹਿਰਾਂ ਦੇ ਬਿਲਕੁਲ ਨੇੜੇ ਹੁੰਦੇ ਹੋਏ ਵੀ ਖਰੜ ਦੇ ਬੱਚੇ ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਉਹੋ ਜਿਹੀਆਂ ਸੁਵਿਧਾਵਾਂ ਨਹੀਂ ਲੈ ਪਾਉਂਦੇ ਹਨ । ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਜਿਥੇ ਪਹਿਲਾਂ ਐਨੀਜ਼ ਦੀ ਸ਼ੁਰੂਆਤ ਕੀਤੀ ਗਈ ਸੀ ਉਥੇ ਹੀ ਇਥੋਂ ਦੇ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਟਰੇਨਿੰਗ ਦੇਣ ਦੇ ਮੰਤਵ ਨਾਲ ਕ੍ਰਿਕਟ  ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਹੈ ਜਦ ਕਿ ਸਕੇਟਿੰਗ ਅਤੇ ਟੈਨਿਸ ਅਕੈਡਮੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ । ਉਨਾਂ ਦੱਸਿਆਂ ਕਿ ਇਨਾਂ ਅਕੈਡਮੀਆਂ 'ਚ ਖਰੜ ਦੇ ਕਰੀਬ 70 ਬੱਚੇ ਖੇਡਾਂ ਵਿਚ ਟਰੇਨਿੰਗ  ਲੈ ਰਹੇ ਹਨ ।

ਅਨੀਤ ਗੋਇਲ ਨੇ ਕ੍ਰਿਕਟ ਅਕੈਡਮੀ ਦੀ ਮੈਂਬਰਸ਼ਿਪ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਅਕੈਡਮੀ ਚੰਡੀਗੜ੍ਹ ਦੀ ਟੀ 20 ਕ੍ਰਿਕਟ ਅਕੈਡਮੀ ਤੋਂ ਐਫੀਲੇਟਿਡ ਹੈ । ਇਸ ਅਕੈਡਮੀ ਵਿਚ ਅੱਠ ਸਾਲ ਤੋਂ ਬਾਈ ਸਾਲ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ,ਜਦ ਕਿ ਟੇਰਨਿੰਗ ਦਾ ਸਮਾਂ ਸਵੇਰੇ ਪੰਜ ਵਜੇ ਤੋਂ 7 ਵਜੇ ਤੱਕ ਅਤੇ ਸ਼ਾਮ ਦਾ ਸਮਾਂ ਚਾਰ ਤੋਂ ਸੱਤ ਵਜੇ ਤੱਕ ਦਾ ਹੋਵੇਗਾ । ਉਨਾਂ ਦੱਸਿਆਂ ਕਿ ਬੱਚਿਆਂ ਨੂੰ ਟਰੇਨਿੰਗ ਦੇਣ ਲਈ ਦੋ ਕਾਬਿਲ ਕੋਚ ਰੱਖੇ ਗਏ ਹਨ । ਚੇਅਰਮੈਨ ਗੋਇਲ ਅਨੁਸਾਰ ਇਸ ਅਕੈਡਮੀ ਵਿਚ ਨਾ ਸਿਰਫ਼ ਬੱਚਿਆਂ ਨੂੰ ਖੇਡਾਂ ਲਈ ਤਿਆਰ ਕੀਤਾ ਜਾਵੇਗਾ ਬਲਕਿ ਉਨਾਂ ਨੂੰ ਕੌਮੀ ਪੱਧਰ  ਦੇ ਮੈਚਾਂ ਵਿਚ ਵੀ ਹਿੱਸਾ ਲੈਣ ਲਈ ਲਿਜਾਇਆ ਜਾਵੇਗਾ ।