5 Dariya News

ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣ ਤੋਂ ਪਹਿਲਾਂ ਟ੍ਰੈਵਲ ਏਜੰਟਾਂ ਸਬੰਧੀ ਜਾਣਕਾਰੀ ਹਾਸਿਲ ਕਰ ਲੈਣ ਵਿਦਿਆਰਥੀ- ਦੀਪਕ ਪਾਰੀਕ

ਸਾਈਬਰ ਕਰਾਈਮ ਸਬੰਧੀ ਬਣੇ ਕਾਨੂੰਨ ਬਾਰੇ ਜਾਣਕਾਰੀ ਕੀਤੀ ਸਾਂਝੀ, ਬ੍ਰਿਜਿੰਦਰਾ ਕਾਲਜ ਵਿਖੇ ਕਰਵਾਇਆ ਗਿਆ ਸਮਾਗਮ

5 Dariya News

ਫਰੀਦਕੋਟ 02-Aug-2018

ਜ਼ਿਲ੍ਹੇ 'ਚ ਜਿੰਨੇ ਵੀ ਟ੍ਰੈਵਲ ਏਜੰਟ ਪ੍ਰਸਾਸ਼ਨ ਵੱਲੋਂ ਮੰਨਜੂਰ ਸ਼ੁਦਾ ਹਨ। ਉਨ੍ਹਾਂ ਦੀ ਲਿਸਟ ਸਾਰੇ ਸਾਂਝ ਕੇਂਦਰਾਂ ਵਿਚ ਉਪਲੱਬਧ ਹੈ ਇਸ ਲਈ ਕੋਈ ਵੀ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣ ਤੋਂ ਪਹਿਲਾਂ ਇਨ੍ਹਾਂ ਟ੍ਰੈਵਲ ਏਜੰਟਾਂ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਲੈਣ। ਇਹ ਸ਼ਬਦ ਪੁਲਿਸ ਕਪਤਾਨ ( ਸਥਾਨਕ ) ਦੀਪਕ ਪਾਰਕ ਆਈ.ਪੀ.ਐਸ ਨੇ ਸਥਾਨਕ ਬ੍ਰਿਜਿੰਦਰਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰਾਂ ਵਿਚ ਸੇਵਾ ਦੇ ਅਧਿਕਾਰ ਕਾਨੂੰਨ  ਤਹਿਤ 43 ਕਿਸਮ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਕਪਤਾਨ ਦੀਪਕ ਪਾਰੀਕ ਨੇ ਕਿਹਾ ਕਿ ਆਮ ਤੌਰ ਤੇ ਉਚੇਰੀ ਸਿੱਖਿਆ ਲੈਣ ਵਾਸਤੇ ਵਿਦਿਆਰਥੀ ਟ੍ਰੈਵਲ ਏਜੰਟਾਂ ਸਬੰਧੀ ਜਾਣਕਾਰੀ ਪ੍ਰਾਪਤ ਨਹੀਂ ਕਰਦੇ ਜਿਸ ਦੇ ਨਤੀਜੇ ਵਜੋਂ ਉਹ ਗੁਮਰਾਹ ਹੋ ਜਾਂਦੇ ਹਨ। ਇਸ ਲਈ ਵਿਦੇਸ਼ ਜਾਣ ਤੋਂ ਪਹਿਲਾਂ ਟ੍ਰੈਵਲ ਏਜੰਟਾਂ ਸਬੰਧੀ ਪੂਰੀ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਾਈਬਰ ਕਰਾਈਮ ਸਬੰਧੀ ਬਣੇ ਕਾਨੂੰਨ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਖਾਸ ਕਰਕੇ ਫੇਸ ਬੁੱਕ ਤੇ ਗਲਤ ਨਾਵਾਂ ਤੇ ਆਈ.ਡੀ ਬਣਾਉਣ ਤੋਂ ਗੁਰੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆਂ ਤੇ ਸਹੀ ਤੇ ਸਟੀਕ ਜਾਣਕਾਰੀ ਹੀ ਸਾਂਝੀ ਕਰਨ ਲਈ ਕਿਹਾ। ਸ੍ਰੀ ਦੀਪਕ ਪਾਰੀਕ ਨੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਦਾ ਹਿੱਸਾ ਬਣਨ ਲਈ ਵੀ ਪ੍ਰੇਰਿਆ ਅਤੇ ਵੱਧ ਤੋ ਵੱਧ ਲੋਕਾਂ ਨੂੰ ਇਸ ਲਹਿਰ ਪ੍ਰਤੀ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ।  ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ: ਸਤਨਾਮ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ  ਵਿਦਿਆਰਥੀਆਂ ਨਾਲ ਸਾਂਝੀ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਘਈ, ਪ੍ਰੋ: ਪਰਮਿੰਦਰ ਸਿੰਘ,ਪ੍ਰੋ: ਵਰਿੰਦਰ ਮੱਕੜ, ਪ੍ਰੋ: ਬੂਟਾ ਸਿੰਘ, ਪ੍ਰੋ: ਮਨਿੰਦਰ ਕੌਰ, ਪ੍ਰੋ: ਰਮਿੰਦਰ ਸਿੰਘ,ਪ੍ਰੋ: ਮਨਦੀਪ ਕੌਰ ਸੰਧੂ,ਪ੍ਰੋ: ਲਵਪ੍ਰੀਤ ਅਰੋੜਾ, ਸਾਂਝ ਕੇਂਦਰ ਫਰੀਦਕੋਟ ਦੇ ਇੰਚਾਰਜ ਏ.ਐਸ.ਆਈ ਸੁਖਵਿੰਦਰ ਸਿੰਘ ਤੇ ਏ.ਐਸ.ਆਈ ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।