ਵਿਧਾਇਕ ਪਠਾਨਕੋਟ ਅਮਿਤ ਵਿੱਜ ਨੇ ਪਿੰਡ ਮਿਰਜਾਪੁਰ ਦੇ ਜੰਝਘਰ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਤਿੰਨ ਬੇਘਰ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟਾਂ ਦੀ ਦਿੱਤੀ ਮੰਨਜੂਰੀ, ਜਨ ਸੰਪਰਕ ਦੋਰਾਨ ਮਿਲਿਆ ਸਿਕਾਇਤਾਂ ਦਾ ਜਲਦੀ ਕੀਤਾ ਜਾਵੇਗਾ ਜਲਦੀ ਹੱਲ- ਅਮਿਤ ਵਿੱਜ
5 Dariya News
ਪਠਾਨਕੋਟ 02-Aug-2018
ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵੱਲੋਂ ਅੱਜ 2 ਅਗਸਤ 2018 ਨੂੰ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡ ਮਿਰਜਾਪੁਰ ਦੇ ਜੰਝਘਰ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਜਿਸ ਦੋਰਾਨ ਪਿੰਡ ਮਿਰਜਾਪੁਰ, ਫਤੇਹਗੜ੍ਹ, ਬਿਆਸ ਲਾਹੜੀ, ਪੰਜੁਪੁਰ ਅਤੇ ਛੰਨੀ ਮਕੀਮਪੁਰ ਦੇ ਲੋਕ ਅਤੇ ਪੰਚਾਇਤਾਂ ਅਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੀਆਂ। ਅਮਿਤ ਵਿੱਜ ਵਿਧਾਇਕ ਪਠਾਨਕੋਟ ਵੱਲੋਂ ਕੂਝ ਸਮੱਸਿਆਵਾਂ ਦਾ ਹੱਲ ਜਨ ਸੰਪਰਕ ਪ੍ਰੋਗਰਾਮ ਦੋਰਾਨ ਹੀ ਕਰ ਦਿੱਤਾ ਗਿਆ ਅਤੇ ਬਾਕੀ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਅਤੇ ਹਦਾਇਤ ਕੀਤੀ ਕਿ ਸਮੇਂ ਤੇ ਹੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਕੰਵਲਜੀਤ ਕੌਰ ਬਲਾਕ ਵਿਕਾਸ ਅਧਿਕਾਰੀ ਅਤੇ ਹੋਰ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਾਇੰਦੇ ਵੀ ਹਾਜ਼ਰ ਸਨ। ਅੱਜ ਦੇ ਜਨ ਸੰਪਰਕ ਅਭਿਆਨ ਦੋਰਾਨ ਪਿੰਡ ਮਿਰਜਾਪੁਰ ਦੇ ਤਿਲਕ ਰਾਜ ਸਪੁੱਤਰ ਕਿਸ਼ਨ ਚੰਦ , ਮਿਰਜਾਪੁਰ ਪਿੰਡ ਦਾ ਹੀ ਨਰੇਸ ਕੁਮਾਰ ਸਪੁੱਤਰ ਚੂਨੀ ਲਾਲ ਅਤੇ ਪਿੰਡ ਸੰਨੀ ਮੁਕੀਮਪੁਰ ਦਾ ਸੁਰਜੀਤ ਕੁਮਾਰ ਸਪੁੱਤਰ ਬਾਬੂ ਰਾਮ ਜਿਨ੍ਹਾਂ ਕੋਲ ਅਪਣਾ ਘਰ ਬਣਾਉਂਣ ਦੇ ਲਈ ਕੋਈ ਜਗ੍ਹਾ ਨਹੀਂ ਸੀ, ਉਨ੍ਹਾਂ ਨੂੰ ਵਿਧਾਇਕ ਅਮਿਤ ਵਿੱਜ ਵੱਲੋਂ ਪੰਜ ਪੰਜ ਮਰਲੇ ਦੇ ਪਲਾਟਾਂ ਦੀ ਮੰਜੂਰੀ ਦਿੱਤੀ ਅਤੇ ਭਰੋਸਾ ਦੁਆਇਆ ਕਿ ਜਲਦੀ ਹੀ ਉਨ੍ਹਾਂ ਨੂੰ ਘਰ ਬਣਾਉਂਣ ਦੇ ਲਈ ਪਲਾਟ ਦਿੱਤੇ ਜਾਣਗੇ। ਉੱਕਤ ਲੋਕਾਂ ਵੱਲੋਂ ਵਿਧਾਇਕ ਪਠਾਨਕੋਟ ਦੇ ਇਸ ਸਹਿਯੋਗ ਦੇ ਲਈ ਧੰਨਵਾਦ ਕੀਤਾ।
ਜਨ ਸੰਪਰਕ ਮੂਹਿੰਮ ਦੋਰਾਨ ਪਿੰਡ ਪੰਜੂਪੁਰ ਦੇ ਲੋਕਾਂ ਵੱਲੋਂ ਸਿਕਾਇਤ ਦਿੱਤੀ ਗਈ ਕਿ ਪਿੰਡ ਦੇ ਨਾਲ ਲਗਦੀ ਫਿਰਨੀ ਜਿਸ ਤੇ ਕੂਝ ਕਬਜਾਧਾਰੀਆਂ ਵੱਲੋਂ ਕਬਜਾ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਫਿਰਨੀ ਤੋਂ ਆਉਂਣਾ ਜਾਣਾ ਵੀ ਮੁਸਕਿਲ ਹੋ ਗਿਆ ਹੈ ਵਿਧਾਇਕ ਨੇ ਸਬੰਧਤ ਵਿਭਾਗ ਨੂੰ ਸਿਕਾਇਤ ਦਿੰਦਿਆਂ ਕਿਹਾ ਕਿ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਪਿੰਡ ਫਹਿਤਪੁਰ ਪੰਚਾਇਤ ਵੱਲੋਂ ਅਪਣੇ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਵਿਧਾਇਕ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਪਿੰਡ ਵਿੱਚ ਫਿਰਨੀ ਦਾ ਰਸਤਾ ਜੋ ਕਿ ਕਰੀਬ 100 ਮੀਟਰ ਹੈ ਅਤੇ ਕੱਚਾ ਹੈ ਇਸ ਨੂੰ ਪੱਕਿਆ ਕਰਵਾਇਆ ਜਾਵੇ ਇਸ ਤੋਂ ਇਲਾਵਾ ਪਿੰਡ ਵਿੱਚ ਆਂਗਣਵਾੜੀ ਸੈਂਟਰ ਦਾ ਇੱਕ ਹੀ ਕਮਰਾ ਹੈ ਜਿਸ ਦੀ ਛੱਤ ਡਿੱਗਣ ਵਾਲੀ ਹੈ ਇਸ ਦੀ ਰਿਪੇਅਰ ਕਰਵਾਈ ਜਾਵੇ, ਪਿੰਡ ਵਿੱਚ ਇਕ ਗਲੀ ਜਿਸ ਦੀ ਪਾਣੀ ਦੀ ਨਿਕਾਸੀ ਨਹੀਂ ਹੈ ਅਤੇ ਪਿੰਡ ਦਾ ਸਮਸਾਨਘਾਟ ਜੋ ਕਿ ਕੱਚਾ ਹੈ ਉਸ ਨੂੰ ਫਰਸ ਪਵਾ ਕੇ ਪੱਕਿਆ ਕੀਤਾ ਜਾਵੇ। ਪਿੰਡ ਨਿਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਜੰਝ ਘਰ ਜੋ ਕਿ ਇਸ ਸਮੇਂ ਖੰਡਰ ਬਣ ਚੁੱਕਿਆ ਹੈ ਉਸ ਦੀ ਰਿਪੇਅਰ ਕਰਵਾਈ ਜਾਵੇ। ਵਿਧਾਇਕ ਅਮਿਤ ਵਿੱਜ ਨੇ ਸਿਕਾਇਤਾਂ ਸੁਣਨ ਤੋਂ ਬਾਅਦ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਪਿੰਡ ਵਿੱਚ ਪਹੁੰਚ ਕੇ ਉਕਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਖਰਚਾ ਰਿਪੋਰਟ ਬਣਾਈ ਜਾਵੇ ਤਾਂ ਜੋ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪਿੰਡ ਫਹਿਤਪੁਰ ਦੇ ਨੋਜਵਾਨਾਂ ਵਲੋਂ ਅਪਣੀ ਸਿਕਾਇਤ ਤੋਂ ਜਾਣੂ ਕਰਵਾਇਆ ਕਿ ਨੋਜਵਾਨਾਂ ਵੱਲੋਂ ਪਿੰਡ ਦੀ ਸਾਮਲਾਤ ਜਮੀਨ ਤੇ ਖੇਡਣ ਦੇ ਲਈ ਗਰਾਉਂਡ ਤਿਆਰ ਕੀਤੀ ਗਈ ਹੈ ਪਰ ਪਿੰਡ ਦੇ ਹੀ ਕੂਝ ਲੋਕ ਜੋ ਕਿ ਉਸ ਜਮੀਨ ਤੇ ਕਬਜਾ ਕਰਨ ਦੀ ਫਿਰਾਕ ਵਿੱਚ ਹਨ।
ਨੋਜਵਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਹਲ ਕੀਤਾ ਜਾਵੇ ਵਿਧਾਇਕ ਵੱਲੋਂ ਭਰੋਸਾ ਦੁਆਇਆ ਗਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆ ਗਿਆ ਹੈ ਜਲਦੀ ਹੀ ਨੋਜਵਾਨਾਂ ਦੀ ਸਮੱਸਿਆ ਹੱਲ ਕੀਤੀ ਜਾਵੇਗੀ। ਇਸ ਮੋਕੇ ਤੇ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਅੱਜ ਦੇ ਜਨ ਸੰਪਰਕ ਪ੍ਰੋਗਰਾਮ ਦੋਰਾਨ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਅਤੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸਿਕਾਇਤਾਂ ਉਨ੍ਹਾਂ ਕੋਲ ਪਹੁੰਚੀਆਂ ਹਨ ਜਿਨ੍ਹਾਂ ਨੂੰ ਵੱਖ ਵੱਖ ਵਿਭਾਗਾਂ ਕੋਲ ਭੇਜਿਆ ਗਿਆ ਹੈ ਅਤੇ ਜਲਦੀ ਰਿਪੋਰਟ ਦੇਣ ਲਈ ਹਦਾਇਤਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੂਰਾ ਪੂਰਾ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨ ਸੰਪਰਕ ਮੂਹਿੰਮ ਦੇ ਉਨ੍ਹਾਂ ਨੂੰ ਹਲਕਾ ਪਠਾਨਕੋਟ ਦੇ ਨਿਵਾਸੀਆਂ ਦੇ ਵਿੱਚ ਜਾਣ ਦਾ ਮੋਕਾ ਮਿਲਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣਨ ਦਾ ਮੋਕਾਂ ਮਿਲਿਆ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।