ਮਿਸ਼ਨ ਤੰਦਰੁਸਤ ਪੰਜਾਬ ਤਹਿਤ ਯੂ.ਬੀ.ਡੀ.ਸੀ. ਵਿਭਾਗ ਵੱਲੋਂ ਪਿੰਡ ਛੋਟੇਪੁਰ ਵਿੱਚ ਕੈਂਪ ਲਗਾ ਕੇ ਕੀਤਾ ਜਾਗਰੁਕ
ਨਹਿਰਾਂ ਵਿੱਚ ਗੰਦਗੀ ਨਾ ਸੁੱਟੀ ਜਾਵੇ ਤਾਂ ਜੋ ਵਾਤਾਵਰਣ ਨੂੰ ਸੁੱਧ ਬਣਾਇਆ ਜਾਵੇ--ਸੁਰਿੰਦਰ ਸਿੰਘ ਸੈਣੀ
5 Dariya News
ਪਠਾਨਕੋਟ 02-Aug-2018
ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਯੂ.ਬੀ.ਡੀ.ਸੀ. ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਦੇ ਪਿੰਡ ਛੋਟੇਪੁਰ ਵਿੱਚ ਇਕ ਜਾਗਰੁਕਤਾ ਕੈਂਪ ਸੁਰਿੰਦਰ ਸਿੰਘ ਸੈਣੀ ਸਹਾਇਕ ਇੰਜੀਨੀਅਰ ਯੂ.ਬੀ.ਡੀ.ਸੀ. ਪਠਾਨਕੋਟ ਦੀ ਪ੍ਰਧਾਨਗੀ ਵਿੱਚ ਲਗਾਇਆ ਗਿਆ ਅਤੇ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਅਤੇ ਸਾਫ ਸਫਾਈ ਬਣਾਈ ਰੱਖਣ ਦੇ ਲਈ ਜਾਗਰੁਕ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਮੇਸ ਸਿੰਘ ਲਲੋਤਰਾਂ ਸਰਪੰਚ ਪਿੰਡ ਛੋਟੇਪੁਰ, ਸੁਰਿਦਰ ਲਲੋਤਰਾ, ਰਿੰਕੂ, ਅਮਨ, ਸੋਨੂੰ, ਵਿਕਰਮ, ਪ੍ਰਭਾਤ ਅਤੇ ਹੋਰ ਪਿੰਡ ਨਿਵਾਸੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਰਿੰਦਰ ਸਿੰਘ ਸੈਣੀ ਸਹਾਇਕ ਇੰਜੀਨੀਅਰ ਯੂ.ਬੀ.ਡੀ.ਸੀ. ਪਠਾਨਕੋਟ ਨੇ ਕਿਹਾ ਕਿ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਵਿਭਾਗ ਵੱਲੋਂ ਪਿੰਡ ਛੋਟੇਪੁਰ ਵਿਖੇ ਇਕ ਜਾਗਰੁਕਤਾ ਕੈਂਪ ਲਗਾਇਆ ਗਿਆ ਹੈ। ਕੈਂਪ ਦੋਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਲ ਸਰੋਤਾਂ ਨੂੰ ਸਾਫ ਰੱਖਣਾ ਸਾਡੀ ਸਾਰਿਆਂ ਦੀ ਜਿਮ੍ਹੇਦਾਰੀ ਬਣਦੀ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਨਹਿਰਾਂ , ਨਾਲਿਆਂ ਆਦਿ ਵਿੱਚ ਗੰਦਗੀ ਨਾ ਪਾਈਏ।
ਉਨ੍ਹਾਂ ਕਿਹਾ ਕਿ ਸਾਨੂੰ ਘਰ੍ਹਾਂ ਦੀ ਗੰਦਗੀ ਨੂੰ ਨਹਿਰਾਂ ਆਦਿ ਵਿੱਚ ਨਹੀਂ ਸੁੱਟਣੀ ਚਾਹੀਦੀ ਇਸ ਨਾਲ ਪਾਣੀ ਵੀ ਗੰਦਾ ਹੂੰਦਾ ਹੈ ਅਤੇ ਵਾਤਾਵਰਣ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਵਿੱਚ ਪਾਲੀਥਿਨ ਅਤੇ ਹੋਰ ਗੰਦਗੀ ਪਾਣੀ ਵਿੱਚ ਕਿਨਾਰਿਆਂ ਨਾਲ ਲੱਗ ਕੇ ਇਕ ਹੀ ਸਥਾਨ ਤੇ ਠਹਿਰੀ ਰਹਿੰਦੀ ਹੈ ਜਿਸ ਨਾਲ ਬੀਮਾਰੀਆਂ ਫੈਲਦੀਆਂ ਹਨ ਅਤੇ ਇਸ ਨਾਲ ਸਾਡੀ ਸਿਹਤ ਪ੍ਰਭਾਵਿਤ ਹੂੰਦੀ ਹੈ। ਉਨ੍ਹਾਂ ਕਿਹਾ ਕਿ ਚੰਗਾ ਪਾਣੀ ਸਾਨੂੰ ਸਿਹਤ ਪ੍ਰਦਾਨ ਕਰਦਾ ਹੈ ਅਤੇ ਜਿਆਦਾਤਰ ਨਹਿਰਾਂ ਦੇ ਕਿਨਾਰਿਆਂ ਤੇ ਸਥਿਤ ਪਿੰਡਾਂ ਦੇ ਪਸੂ ਵੀ ਨਹਿਰਾਂ ਵਿੱਚੋਂ ਹੀ ਪਾਣੀ ਪੀਂਦੇ ਹਨ। ਅਗਰ ਅਸੀਂ ਪਾਣੀ ਵਿੱਚ ਗੰਦਗੀ ਪਾਵਾਂਗੇ ਤਾਂ ਉਸ ਨਾਲ ਪਸ਼ੂ ਵੀ ਬੀਮਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਦੂਸਰੇ ਲੋਕਾਂ ਨੂੰ ਵੀ ਨਹਿਰਾਂ ਵਿੱਚ ਗੰਦਗੀ ਪਾਉਂਣ ਤੋਂ ਮਨਾਂ ਕਰੀਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਕੁਦਰਤ ਦੇ ਪ੍ਰਤੀ ਜਾਗਰੁਕ ਨਹੀਂ ਹੋਵੇਗਾ ਤਦ ਤੱਕ ਅਸੀਂ ਵਾਤਾਵਰਣ ਨੂੰ ਸੁੱਧ ਨਹੀਂ ਰੱਖ ਸਕਦੇ , ਇਸ ਲਈ ਵਾਤਾਵਰਣ ਨੂੰ ਸੁੱਧ ਬਣਾਉਂਣ ਦੇ ਲਈ ਅਸੀਂ ਸਾਰੇ ਜਾਗਰੁਕ ਹੋਈਏ।