ਪੰਜਾਬ ਨੈਸ਼ਨਲ ਬੈਕ ਗ੍ਰਾਮੀਣ ਸਵੈ ਰੋਜ਼ਗਾਰ ਸੰਸਥਾ ਨੇ 3500 ਨੌਜਵਾਨ ਨੂੰ ਵੱਖ ਵੱਖ ਕਿੱਤਿਆਂ ਵਿਚ ਮੁਫਤ ਸਿਖਲਾਈ ਦਿੱਤੀ : ਰਾਣਾ
ਪੀ.ਐਨ.ਬੀ ਆਰਸੇਟੀ ਸੰਸਥਾ ਵਲੋਂ ਜੀਵਿਕਾ ਕਮਾਉਣ ਲਈ ਦਿੱਤੀ ਜਾਂਦੀ ਮੁਫਤ ਟ੍ਰੇਨਿੰਗ
5 ਦਰਿਆ ਨਿਊਜ਼
ਐਸ.ਐਸ.ਨਗਰ 19-Sep-2013
ਪੰਜਾਬ ਨੈਸ਼ਨਲ ਬੈਕ ਗ੍ਰਾਮੀਣ ਸਵੈ ਰੋਜ਼ਗਾਰ ਸੰਸਥਾ ਅਜਿਹੀ ਸੰਸਥਾ ਜੋ ਕਿ ਪੰਜਾਬ ਨੈਸ਼ਨਲ ਬੈਕ ਅਤੇ ਭਾਰਤ ਸਰਕਾਰ ਵੱਲੋ ਮਿਲਕੇ ਚਲਾਈ ਜਾ ਰਹੀ ਹੈ। ਇਸ ਸੰਸਥਾ ਵਲੋਂ ਹੁਣ ਤੱਕ 3500 ਨੋਜਵਾਨਾਂ ਨੂੰ ਜੀਵਿਕਾ ਕਮਾਉਣ ਲਈ ਸਿਖਲਾਈ ਦਿੱਤੀ ਜਾ ਚੁੱਕੀ ਹੈ। ਸੰਸਥਾ ਵੱਲੋ ਦਿੱਤੀ ਜਾਣ ਵਾਲੀ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਗਈ। ਇਹ ਗੱਲ ਦੀ ਜਾਣਕਾਰੀ ਏ ਜੀ ਐਮ ਪੰਜਾਬ ਨੈਸ਼ਨਲ ਬੈਂਕ ਸਰਕਲ ਪਟਿਆਲਾ ਸ੍ਰੀ ਓ.ਪੀ . ਐਸ ਰਾਣਾ ਨੇ ਪੰਜਾਬ ਨੈਸ਼ਨਲ ਬੈਕ ਗ੍ਰਾਮੀਣ ਸਵੈ ਰੋਜ਼ਗਾਰ ਸੰਸਥਾ ਐਸ.ਏ.ਐਸ ਨਗਰ ਵੱਲੋ ਪਿੰਡ ਮਨੌਲੀ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਅਤੇ ਸਰਟੀਫਿਕੇਟ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਦਿੱਤੀ । ਉਨਾਂ ਦੱਸਿਆ ਕਿ ਇਸ ਸੰਸਥਾ ਰਾਹੀਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਵਸ ਰਹੇ ਗਰੀਬ ਪਰਿਵਾਰਾਂ ਦੇ ਨੋਜਵਾਨ ਲੜਕੇ ਅਤੇ ਲੜਕੀਆਂ ਨੂੰ ਆਪਣੀ ਜੀਵਿਕਾ ਕਮਾਉਣ ਲਈ ਵੱਖ-ਵੱਖ ਕਿਸਮ ਦੇ ਕਿੱਤਿਆਂ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ।
ਸ੍ਰੀ ਰਾਣਾ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਹਮੇਸ਼ਾਂ ਹੀ ਸਮਾਜ ਦੇ ਗਰੀਬ ਲੋਕਾਂ ਦੀ ਮੱਦਦ ਲਈ ਤਤਪਰ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਲੋਕਾਂ ਦੀ ਇਸੇ ਤਰਾਂ ਮੱਦਦ ਕਰਦਾ ਰਹੇਗਾ। ਇਸ ਤੋਂ ਪਹਿਲਾਂ ਸ਼੍ਰੀ ਰਾਣਾ ਏ ਜੀ ਐਮ ਵੱਲੋ ਬਿÀ੍ਹਟੀ ਪਾਰਲਰ ਅਤੇ ਸਿਲਾਈ ਕਢਾਈ ਵਿੱਚ ਟ੍ਰੇਨਿੰਗ ਲੈ ਚੁੱਕੀਆਂ ਔਰਤਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਲੀਡ ਬੈਂਕ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਵਰਿਆਮ ਸਿੰਘ ਨੇ ਲੋਕਾਂ ਨੂੰ ਬੈਂਕਾਂ ਵੱਲੋ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਕੀਮਾਂ ਦਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇ ਕੇ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਹੈ। ਜਿਸ ਨਾਲ ਉਹ ਕਿਸੇ ਨੌਕਰੀ ਦੇ ਪਿੱਛੇ ਨਹੀ ਦੌੜਦਾ ਸਗੋਂ ਆਪਣਾ ਕੰਮ ਕਰਕੇ ਸਮਾਜ ਵਿਚ ਚੰਗੀ ਉਨੱਤੀ ਕਰਨ ਯੋਗ ਬਣ ਜਾਂਦਾ ਹੈ। ਪੀ ਐਨ ਬੀ ਆਰਸੇਟੀ ਦੇ ਡਾਇਰੈਕਟਰ ਸ਼੍ਰੀ ਜਸਵਿੰਦਰ ਸਿੰਘ ਵੱਲੋ ਆਏ ਸਭ ਅਧਿਕਾਰੀਆਂ ਸਿਖਆਰਤੀਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖਿਆ ਅਤੇ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਸਿਖਆਰਤੀਆਂ ਨੂੰ ਆਪਣੇ ਕੰਮ ਕਾਜ ਵਿਚ ਅਗੇ ਵਧਣ ਦੀ ਪ੍ਰਰੇਨਾ ਵੀ ਦਿੱਤੀ । ਪਿੰਡ ਦੇ ਸਰਪੰਚ ਸ਼੍ਰੀ ਅਵਤਾਰ ਸਿੰਘ ਵੱਲੋ ਬੈਕ ਦਾ ਅਤੇ ਆਰਸੇਟੀ ਐਸ.ਏ.ਐਸ ਨਗਰ ਦਾ ਤਹਿ ਦਿੱਲੋ ਧੰਨਵਾਦ ਕੀਤਾ ਅਤੇ ਪਿੰਡ ਵਿੱਚ ਹੋਰ ਲੜਕੀਆਂ ਨੂੰ ਸਿਖਲਾਈ ਲਈ ਟ੍ਰੇਨਿੰਗ ਦੇਣ ਲਈ ਵੀ ਮੰਗ ਕੀਤੀ । ਇਸ ਮੌਕੇ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਸਿਖਆਰਤੀਆਂ ਸਮੇਤ ਇਲਾਕੇ ਦੇ ਪਤਵੰਤ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।