ਮਧੂ-ਮੱਖੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਮੁਫਤ ਸਿਖਲਾਈ-ਬੱਬੇਹਾਲੀ
5 ਦਰਿਆ ਨਿਊਜ਼
ਚੰਡੀਗੜ੍ਹ 17-Sep-2013
ਪੰਜਾਬ ਸਰਕਾਰ ਵਲੋ' ਰਾਜ ਵਿਚ ਮਧੂ-ਮੱਖੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਮੁਫਤ ਟ੍ਰੇਨਿੰਗ ਦਿਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਮੁੱਖ ਸੰਸਦੀ ਸਕੱਤਰ, ਖੇਤੀਬਾੜੀ, ਸ. ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਮਧੂ-ਮੱਖੀ ਪਾਲਣ ਦੇ ਕਿੱਤੇ ਨੂੰ ਅਪਨਾਉਣ ਦੇ ਚਾਹਵਾਂਨਾਂ ਅਤੇ ਬੇਰੋਜ਼ਗਾਰ ਨੌਜਵਾਨਾ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਰਾਂਹੀ ਮੁਫਤ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ।ਉਹਨਾਂ ਦੱਸਿਆ ਕਿ ਰਾਜ ਬਾਗਬਾਨੀ ਮਿਸ਼ਨ ਅਧੀਨ ਮਧੂ-ਮੱਖੀ ਦੀਆਂ 8 ਫਰੇਮਾਂ ਵਾਲੇ ਬਕਸਿਆਂ 'ਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਟ੍ਰੇਨਿੰਗ ਹਾਸਲ ਕਰਨਾ ਜਰੂਰੀ ਹੈ। ਇਸ ਲਈ ਜਿਹੜੇ ਨੌਜਵਾਨ ਇਹ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ,ਉਹ ਆਪਣੇ ਜ਼ਿਲੇ ਦੇ ਜ਼ਿਲਾ ਬਾਗਬਾਨ ਅਫਸਰ ਨਾਂਲ ਸੰਪਰਕ ਕਰਕੇ 15 ਅਕਤੂਬਰ ਤੱਕ ਆਪਣੇ ਨਾਂ ਦਰਜ ਕਰਵਾ ਸਕਦੇ ਹਨ