5 Dariya News

ਪ੍ਰਭ ਆਸਰਾ’ ਸੰਸਥਾ ਵੱਲੋਂ ਬਿਨਾਂ ਬੁਲਾਏ ਘਰ-ਘਰ ਜਾਕੇ ਨਹੀ ਕੀਤਾ ਜਾਂਦਾ ਇਕੱਠਾ ਦਾਨ

5 Dariya News

ਕੁਰਾਲੀ 30-Jul-2018

ਸਥਾਨਕ ਸ਼ਹਿਰ ਦੇ ਪਿੰਡ ਪਡਿਆਲਾ ਵਿਖੇ ਲਵਾਰਿਸ ਤੇ ਨਿਆਸਰੇ ਲੋਕਾਂ ਦੀ ਸਾਂਭ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵੱਲੋਂ ਬਿਨਾਂ ਬੁਲਾਏ ਘਰ ਘਰ ਜਾਕੇ ਨਾ ਤਾਂ ਨਗਦ ਉਗਰਾਹੀ ਕੀਤੀ ਜਾਂਦੀ ਹੈ ਤੇ ਨਾ ਹੀ ਕੋਈ ਹੋਰ ਸਮਾਨ ਹੀ ਇਕੱਠਾ ਕੀਤਾ ਜਾਂਦਾ ਹੈ, ਬੁਲਾਉਣ ਤੇ ਹੀ ਸੇਵਾਦਾਰ ਜਾਂਦੇ ਹਨ । ਇਨ੍ਹਾਂ ਸਬਦਾ ਦਾ ਪ੍ਰਗਟਾਵਾ ‘ਪ੍ਰਭ ਆਸਰਾ’ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੁਝ ਸਮਾਜਦਰਦੀ ਸੱਜਣਾ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਹੈ ਕਿ ਇਲਾਕੇ ਵਿੱਚ ਕੁਝ ਅਜਿਹੇ ਵਿਅਕਤੀ ਘੁੰਮ ਰਹੇ ਹਨ ਜੋ ‘ਪ੍ਰਭ ਆਸਰਾ’ ਸੰਸਥਾ ਕੁਰਾਲੀ ਦੇ ਨਾਅ ਤੇ ਲੋਕਾਂ ਕੋਲੋਂ ਨਗਦ ਉਗਰਾਹੀ, ਅਨਾਜ ਤੇ ਕਪੜੇ ਆਦਿ ਦੀ ਮੰਗ ਕਰਕੇ ਇਕੱਠਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਨਗਦ ਉਗਰਾਹੀ ਤੇ ਹੋਰ ਸਮਾਨ ਇਕੱਠਾ ਕਰਨ ਲਈ ਬਿਨਾਂ ਬੁਲਾਏ ਕਿਸੇ ਵੀ ਵਿਅਕਤੀ ਨੂੰ ਨਹੀਂ ਭੇਜਿਆ ਜਾਂਦਾ ਤੇ ਨਾ ਹੀ ਘਰ ਘਰ ਘੁੰਮਕੇ ਕੋਈ ਉਗਰਾਹੀ ਕੀਤੀ ਜਾਂਦੀ ਹੈ । ਉਨ੍ਹਾਂ ਸਹਿਯੋਗੀ ਸੱਜਣਾ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦਾਨ ਦੇਣ ਤੋਂ ਪਹਿਲਾ ਸੰਸਥਾ ਨਾਲ ਸੰਪਰਕ ਜਾ ਸਕਦਾ ਹੈ ।