ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਦਿਲਾਵਰਪੁਰ ਲਈ ਲੋੜੀਂਦੇ ਕਾਰਜਾਂ ਨੂੰ ਮਨਜੂਰੀ
ਮਜ਼ਦੂਰੀ 275 ਰੁਪਏ, ਤਿ੍ਰਪਾਲਾਂ ਲਈ 20 ਹਜ਼ਾਰ, ਚਾਰੇ ਲਈ ਬੀਜ ਅਤੇ ਟ੍ਰੈਕਟਰ ਲਈ ਡੀਜ਼ਲ ਨੂੰ ਪ੍ਰਵਾਨਗੀ
5 Dariya News
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 30-Jul-2018
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਅਗਵਾਈ ਹੇਠ ਹੋਈ ਸਰਕਾਰੀ ਗਊਸ਼ਾਲਾ ਦਿਲਾਵਰਪੁਰ ਦੀ ਲੋਕਲ ਕਮੇਟ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਗਊਸ਼ਾਲਾ ਦੀ ਸਾਂਭ-ਸੰਭਾਲ ਲਈ ਲੋੜੀਂਦੇ ਕਾਰਜਾਂ ਨੂੰ ਮਨਜੂਰੀ ਦਿੱਤੀ ਗਈ। ਇਨ੍ਹਾਂ ਕਾਰਜਾਂ ਵਿੱਚ ਮਜ਼ਦੂਰੀ 275 ਰੁਪਏ ਪ੍ਰਤੀ ਦਿਨ ਕੀਤੀ ਗਈ ਹੈ। ਬਰਸਾਤ ਦੇ ਮੌਸਮ ਕਾਰਨ ਤੂੜੀ ਨੂੰ ਮੀਂਹ ਤੋਂ ਬਚਾਉਣ ਲਈ 20 ਹਜ਼ਾਰ ਰੁਪਏ ਤਿ੍ਰਪਾਲਾਂ ਦੇ ਪ੍ਰਬੰਧ ਵਾਸਤੇ, ਠੇਕੇ ’ਤੇ ਲਈ ਗਈ ਪੰਚਾਇਤੀ ਜ਼ਮੀਨ ’ਚ ਬੀਜੇ ਜਾਣ ਵਾਲੇ ਚਾਰੇ ਦੇ ਬੀਜ ਵਾਸਤੇ ਅਤੇ ਟ੍ਰੈਕਟਰ ਵਿੱਚ ਵਰਤੇ ਜਾਂਦੇ ਤੇਲ ਅਤੇ ਰੱਖ-ਰੱਖਾਅ ’ਤੇ ਆਉਂਦੇ ਖਰਚੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਬਣੀ ਕਮੇਟੀ ਵੱਲੋਂ ਲੋਕਲ ਕਮੇਟੀ ਨੂੰ ਅਦਾ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਗਊਸ਼ਾਲਾ ਕਮੇਟੀ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਣ ਦੀ ਸਾਂਭ-ਸੰਭਾਲ ਲਈ ਗੳੂਸ਼ਾਲਾ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਪੌਦੇ ਲੱਗਣ ਨਾਲ ਜਿੱਥੇ ਭਵਿੱਖ ਵਿੱਚ ਛਾਂ ਬਣੇਗੀ ਉੱਥੇ ਬੇਜ਼ੁਬਾਨਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ। ਮੀਟਿੰਗ ਵਿੱਚ ਏ.ਡੀ.ਸੀ. (ਡੀ) ਅਵਤਾਰ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਨਰਿੰਦਰ ਸ਼ਰਮਾ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਰਾਜੇਸ਼ ਕੁਮਾਰ ਵਰਮਾ, ਸਵਾਮੀ ਰਾਮਾ ਨੰਦ, ਮਦਨ ਲਾਲ, ਚੌ. ਹਰਬੰਸ ਲਾਲ, ਚੌ. ਰਾਮਧਨ ਖੇਪੜ ਤੇ ਤਰਸੇਮ ਕਟਾਰੀਆ ਮੌਜੂਦ ਸਨ।