ਸਕੂਲਾਂ ਵਿੱਚ ਕਮਰਿਆਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ- ਪਵਨ ਕੁਮਾਰ
ਡਿਪਟੀ ਡਾਇਰੈਕਟਰ ਨੇ ਗਣਿਤ ਮੇਲੇ ਦਾ ਕੀਤਾ ਨਰੀਖਣ
5 Dariya News
ਪਠਾਨਕੋਟ 28-Jul-2018
ਉੱਚ ਅਧਿਕਾਰੀਆਂ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਪੰਜਾਬ ਭਰ ਦੇ ਵੱਖ ਵੱਖ ਚੁਣੇ ਗਏ ਸਰਕਾਰੀ ਸਕੂਲਾਂ ਨੂੰ ਅਡਾਪਟ ਕੀਤਾ ਹੋਇਆ ਹੈ ਇਸ ਕੜੀ ਵਜੋਂ ਅੱਜ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਪਵਨ ਕੁਮਾਰ ਨੇ ਸਰਕਾਰੀ ਸੀਨੀਅਰ ਸਕੂਲ ਧੀਰਾ ਦਾ ਨਿਰੀਖਣ ਕੀਤਾ ਅਤੇ ਸਕੂਲ ਅੰਦਰ ਲਗਾਏ ਗਏ ਗਣਿਤ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਲਗਾਈਆਂ ਗਈਆਂ ਗਣਿਤ ਪ੍ਰਦਰਸ਼ਣੀਆਂ ਦਾ ਨਿਰੀਖਣ ਕੀਤਾ। ਗਣਿਤ ਵਿਸ਼ੇ ਸਬੰਧੀ ਵੱਖ ਵੱਖ ਲਾਈਆਂ ਪ੍ਰਦਰਸ਼ਣੀਆਂ ਜੋ ਕਿ ਮੇਲੇ ਵਿੱਚ ਸਾਮਲ ਕੀਤੀਆਂ ਗਈਆ ਸਨ ਉਨ੍ਹਾਂ ਦੀ ਮੋਕੇ ਤੇ ਹਾਜ਼ਰ ਪਿੰਡ ਦੇ ਲੋਕਾਂ , ਵਿਦਿਆਰਥੀਆਂ ਦੇ ਮਾਪੇ , ਐਸ.ਐਮ.ਸੀ. ਕਮੇਟੀ ਮੈਂਬਰਾਂ ਅਤੇ ਹੋਰ ਨਾਗਰਿਕਾਂ ਨੇ ਵੀ ਪ੍ਰਸੰਸਾ ਕੀਤੀ।ਇਸ ਮੋਕੇ ਤੇ ਸ੍ਰੀ ਪਵਨ ਕੁਮਾਰ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਕੱਤਰ, ਡੀ.ਪੀ.ਆਈ. , ਡਿਪਟੀ ਡਾਇਰੈਕਟਰ ਤੋਂ ਇਲਾਵਾ ਪੰਜਾਬ ਦੇ ਸਮੂਹ ਜਿਲ੍ਹਾ ਸਿੱਖਿਆ ਅਫਸ਼ਰਾਂ ਵੱਲੋਂ ਸਿੱਖਿਆ ਮੰਤਰੀ ਅਤੇ ਡੀ.ਜੀ.ਐਸ.ਸੀ. ਦੇ ਦਿਸਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਇੱਕ ਇੱਕ ਸਕੂਲਾਂ ਨੂੰ ਗੋਦ ਲਿਆ ਹੋਇਆ ਹੈ ਤਾਂ ਜੋ ਵਿਦਿਆਰਥੀਆਂ ਨਾਲ ਸਿੱਧਾ ਸੰਪਰਕ ਬਣਾ ਕੇ ਸਕੂਲਾਂ ਦੀਆਂ ਵਿਦਿਅੱਕ ਕਮੀਆਂ ਨੂੰ ਪੁਰਾ ਕੀਤਾ ਜਾ ਸਕੇ। ਇਸ ਮੋਕੇ ਤੇ ਉਨ੍ਹਾ ਆਪ ਵੀ ਨੋਵੀ ਜਮਾਤ ਨੂੰ ਸਾਇੰਸ ਵਿਸਾ ਪੜਾਇਆ ਅਤੇ ਉਨ੍ਹਾਂ ਦਾ ਅਗਰੇਜੀ ਭਾਸਾ ਦੇ ਪੱਧਰ ਦੀ ਵੀ ਜਾਂਚ ਕੀਤੀ।ਸ੍ਰੀ ਪਵਨ ਕੁਮਾਰ ਡਿਪਟੀ ਡਾਇਰੈਕਟਰ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨਾਲ ਇਕ ਵਿਸ਼ੇਸ ਮੀਟਿੰਗ ਕੀਤੀ ਅਤੇ ਸਿੱਖਿਆ ਵਿਭਾਗ ਦੀਆਂ ਗਤੀਵਿਧੀਆਂ ਸਬੰਧੀ ਰੋਸਨੀ ਪਾਈ। ਉਨ੍ਹਾਂ ਦੱਸਿਅ ਕਿ ਇਸ ਮੋਕੇ ਤੇ ਸਕੂਲ ਸਟਾਫ ਨੇ ਭਰੋਸਾ ਦੂਆਇਆ ਕਿ ਅਗਲੇਰੀ ਪ੍ਰੀਖਿਆਵਾਂ ਵਿੱਚ ਬੱਚਿਆਂ ਦਾ ਨਤੀਜਾ ਪਹਿਲਾ ਨਾਲੋ ਹੋਰ ਵੀਂ ਵਧੀਆਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਕਮਰਿਆਂ ਦੀ ਘਾਟ ਨੂੰ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆ ਕੇ ਜਲਦੀ ਪੂਰਾ ਕੀਤਾ ਜਾਵੇਗਾ। ਇਸ ਮੋਕੇ ਤੇ ਪ੍ਰਿੰਸੀਪਲ ਰਾਜੇਸ ਕੁਮਾਰ , ਗਣਿਤ ਅਧਿਆਪਕ ਸੁਰਜੀਤ ਕੁਮਾਰ, ਸੁੱਖਵਿੰਦਰ ਸਿੰਘ,ਰਾਜੇਸ , ਲੈ. ਅਰੂਣ ਕੁਮਾਰ, ਲੈ. ਕੰਸੋ ਦੇਵੀ, ਪ੍ਰਵੀਨ ਬਾਲਾ ਆਦਿ ਅਧਿਆਪਕ ਹਾਜਰ ਸਨ।