5 Dariya News

ਪੁਲਿਸ ਵਲੋਂ ਮੈਡੀਕਲ ਸਟੋਰ 'ਤੇ ਛਾਪਾਮਾਰੀ-ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ

5 Dariya News

ਗੁਰਦਾਸਪੁਰ 27-Jul-2018

ਐਸ.ਐਸ.ਪੀ ਸਵਰਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵਲੋਂ ਸਥਾਨਕ ਮੱਲੀ ਮਾਰਕਿਟ ਵਿਖੇ ਮੱਲ੍ਹੀ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਗਿਆ ਤੇ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਤੇ ਦੁਕਾਨ ਸੀਲ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ। ਐਸ.ਐਸ.ਪੀ ਅੱਗੇ ਦੱਸਿਆ ਕਿ ਮਿਲੀ ਸੂਚਨਾ ਦੇ ਤਹਿਤ ਕਿ ਮੱਲੀ ਮੈਡੀਕਲ ਸਟੋਰ ਵਿਚ ਨਸ਼ੀਲੀਆਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜਿਸ ਤਹਿਤ ਟੀਮ ਨੇ ਛਾਪਾ ਮਾਰਿਆ । ਉਨਾਂ ਦੱਸਿਆ ਕਿ ਟਰਾਮਾਡੋਲ ਨਾਂਅ ਦੀ ਦਵਾਈ ਦਾ ਕੋਈ ਬਿੱਲ ਨਹੀ ਸੀ। ਨਸ਼ੀਲੀਆਂ ਗੋਲੀਆਂ ਤੇ ਕੈਪੂਸਲ ਬਰਾਮਦ ਕੀਤੇ ਗਏ ਤੇ ਜਦ ਟੀਮ ਉਨਾਂ ਦੇ ਘਰ ਛਾਪੇਮਾਰੀ ਕੀਤੀ ਤਾਂ ਉਥੋ ਵੀ ਬਿਨਾਂ ਬਿੱਲਾਂ ਤੋਂ ਦਵਾਈਆਂ ਬਰਾਮਦ ਹੋਈਆਂ। ਉਨਾਂ ਅੱਗੇ ਕਿਹਾ ਕਿ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਮੈਡੀਕਲ ਸਟੋਰ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੂਰੇ ਵੇਰਵੇ ਤੇ ਬਿੱਲ ਸਹਿਤ ਦਵਾਈਆਂ ਖਰੀਦਣ ਅਤੇ ਬਿਨਾਂ ਡਾਕਟਰ ਦੀ ਪਰਚੀ ਤੋਂ ਦਵਾਈ ਨਾ ਵੇਚਣ। ਉਨਾਂ ਅੱਗੇ ਕਿਹਾ ਕਿ ਭਵਿੱਖ ਵਿਚ ਅਜਿਹੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਤੇ ਨਸ਼ਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।