ਜ਼ਿਲਾ ਤੰਬਾਕੂ ਕੰਟਰੋਲ ਸੈਲ ਦੀ ਟੀਮ ਵੱਲੋਂ ਬਠਿੰਡਾ ਸ਼ਹਿਰ ਵਿਖੇ ਸਿੱਖਿਆ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਆਉਂਦੇ ਵਿਕਰੇਤਾਵਾਂ ਦੀ ਕੀਤੀ ਗਈ ਚੈਕਿੰਗ
5 Dariya News
ਬਠਿੰਡਾ 26-Jul-2018
ਸਿਹਤ ਵਿਭਾਗ ਬਠਿੰਡਾ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਸਿਹਤ ਵਿਭਾਗ ਦੇ ਜ਼ਿਲਾ ਤੰਬਾਕੂ ਕੰਟਰੋਲ ਸੈਲ ਵੱਲੋਂ ਗਠਿਤ ਕੀਤੀ, ਟੀਮ ਵੱਲੋਂ ਕੋਟਪਾ ਐਕਟ ਦੀ ਧਾਰਾ 6-ਬੀ ਦੇ ਅੰਤਰਗਤ ਬਠਿੰਡਾ ਸ਼ਹਿਰ ਵਿਖੇ ਸਿੱਖਿਆ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਆਉਂਦੇ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ 3 ਵਿਅਕਤੀਆਂ ਦੇ ਚਲਾਨ ਕੱਟੇ ਗਏ, ਜਿਨਾਂ ਪਾਸੋਂ 300 ਰੁਪਏ ਜੁਰਮਾਨਾਂ ਵਸੂਲ ਕੀਤਾ ਗਿਆ। ਟੀਮ ਇੰਚਾਰਜ ਨੇ ਮੌਕੇ 'ਤੇ ਹਾਜਰੀਨ ਨੂੰ ਸੰਬੋਧਨ ਹੁੰਦਿਆਂ ਕੋਟਪਾ ਐਕਟ ਦੀ ਧਾਰਾ 6-ਬੀ ਬਾਰੇ ਜਾਣਕਾਰੀ ਸਾਂਝੀ ਕੀਤੀ ਉਨਾਂ ਦੱਸਿਆ ਕਿ ਸਾਰੇ ਤੰਬਾਕੂ ਉਤਪਾਦ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ, ਕੋਈ ਵੀ ਤੰਬਾਕੂ ਉਤਪਾਦ ਕਿਸੇ ਵੀ ਰੂਪ ਵਿੱਚ ਸੁਰੱਖਿਅਤ ਨਹੀਂ ਹੈ। ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ-ਕਮ-ਨੌਡਲ ਅਫਸਰ ਤੰਬਾਕੂ ਕੰਟਰੋਲ ਸੈਲ, ਬਠਿੰਡਾ ਡਾ: ਅਨੁਪਮਾਂ ਸਰਮਾਂ, ਸਹਾਇਕ ਯੂਨਿਟ ਅਫਸਰ ਨਛੱਤਰ ਸਿੰਘ, ਐਮ.ਪੀ.ਐਚ.ਡਬਲਯੂ ਭੁਪਿੰਦਰ ਸਿੰਘ ਅਤੇ ਸ਼ੋਸ਼ਲ ਵਰਕਰ ਤੇਜਿੰਦਰ ਸਿੰਘ ਹਾਜ਼ਰ ਸਨ।