5 Dariya News

ਅੰਤਰਾਸ਼ਟਰੀ ਰੋਜ਼ਗਾਰ ਮੇਲੇ ਵਿਚ ਚੁਣੇ ਜਾਣ ਵਾਲੇ ਨੌਜਵਾਨ ਮੁਫਤ ਵਿਚ ਵਿਦੇਸ਼ ਜਾ ਸਕਣਗੇ : ਫਤਿਹਜੰਗ ਸਿੰਘ ਬਾਜਵਾ

ਰੋਜ਼ਗਾਰ ਮੇਲੇ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਸਹਾਇਤਾ ਲਈ ਵਿਸੇਸ਼ ਹੈਲਪ ਡੈਸਕ ਸਥਾਪਤ ਕੀਤੇ ਜਾਣਗੇ

5 Dariya News

ਬਟਾਲਾ 24-Jul-2018

ਪੰਜਾਬ ਸਰਕਾਰ ਵਲੋਂ 30 ਜੁਲਾਈ ਨੂੰ ਸਰਕਾਰੀ ਕਾਲਜ ਮੋਹਾਲੀ ਵਿਖੇ ਆਪਣੀ ਕਿਸਮ ਦਾ ਪਹਿਲਾ ਅੰਤਰਾਸ਼ਟਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਨਾਮੀ ਕੰਪਨੀਆਂ ਸੂਬੇ ਦੇ ਨੌਜਵਾਨਾਂ ਦੀ ਨੌਂਕਰੀ ਲਈ ਚੋਣ ਕਰਨਗੀਆਂ। ਇਹ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਕਾਦੀਆਂ ਦੇ ਵਿਧਾਇਕ  ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮੇਲੇ ਦਾ ੳਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਅਤੇ ਕੁਝ ਚੋਣਣੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਪਣਗੇ। ਉਨਾਂ ਦੱਸਿਆ ਕਿ ਇਸ ਕੌਮਾਂਤਰੀ ਮੇਲੇ ਵਿੱਚ ਯੂ.ਕੇ, ਆਇਰਲੈਂਡ,  ਦੁਬਈ, ਯੂ.ਏ.ਈ, ਕੁਵੈਤ,  ਓਮਾਨ, ਕਤਰ, ਬਹਿਰੀਨ ਅਤੇ ਕੁਝ ਹੋਰ ਦੇਸ਼ਾਂ ਦੇ ਨੁਮਾਂਇੰਦਿਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਰੋਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨਾਂ ਲਈ ਇਸ ਮੇਲੇ ਵਿੱਚ ਵੱਖ-ਵੱਖ ਖੇਤਰਾਂ ਜਿਵੇਂ ਨਰਸਿੰਗ, ਹੌਸਪਟਿਲਟੀ, ਪਲੰਬਿੰਗ, ਵੈਲਡਿੰਗ, ਪ੍ਰਸ਼ਾਸਨ ਸਬੰਧੀ, ਹਾਊਸ-ਕੀਪਿੰਗ, ਬਿਊਟੀ ਵੈਲਨੈ੍ਯੱਸ ਆਦਿ ਨਾਲ ਸਬੰਧਿਤ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।ਵਿਧਾਇਕ ਸ. ਫਤਿਹ ਬਾਜਵਾ ਨੇ ਦੱਸਿਆ ਕਿ ਮੇਲੇ ਵਿਚ 20 ਹਜ਼ਾਰ ਦੇ ਕਰੀਬ ਨੌਜਵਾਨਾਂ ਦੇ ਇੰਟਰਵਿਊ ਵਿਚ ਭਾਗ ਲੈਣ ਦੀ ਸੰਵਾਭਨਾ ਹੈ। ਉਨਾ ਦੱਸਿਆ ਕਿ ਯੋਗ ਨੌਜਵਨਾਂ ਨੂੰ ਦੋ ਰਾਂਉਡ ਦੀ ਇੰਟਿਰਵਿਊ ਵਿਚੋਂ ਗੁਜਰਨਾ ਪਵੇਗਾ, ਪਹਿਲੇ ਰਾਉਂਡ ਵਿਚੋਂ ਪਾਸ ਹੋਣ ਵਾਲਾ ਨੌਜ਼ਵਾਨ ਹੀ ਦੂਜੇ ਗੇੜ ਦੀ ਇੰਟਰਵਿਊ ਵਿਚ ਬੈਠ ਸਕੇਗਾ।ਇਸ ਦੇ ਨਾਲ ਹੀ ਉਨਾਂ ਕਿਹਾ ਕਿ ਇੰਟਰਵਿਊ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਲਈ ਘੱਟ ਘੱਟ ਨਿਰਧਾਰਤ ਯੋਗਤਾਵਾਂ ਪੂਰੀਆਂ ਕਰਨਾ ਲਾਜ਼ਮੀ ਹੈ। ਉਨਾਂ ਦੱਸਿਆ ਇੰਟਰਵਿਊ ਦੇਣ ਆਉਣ ਵਾਲੇ ਨੌਜ਼ਵਾਨਾਂ ਲਈ ਵਿਸੇਸ਼ ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ ਅਤੇ ਸਰਕਾਰੀ ਮੁਲਜ਼ਾਮ ਨੌਜਵਾਨਾਂ ਦੀ ਮੱਦਦ ਲਈ ਮੌਜੂਦ ਰਹਿਣਗੇ। ਜਿਕਰਯੋਗ ਹੈ ਕਿ ਇਹ ਰੋਜ਼ਗਾਰ ਮੇਲਾ, ਹੁਨਰ ਵਿਕਾਸ ਤੇ ਉੱਦਮੀ ਵਿਭਾਗ, ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਅਤੇ ਸੈਰ-ਸਪਾਟਾ ਤੇ ਪ੍ਰਾਹੁਣਚਾਰੀ ਹੁਨਰ ਕਾਊਂਸਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਸ. ਬਾਜਵਾ ਨੇ ਦੱਸਿਆ ਕਿ ਅੰਤਰਾਸ਼ਟਰੀ ਰੋਜ਼ਗਾਰ ਮੇਲੇ ਵਿਚ ਇੰਟਰਵਿਊ ਦੇਣ ਲਈ ਚਾਹਵਾਨ ਨੌਜਵਾਨ ਵਿਭਾਗ ਦੀ ਵੈਬਸਾਈਟ www.ghargharrozgar.punjab.com ’ਤੇ ਜਾ ਕੇ  ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਹੈਲਪ ਲਾਈਨ ਨੰਬਰ 7986999981/2/3/4/5 ’ਤੇ ਸੰਪਰਕ ਕੀਤਾ ਜਾ ਸਕਦਾ ਹੈ।