5 Dariya News

ਐਮ ਐਲ ਏ ਸਾਹਿਬ ਸਾਡੇ ਵੀ ਫਰਿਆਦ ਸੁਣੋ !

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ 23-Jul-2018

ਹਰ ਰੋਜ਼ ਹਲਕਾ ਵਿਧਾਇਕ ਜੰਡਿਆਲਾ ਗੁਰੂ ਵੱਲੋਂ ਕੋਈ ਨਾ ਕੋਈ ਵਿਕਾਸ ਦਾ ਉਦਘਾਟਨ ਕੀਤਾ ਜਾਂਦਾ ਹੈ ।ਪਰ ਜੇਕਰ ਇਨ੍ਹਾਂ ਦੇ ਜੱਦੀ ਪਿੰਡ ਬੰਡਾਲਾ ਦੀ ਗੱਲ ਕਰੀਏ ਤਾਂ ਅਸਲੀਅਤ ਕੁੱਝ ਹੋਰ ਨਜ਼ਰ ਆਉਂਦੀ ਹੈ ।ਪਤਰਕਾਰ ਵਲੋ ਜਦੋਂ ਇਸ ਵਿਸ਼ੇ ਨੂੰ ਲੈ ਕੇ ਪਿੰਡ ਬੰਡਾਲਾ ਦਾ ਦੌਰਾ ਕੀਤਾ ਗਿਆ ਤਾਂ ਇਸਦਾ ਹਾਲ ਬਹੁਤ ਹੀ ਮਾੜਾ ਨਜ਼ਰ ਆਇਆ ।ਸੱਭ ਤੋਂ ਪਹਿਲਾ ਜੇਕਰ ਜੰਡਿਆਲਾ ਗੁਰੂ ਤੋਂ ਤਰਨਤਾਰਨ ਜਾਣ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੈ  ।ਜਗ੍ਹਾ ਜਗ੍ਹਾ ਡੂੰਘੇ ਡੂੰਘੇ ਟੋਏ ਪਏ ਹੋਏ ਹਨ ।ਜੋ ਹਾਦਸੇ ਦਾ ਕਾਰਣ ਬਣਦੇ ਹੈ ।ਇਸੇ ਤਰਾ ਬੱਸ ਸਟੈਂਡ ਦੀ ਬਿਲਡਿੰਗ ਵੀ ਖਸਤਾ ਹਾਲਤ ਹੈ ।ਜੋ ਖੰਡਰ ਬਣ ਚੁੱਕੀ ਹੈ ਪਰ ਇਸ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ।ਸਕੂਲ ਦੇ ਨਾਲ ਯਾਦਗਰੀ ਜਗ੍ਹਾ ਤੇ ਵੀ ਕਈ ਸਾਲਾਂ ਤੋਂ ਸਫਾਈ ਨਹੀਂ ਹੋਈ ਹੈ ।ਉਸਦੇ ਆਲੇ ਦੁਆਲੇ ਜੰਗਲੀ ਬੂਟਿਆਂ ਨੇ ਝੁਰਮਟ ਪਾਇਆ ਹੋਇਆ ਹੈ । ਗ੍ਰਾਉੰਡ ਦੀ ਸਟੇਜ ਤੇ ਬਣੇ ਕਮਰੇ ਵੀ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ।ਇਹ ਖੰਡਰ ਅੱਜਕਲ ਅਵਾਰਾ ਕੁੱਤਿਆਂ ਦੀ ਅਰਾਮਗਾਹ ਬਣੇ ਹੋਏ ਹਨ ।ਇਸ ਤੋਂ ਇਲਾਵਾ ਪਤਰਕਾਰ ਨੇ ਸਕੂਲ ਦੀ ਗ੍ਰਾਉੰਡ ਵਿੱਚ ਮਰੇ ਵੱਛੇ  ਜਿਸਨੂੰ ਕੁੱਤੇ ਨੋਚ ਨੋਚ ਕੇ ਖਾ ਰਹੇ ਸਨ।ਤੇ ਬਦਬੂ ਬਹੁਤ ਜਿਆਦਾ ਆ ਰਹੀ ਸੀ ।ਇਨ੍ਹਾਂ ਹਾਲਾਤਾਂ ਨੂੰ ਦੇਖਣ ਤੋਂ ਇੰਝ ਲੱਗਦਾ ਹੈ ਜਿਵੇਂ ਕਦੀ ਹਲਕਾ ਵਿਧਾਇਕ ਨੇ ਆਪਣੇ ਪਿੰਡ ਦੀ ਸਾਰ ਨਾ ਲਈ ਹੋਵੇ ।ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਵਿਧਾਇਕ ਸਾਹਿਬ ਜੀ ਸਾਡੀ ਵੀ ਸੁਣੋ ।

ਕੀ ਕਹਿੰਦੇ ਹਨ ਵਿਧਾਇਕ ?

ਪੱਤਰਕਾਰ ਵੱਲੋ ਜਦੋਂ ਇਸ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।