ਕਸਟਮ ਹਾਈਰਿੰਗ ਸੈਂਟਰ ਸਥਾਪਿਤ ਕਰਨ ਲਈ ਡਰਾਅ 25 ਨੂੰ ਕੱਢੇ ਜਾਣਗੇ- ਕਮਲਦੀਪ ਸਿੰਘ ਸੰਘਾ
5 Dariya News
ਅੰਮ੍ਰਿਤਸਰ 22-Jul-2018
ਝੋਨੇ ਦੀ ਪਰਾਲੀ ਖੇਤਾਂ ਵਿਚ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸਬਸਿਡੀ 'ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਉਹ ਪਰਾਲੀ ਨੂੰ ਬਿਨਾਂ ਸਾੜੇ ਜ਼ਮੀਨ ਵਿਚ ਮਿਲਾ ਸਕਣਗੇ। ਇਹ ਮਸ਼ੀਨਰੀ ਮਹੁੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਇੰਨ ਸੀਟੂ ਸਕੀਮ ਸਾਲ 2018-19 ਲਈ ਝੋਨੇ/ਬਾਸਮਤੀ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਵਾਹ ਕੇ ਰਲਾਉਣ ਲਈ 8 ਤਰ੍ਹਾਂ ਦੀ ਵੱਖ-ਵੱਖ ਨਵੀਨਤਮ ਖੇਤੀ ਮਸ਼ੀਨਰੀ ਪੰਜਾਬ ਦੇ ਕਿਸਾਨਾਂ ਨੂੰ ਵਿਅਕਤੀਗਤ ਤੋਰ 'ਤੇ 50 ਫੀਸ਼ਦੀ ਸਬਸਿਡੀ ਮੁਹੱਈਆ ਕਰਵਾਉਣ ਅਤੇ ਕਸਟਮ ਹਾਈਰਿੰਗ ਸੈਂਟਰ (ਖੇਤੀ ਮਸ਼ੀਨਰੀ ਕਿਰਾਏ ਤੇ ਦੇਣ ਵਾਲੇ ਸੈਂਟਰ) ਸਥਾਪਿਤ ਕਰਨ ਲਈ 80 ਫੀਸ਼ਦੀ 'ਤੇ ਦੇਣ ਲਈ 29 ਜੁਲਾਈ 2018 ਤੱਕ ਚਾਹਵਾਨ ਕਿਸਾਨਾਂ ਦੀਆਂ ਦਰਖਾਸਤਾ ਦੀ ਮੰਗ ਕੀਤੀ ਗਈ ਸੀ। ਸ੍ਰੀ ਡਿਪਟੀ ਕਮਿਸ਼ਨਰ ਕਮ- ਚੇਅਰਮੈਨ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਪ੍ਰਾਪਤ ਦਰਖਾਸਤਾ ਵਿੱਚ ਜਿਹਨਾਂ ਦੇ ਟੀਚੇ ਨਾਲੋ ਘੱਟ ਬਿਨੈਪੱਤਰ ਪ੍ਰਾਪਤ ਹੋਏ ਸਨ, ਉਹਨਾਂ ਦੇ ਸਪਲਾਈ ਆਰਡਰ ਪਹਿਲੇ ਪੜਾਅ ਵਿੱਚ ਹੀ ਜਾਰੀ ਕਰ ਦਿੱਤੇ ਗਏ ਹਨ। ਹੁਣ ਦੂਸਰੇ ਪੜਾਅ ਵਿੱਚ ਜਿਨਾਂ ਖੇਤੀ ਮਸ਼ੀਨਾਂ ਜਾਂ ਕਸਟਮ ਹਾਈਰਿੰਗ ਸੈਂਟਰ ਸਥਾਪਿਤ ਕਰਨ ਦੀਆਂ ਦਰਖਾਸਤਾ ਟੀਚੇ ਤੋਂ ਜਿਆਦਾ ਪ੍ਰਾਪਤ ਹੋਈਆ ਹਨ, ਉਹਨਾਂ ਉਮੀਦਵਾਰਾਂ ਦੀ ਚੋਣ ਲੱਕੀ ਸਿਸਟਮ ਰਾਹੀ 25 ਜੁਲਾਈ ਨੂੰ ਜ਼ਿਲ੍ਹਾ ਪ੍ਰੋਸ਼ਦ ਦਫਤਰ ਨੇੜੇ ਏ.ਡੀ.ਸੀ ਦਫਤਰ ਵਿਖੇ ਦੁਪਿਹਰ 3 ਵਜੇ ਕੀਤੀ ਜਾਵੇਗੀ। ਉਨਾਂ ਸਾਰੇ ਬਿਨੈਕਾਰਾਂ ਨੂੰ ਕਿਹਾ ਕਿ ਉਹ ਇਸ ਮੌਕੇ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ।